ਬਹੁਤ ਜ਼ਿਆਦਾ ਘਿਓ ਖਾਣ ਦੇ ਮਾੜੇ ਪ੍ਰਭਾਵ


By Neha diwan2024-10-29, 15:45 ISTpunjabijagran.com

ਘਿਓ

ਘਿਓ ਸਦੀਆਂ ਤੋਂ ਭਾਰਤੀ ਭੋਜਨ ਦਾ ਅਹਿਮ ਹਿੱਸਾ ਰਿਹਾ ਹੈ। ਇਹ ਭੋਜਨ ਦਾ ਸੁਆਦ ਵਧਾਉਂਦਾ ਹੈ ਤੇ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਕਿਸੇ ਵੀ ਭੋਜਨ 'ਚ ਥੋੜ੍ਹਾ ਜਿਹਾ ਘਿਓ ਪਾਉਣ ਨਾਲ ਉਸ ਦਾ ਸੁਆਦ ਵਧ ਜਾਂਦਾ ਹੈ।

ਭਾਰ ਵਧਣ ਦੀ ਸਮੱਸਿਆ

ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਆਪਣੀ ਡਾਈਟ 'ਚ ਘਿਓ ਨੂੰ ਥੋੜ੍ਹੀ ਮਾਤਰਾ 'ਚ ਸ਼ਾਮਲ ਕਰੋ। ਜ਼ਿਆਦਾ ਘਿਓ ਖਾਣ ਨਾਲ ਤੁਹਾਡਾ ਭਾਰ ਘੱਟ ਹੋਣ ਦੀ ਬਜਾਏ ਵਧ ਸਕਦਾ ਹੈ।

ਦਿਲ ਦੇ ਰੋਗੀਆਂ ਲਈ ਹਾਨੀਕਾਰਕ

ਜਿਨ੍ਹਾਂ ਲੋਕਾਂ ਨੂੰ ਦਿਲ ਦੀ ਸਮੱਸਿਆ ਹੈ ਉਨ੍ਹਾਂ ਲਈ ਜ਼ਿਆਦਾ ਮਾਤਰਾ 'ਚ ਘਿਓ ਖਾਣਾ ਖਤਰਨਾਕ ਸਾਬਤ ਹੋ ਸਕਦਾ ਹੈ। ਇਸ 'ਚ ਮੌਜੂਦ ਫੈਟੀ ਐਸਿਡ ਦੀ ਵਜ੍ਹਾ ਨਾਲ ਹਾਰਟ ਅਟੈਕ ਦਾ ਖਤਰਾ ਵਧ ਜਾਂਦਾ ਹੈ।

ਲਿਵਰ ਲਈ ਨੁਕਸਾਨਦੇਹ

ਜੇ ਤੁਸੀਂ ਘੱਟ ਮਾਤਰਾ 'ਚ ਘਿਓ ਖਾਂਦੇ ਹੋ ਤਾਂ ਇਸ ਨਾਲ ਲਿਵਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਪਰ ਜ਼ਿਆਦਾ ਘਿਓ ਦਾ ਸੇਵਨ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ।

ਗਰਭਵਤੀ ਔਰਤਾਂ ਲਈ ਨੁਕਸਾਨਦੇਹ

ਗਰਭ ਅਵਸਥਾ ਦੌਰਾਨ ਘਿਓ ਖਾਣਾ ਫਾਇਦੇਮੰਦ ਮੰਨਿਆ ਜਾਂਦਾ ਹੈ ਪਰ ਇਸ ਨੂੰ ਜ਼ਿਆਦਾ ਮਾਤਰਾ 'ਚ ਖਾਣ ਨਾਲ ਬਦਹਜ਼ਮੀ, ਬਲੋਟਿੰਗ ਜਾਂ ਕਬਜ਼ ਵਰਗੀਆਂ ਪਾਚਨ ਸਮੱਸਿਆਵਾਂ ਹੋ ਸਕਦੀਆਂ ਹਨ।

ਪੌਸ਼ਟਿਕ ਤੱਤਾਂ ਦਾ ਭੰਡਾਰ

ਘਿਓ ਪੌਸ਼ਟਿਕ ਤੱਤਾਂ ਦਾ ਭੰਡਾਰ ਹੈ। ਇਹ ਸਰੀਰ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾਉਂਦਾ ਹੈ, ਪਰ ਬਹੁਤ ਜ਼ਿਆਦਾ ਘਿਓ ਖਾਣ ਨਾਲ ਤੁਹਾਨੂੰ ਕਈ ਸਮੱਸਿਆਵਾਂ ਹੋ ਸਕਦੀਆਂ ਹਨ।

ਖਾਲੀ ਪੇਟ ਪਪੀਤਾ ਖਾਂਦੇ ਹੋ ਤਾਂ ਕੀ ਹੁੰਦੈ, ਜਾਣੋ ਫਾਇਦੇ