ਪਿੰਕ ਆਈ ਜਿਸਨੂੰ ਐਡੀਨੋਵਾਇਰਸ ਕੰਨਜਕਟਿਵਾਇਟਿਸ ਵੀ ਕਿਹਾ ਜਾਂਦਾ ਹੈ, ਇੱਕ ਆਮ ਵਾਇਰਲ ਇਨਫੈਕਸ਼ਨ ਹੈ ਇਸ ਲਾਗ ਕਾਰਨ ਅੱਖਾਂ ਲਾਲ ਹੋ ਜਾਂਦੀਆਂ ਹਨ।
ਅੱਖਾਂ 'ਚ ਪਾਣੀ ਆਉਣਾ ,ਅੱਖਾਂ ਚੁੰਭਨ ਹੋਣਾ, ਅੱਖਾਂ 'ਚ ਖਾਰਸ਼, ਪਲਕਾਂ ਤੇ ਸੋਜ, ਪਲਕਾਂ ਦਾ ਚਿਪਕਣਾ
ਅੱਖਾਂ ਨੂੰ ਬਾਰ ਬਾਰ ਨਾ ਛੂਹੋ। ਜੇ ਲੋੜ ਹੋਵੇ ਤਾਂ ਟਿਸ਼ੂਆਂ ਦੀ ਵਰਤੋਂ ਕਰੋ। ਛੂਹਣ ਨਾਲ ਗੁਲਾਬੀ ਅੱਖ ਫੈਲਣ ਦਾ ਖ਼ਤਰਾ ਵਧ ਜਾਂਦਾ ਹੈ।
ਤੌਲੀਏ, ਸਿਰਹਾਣੇ ਦੇ ਢੱਕਣ ਅਤੇ ਬੈੱਡਸ਼ੀਟਾਂ ਨੂੰ ਰੋਜ਼ਾਨਾ ਧੋ ਕੇ ਸਾਫ਼ ਰੱਖੋ। ਖ਼ਾਸਕਰ ਅੱਖਾਂ ਨੂੰ ਛੂਹਣ ਤੋਂ ਬਾਅਦ ਅਤੇ ਭੋਜਨ ਖਾਣ ਤੋਂ ਪਹਿਲਾਂ ਹੱਥ ਧੋਵੋ।
ਕੈਮੋਮਾਈਲ, ਕਾਲੀ ਚਾਹ ਜਾਂ ਗ੍ਰੀਨ ਟੀ ਬੈਗ ਨਾਲ ਅੱਖਾਂ ਨੂੰ ਢੱਕਣ ਨਾਲ ਅੱਖਾਂ 'ਤੇ ਐਂਟੀ-ਵਾਇਰਲ ਅਤੇ ਐਂਟੀ-ਇਨਫਲੇਮੇਟਰੀ ਪ੍ਰਭਾਵ ਹੁੰਦੇ ਹਨ, ਦਰਦ ਅਤੇ ਲਾਲੀ ਤੋਂ ਰਾਹਤ ਪ੍ਰਦਾਨ ਕਰਦੇ ਹਨ।
ਲਾਗ ਦੇ ਦੌਰਾਨ ਲੈਨਜ ਪਹਿਨਣ ਬਾਰੇ ਆਪਣੇ ਡਾਕਟਰ ਨਾਲ ਸਲਾਹ ਕਰੋ ਅਤੇ, ਜੇ ਸੰਭਵ ਹੋਵੇ, ਤਾਂ ਇਨਫੈਕਸ਼ਨ ਖਤਮ ਹੋਣ ਤੋਂ ਬਾਅਦ ਹੀ ਉਹਨਾਂ ਦੀ ਵਰਤੋਂ ਕਰੋ।
ਤੁਲਸੀ ਦੇ ਪੱਤਿਆਂ ਨੂੰ ਪਾਣੀ 'ਚ ਦਸ ਮਿੰਟ ਤੱਕ ਉਬਾਲੋ ਅਤੇ ਇਸ ਪਾਣੀ ਨਾਲ ਅੱਖਾਂ 'ਤੇ ਗਰਮ ਕੰਪਰੈੱਸ ਲਗਾਓ