ਨੀਂਦ ਦੀ ਕਮੀ ਦਾ ਕਾਰਨ ਲਿਵਰ ‘ਤੇ ਕੀ ਪੈਂਦਾ ਹੈ ਪ੍ਰਭਾਵ


By Neha diwan22, Sep 2024 12:34 PMpunjabijagran.com

ਨੀਂਦ ਦੀ ਕਮੀ

ਮਾਹਿਰਾਂ ਦਾ ਕਹਿਣਾ ਹੈ ਕਿ ਨੀਂਦ ਦੀ ਕਮੀ ਨਾਲ ਲਿਵਰ ਦੀ ਸਿਹਤ ਖਰਾਬ ਹੋ ਸਕਦੀ ਹੈ। ਲੰਬੇ ਸਮੇਂ ਤੱਕ ਨੀਂਦ ਨਾ ਆਉਣ ਕਾਰਨ ਲਿਵਰ ਸਿਰੋਸਿਸ ਦਾ ਖਤਰਾ ਵੱਧ ਸਕਦਾ ਹੈ।

ਲਿਵਰ ਸਿਰੋਸਿਸ ਕੀ ਹੈ

ਲਿਵਰ ਸਿਰੋਸਿਸ ਦਾ ਮਤਲਬ ਹੈ ਕਿ ਜਦੋਂ ਲਿਵਰ ਲੰਬੇ ਸਮੇਂ ਲਈ ਬਿਮਾਰ ਰਹਿੰਦਾ ਹੈ ਤੇ ਆਪਣੇ ਆਪ ਨੂੰ ਸਹੀ ਢੰਗ ਨਾਲ ਡੀਟੌਕਸ ਕਰਨ ਦੇ ਯੋਗ ਨਹੀਂ ਹੁੰਦਾ, ਤਾਂ ਲਿਵਰ ਦੇ ਟਿਸ਼ੂਆਂ 'ਤੇ ਦਾਗ ਬਣ ਜਾਂਦੇ ਹਨ।

ਨੀਂਦ ਦੀ ਕਮੀ

ਇਸ ਕਾਰਨ ਲਿਵਰ ਦਾ ਕੰਮਕਾਜ ਬਹੁਤ ਪ੍ਰਭਾਵਿਤ ਹੁੰਦਾ ਹੈ ਅਤੇ ਹੌਲੀ-ਹੌਲੀ ਲਿਵਰ ਪੂਰੀ ਤਰ੍ਹਾਂ ਖਰਾਬ ਹੋ ਜਾਂਦਾ ਹੈ। ਇਹ ਸਮੱਸਿਆ ਨੀਂਦ ਦੀ ਕਮੀ ਦੇ ਕਾਰਨ ਹੋ ਸਕਦੀ ਹੈ।

ਸਲੀਪ ਐਪਨੀਆ

ਇਸ ਕਾਰਨ ਉਲਟੀ, ਭਾਰ ਘਟਣਾ, ਥਕਾਵਟ, ਭੁੱਖ ਨਾ ਲੱਗਣਾ ਵਰਗੇ ਲੱਛਣ ਦਿਖਾਈ ਦਿੰਦੇ ਹਨ। ਸਲੀਪ ਐਪਨੀਆ ਲਿਵਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ।

ਮਿਲਦੇ ਹਨ ਸੰਕੇਤ

ਤੁਹਾਡਾ ਲਿਵਰ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ ਹੈ ਤੁਹਾਨੂੰ ਇਸ ਤਰ੍ਹਾਂ ਵੀ ਸਮਝ ਲੈਣਾ ਚਾਹੀਦਾ ਹੈ ਕਿ ਜੇਕਰ ਲਿਵਰ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ ਤਾਂ ਤੁਸੀਂ ਸੌਂ ਨਹੀਂ ਸਕੋਗੇ ਅਤੇ ਰਾਤ ਨੂੰ ਵਾਰ-ਵਾਰ ਜਾਗੋਗੇ।

ਕਿਵੇਂ ਸਿਹਤਮੰਦ ਰੱਖ ਸਕਦੇ ਹਾਂ

ਲਿਵਰ ਨੂੰ ਸਿਹਤਮੰਦ ਰੱਖਣ ਲਈ ਸਹੀ ਖੁਰਾਕ, ਸਿਹਤਮੰਦ ਜੀਵਨ ਸ਼ੈਲੀ ਅਤੇ ਲੋੜੀਂਦੀ ਨੀਂਦ ਬਹੁਤ ਜ਼ਰੂਰੀ ਹੈ।

ਬਦਲਦੇ ਮੌਸਮ 'ਚ ਜ਼ੁਕਾਮ ਤੇ ਖਾਂਸੀ ਤੁਹਾਨੂੰ ਨਹੀਂ ਕਰਨਗੇ ਪਰੇਸ਼ਾਨ, ਅਪਣਾਓ ਇਹ ਨੁਸਖਾ