ਖੋਜ ਟੀਮ ਦੇ ਅਨੁਸਾਰ ਜਾਪਾਨ ਵਿੱਚ ਲੋਕ ਹਰ ਰੋਜ਼ ਔਸਤਨ 3,500 ਤੋਂ 5,000 ਕਦਮ ਤੁਰਦੇ ਹਨ, ਇਸ ਲਈ ਜੇਕਰ ਇਸਨੂੰ ਵਧਾ ਕੇ 10,000 ਕਰ ਦਿੱਤਾ ਜਾਵੇ, ਤਾਂ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਕਾਫ਼ੀ ਘੱਟ ਜਾਵੇਗਾ।
ਹਰ ਰੋਜ਼ 10,000 ਕਦਮ ਤੁਰਨ ਨਾਲ ਤੁਸੀਂ ਬੈਠਣ ਵਿੱਚ ਬਿਤਾਉਣ ਵਾਲਾ ਸਮਾਂ ਘਟਾਉਂਦੇ ਹੋ। ਤੁਸੀਂ ਲਗਾਤਾਰ ਟੀਵੀ ਦੇਖਣ ਜਾਂ ਆਪਣੇ ਫ਼ੋਨ ਰਾਹੀਂ ਸਕ੍ਰੌਲ ਕਰਨ ਤੋਂ ਵੀ ਬਚਦੇ ਹੋ
ਜੇ ਤੁਸੀਂ ਵੱਧ ਤੋਂ ਵੱਧ ਤੁਰਦੇ ਹੋ ਤਾਂ ਤੁਸੀਂ ਇਨ੍ਹਾਂ ਸਮੱਸਿਆਵਾਂ ਦੇ ਜੋਖਮ ਨੂੰ ਘਟਾ ਸਕਦੇ ਹੋ। ਕਈ ਅਧਿਐਨਾਂ ਨੇ ਸਾਬਤ ਕੀਤਾ ਹੈ ਕਿ ਹਰ ਰੋਜ਼ ਜ਼ਿਆਦਾ ਕਦਮ ਤੁਰਨ ਨਾਲ ਸਮੇਂ ਤੋਂ ਪਹਿਲਾਂ ਮੌਤ ਦਾ ਖ਼ਤਰਾ ਘੱਟ ਜਾਂਦਾ ਹੈ। ਦਿਲ ਦੀ ਸਿਹਤ ਅਤੇ ਪਾਚਕ ਕਿਰਿਆ ਵਿੱਚ ਵੀ ਸੁਧਾਰ ਹੁੰਦਾ ਹੈ।
ਤੁਸੀਂ ਆਪਣੀ ਕਸਰਤ ਦੀ ਰੁਟੀਨ ਚੰਗੀ ਤਰ੍ਹਾਂ ਪੂਰੀ ਕਰ ਰਹੇ ਹੋ, ਅਤੇ ਦੂਜੇ ਪਾਸੇ ਤੁਸੀਂ 10,000 ਕਦਮ ਵੀ ਚੱਲ ਰਹੇ ਹੋ।
ਰੋਜ਼ਾਨਾ ਤੁਰਨਾ ਤੁਹਾਡੀ ਸਿਹਤ ਲਈ ਚੰਗਾ ਹੈ ਪਰ ਸਿਰਫ਼ 10,000 ਕਦਮ ਤੁਰਨਾ ਜ਼ਰੂਰੀ ਨਹੀਂ ਹੈ। ਜੇ ਤੁਸੀਂ ਐਕਟਿਵ ਰਹਿੰਦੇ ਹੋ ਤੇ ਬਹੁਤ ਜ਼ਿਆਦਾ ਨਹੀਂ ਬੈਠਦੇ, ਤਾਂ ਕਦਮਾਂ ਦੀ ਗਿਣਤੀ ਤੁਹਾਡੇ ਤੁਰਨ ਤੇ ਸਰੀਰਕ ਤੌਰ 'ਤੇ ਸਰਗਰਮ ਹੋਣ ਜਿੰਨਾ ਮਾਇਨੇ ਨਹੀਂ ਰੱਖਦੀ।