ਸਰਦੀਆਂ ਵਿੱਚ ਠੰਢੀਆਂਆਂ ਹਵਾਵਾਂ ਅਕਸਰ ਠੰਢਾ ਮਹਿਸੂਸ ਕਰਵਾਉਂਦੀਆਂ ਹਨ. ਹਵਾ 'ਚ ਮੌਜੂਦ ਠੰਢ ਤੋਂ ਬਚਣ ਲਈ ਲੋਕ ਅਕਸਰ ਗਰਮ ਕੱਪੜਿਆਂ ਦਾ ਸਹਾਰਾ ਲੈਂਦੇ ਹਨ।
ਠੰਢ ਤੋਂ ਬਚਾਅ ਲਈ ਸਵੈਟਰ, ਸ਼ਾਲ, ਜੈਕਟ ਅਤੇ ਦਸਤਾਨੇ ਬਹੁਤ ਜ਼ਰੂਰੀ ਹਨ। ਇਸ ਤੋਂ ਇਲਾਵਾ ਲੋਕ ਹੱਥਾਂ-ਪੈਰਾਂ ਨੂੰ ਠੰਢ ਤੋਂ ਬਚਾਉਣ ਲਈ ਦਸਤਾਨੇ ਅਤੇ ਜੁਰਾਬਾਂ ਪਾਉਂਦੇ ਹਨ।
ਲੋਕ ਰਾਤ ਹੁੰਦੇ ਹੀ ਆਪਣੇ ਆਪ ਨੂੰ ਮੋਟੇ ਕੰਬਲਾਂ ਤੇ ਰਜਾਈ ਦੇ ਹੇਠਾਂ ਲੁਕਾ ਲੈਂਦੇ ਹਨ ਪਰ ਕਈ ਲੋਕ ਅਜਿਹੇ ਵੀ ਹਨ ਜਿਨ੍ਹਾਂ ਦੇ ਪੈਰ ਘੰਟਿਆਂ ਬੱਧੀ ਕੰਬਲਾਂ ਤੇ ਰਜਾਈ ਵਿੱਚ ਢਕੇ ਰਹਿਣ ਦੇ ਬਾਵਜੂਦ ਬਰਫ਼ ਵਾਂਗ ਠੰਢੇ ਰਹਿੰਦੇ ਹਨ।
ਜੇ ਤੁਹਾਡੇ ਸਰੀਰ 'ਚ ਕੋਲੈਸਟ੍ਰਾਲ ਦਾ ਪੱਧਰ ਵਧ ਗਿਆ ਹੈ ਤਾਂ ਇਸ ਕਾਰਨ ਤੁਹਾਡੇ ਪੈਰ ਠੰਢੇ ਹਿੰਦੇ ਹਨ। ਦਰਅਸਲ, ਜਦੋਂ ਕੋਲੈਸਟ੍ਰੋਲ ਵੱਧ ਜਾਂਦਾ ਹੈ, ਤਾਂ ਖੂਨ ਦੀਆਂ ਨਾੜੀਆਂ ਬੰਦ ਹੋਣ ਲੱਗਦੀਆਂ ਹਨ।
ਜਿਸ ਕਾਰਨ ਸਰੀਰ ਵਿੱਚ ਖੂਨ ਦਾ ਸੰਚਾਰ ਸਹੀ ਢੰਗ ਨਾਲ ਨਹੀਂ ਹੁੰਦਾ ਹੈ ਅਤੇ ਇਸ ਕਾਰਨ ਕੰਬਲ ਅਤੇ ਰਜਾਈਆਂ ਵਿੱਚ ਢੱਕਣ ਨਾਲ ਵੀ ਹੱਥ-ਪੈਰ ਠੰਢੇ ਰਹਿੰਦੇ ਹਨ।
ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੇ ਤਣਾਅ ਨਾਲ ਘਿਰੇ ਹੋਏ ਹੋ, ਤਾਂ ਇਹ ਤੁਹਾਡੇ ਪੈਰਾਂ ਨੂੰ ਠੰਢਾ ਰੱਖਦਾ ਹੈ। ਇਸ ਲਈ ਆਪਣੇ ਆਪ ਨੂੰ ਅੰਦਰੋਂ ਗਰਮ ਰੱਖਣ ਲਈ ਸਰਦੀਆਂ ਵਿੱਚ ਤਣਾਅ ਮੁਕਤ ਰਹੋ।
ਜੇਕਰ ਸਰਦੀਆਂ ਵਿੱਚ ਤੁਹਾਡੇ ਪੈਰ ਲਗਾਤਾਰ ਠੰਢੇ ਰਹਿੰਦੇ ਹਨ, ਤਾਂ ਇਸਨੂੰ ਬਿਲਕੁਲ ਵੀ ਹਲਕੇ ਵਿੱਚ ਨਾ ਲਓ। ਇਹ ਸ਼ੂਗਰ ਦਾ ਸੰਕੇਤ ਹੋ ਸਕਦਾ ਹੈ। ਤਾਂ ਤੁਰੰਤ ਡਾਕਟਰ ਦੀ ਸਲਾਹ ਲਓ।
ਜੇਕਰ ਤੁਹਾਨੂੰ ਥਾਇਰਾਇਡ ਦੀ ਬਿਮਾਰੀ ਹੈ ਤਾਂ ਵੀ ਸਰਦੀਆਂ ਵਿੱਚ ਤੁਹਾਡੇ ਪੈਰ ਲਗਾਤਾਰ ਠੰਢੇ ਰਹਿ ਸਕਦੇ ਹਨ। ਇਸ ਨਾਲ ਸਰੀਰ ਦੇ ਕਈ ਅੰਗ ਪ੍ਰਭਾਵਿਤ ਹੁੰਦੇ ਹਨ ਤੇ ਪੈਰ ਠੰਢੇ ਰਹਿੰਦੇ ਹਨ।
ਪੈਰਾਂ ਦਾ ਲਗਾਤਾਰ ਠੰਢਾ ਹੋਣਾ ਵੀ ਖੂਨ ਦੀ ਕਮੀ ਯਾਨੀ ਅਨੀਮੀਆ ਦਾ ਸੰਕੇਤ ਹੋ ਸਕਦਾ ਹੈ।ਜੇ ਸਰੀਰ 'ਚ ਵਿਟਾਮਿਨ ਬੀ12, ਫੋਲੇਟ, ਆਇਰਨ ਜਾਂ ਕ੍ਰੋਨਿਕ ਕਿਡਨੀ ਰੋਗ ਦੀ ਕਮੀ ਹੋਵੇ ਤਾਂ ਪੈਰ ਠੰਢੇ ਰਹਿਣ ਲੱਗਦੇ ਹਨ।