ਸਰੀਰ 'ਚ ਦਿਖਾਈ ਦੇਣ ਵਾਲੇ ਇਹ ਲੱਛਣ ਹੋ ਸਕਦੀ ਹੈ ਸ਼ੂਗਰ


By Neha diwan04, Nov 2024 03:21 PMpunjabijagran.com

ਸ਼ੂਗਰ ਦੇ ਲੱਛਣ

ਸ਼ੂਗਰ ਦੇ ਸ਼ੁਰੂਆਤੀ ਲੱਛਣਾਂ ਬਾਰੇ ਜਾਣਕਾਰੀ ਦੀ ਘਾਟ ਕਾਰਨ, ਵਿਅਕਤੀ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ, ਜਿਸ ਦੇ ਬਾਅਦ ਵਿੱਚ ਸਿਹਤ ਦੇ ਗੰਭੀਰ ਨਤੀਜੇ ਨਿਕਲਦੇ ਹਨ।

ਬਹੁਤ ਪਿਆਸ ਮਹਿਸੂਸ ਲੱਗਣਾ

ਜਦੋਂ ਸਰੀਰ ਵਿੱਚ ਗਲੂਕੋਜ਼ ਦਾ ਪੱਧਰ ਵੱਧ ਜਾਂਦਾ ਹੈ, ਤਾਂ ਗੁਰਦੇ ਜ਼ਿਆਦਾ ਪਾਣੀ ਦੀ ਮੰਗ ਕਰਦੇ ਹਨ, ਜਿਸ ਕਾਰਨ ਵਿਅਕਤੀ ਨੂੰ ਵਾਰ-ਵਾਰ ਪਿਆਸ ਲੱਗਣ ਲੱਗਦੀ ਹੈ।

ਵਾਰ ਵਾਰ ਪਿਸ਼ਾਬ

ਜ਼ਿਆਦਾ ਪਿਆਸ ਲੱਗਣ ਕਾਰਨ ਸਰੀਰ 'ਚ ਵਾਰ-ਵਾਰ ਪਿਸ਼ਾਬ ਆਉਣ ਦੇ ਲੱਛਣ ਦਿਖਾਈ ਦਿੰਦੇ ਹਨ, ਅਜਿਹਾ ਖਾਸ ਕਰਕੇ ਰਾਤ ਨੂੰ ਹੁੰਦਾ ਹੈ। ਇਹ ਲੱਛਣ ਸ਼ੂਗਰ ਦੇ ਹੋ ਸਕਦੇ ਹਨ।

ਅਚਾਨਕ ਭਾਰ ਘੱਟਣਾ

ਜੇਕਰ ਤੁਹਾਡਾ ਵਜ਼ਨ ਅਚਾਨਕ ਘਟਣਾ ਸ਼ੁਰੂ ਹੋ ਜਾਂਦਾ ਹੈ ਤਾਂ ਇਹ ਡਾਇਬਟੀਜ਼ ਦਾ ਸੰਕੇਤ ਹੋ ਸਕਦਾ ਹੈ।

ਥਕਾਵਟ ਅਤੇ ਕਮਜ਼ੋਰੀ

ਸਰੀਰ ਵਿੱਚ ਬਲੱਡ ਸ਼ੂਗਰ ਦਾ ਅਸੰਤੁਲਨ ਥਕਾਵਟ ਅਤੇ ਕਮਜ਼ੋਰੀ ਦਾ ਕਾਰਨ ਬਣਦਾ ਹੈ ਕਿਉਂਕਿ ਸਰੀਰ ਨੂੰ ਲੋੜ ਅਨੁਸਾਰ ਊਰਜਾ ਨਹੀਂ ਮਿਲਦੀ।

ਧੁੰਦਲੀ ਨਜ਼ਰ

ਸਰੀਰ 'ਚ ਬਲੱਡ ਸ਼ੂਗਰ ਵਧਣ ਨਾਲ ਅੱਖਾਂ ਦੇ ਲੈਂਸ 'ਤੇ ਅਸਰ ਪੈਂਦਾ ਹੈ, ਜਿਸ ਕਾਰਨ ਅੱਖਾਂ ਦੀ ਰੋਸ਼ਨੀ ਖਰਾਬ ਹੋਣ ਲੱਗਦੀ ਹੈ।

ਚਮੜੀ ਦੀ ਲਾਗ ਜਾਂ ਖੁਜਲੀ

ਸ਼ੂਗਰ ਦੇ ਕਾਰਨ ਚਮੜੀ ਖੁਸ਼ਕ ਹੋ ਜਾਂਦੀ ਹੈ ਤੇ ਇਸ ਨਾਲ ਖੁਜਲੀ ਜਾਂ ਇਨਫੈਕਸ਼ਨ ਵੀ ਹੋ ਸਕਦੀ ਹੈ।

ਹੱਥਾਂ ਅਤੇ ਪੈਰਾਂ ਵਿੱਚ ਸੁੰਨ ਹੋਣਾ

ਡਾਇਬੀਟਿਕ ਨਿਊਰੋਪੈਥੀ ਕਾਰਨ ਹੱਥਾਂ ਤੇ ਪੈਰਾਂ ਵਿੱਚ ਦਰਦ, ਸੁੰਨ ਹੋਣਾ, ਜਲਨ, ਝਰਨਾਹਟ, ਕੜਵੱਲ ਆਦਿ ਹੋ ਜਾਂਦੇ ਹਨ। ਇਹ ਲੱਛਣ ਅਕਸਰ ਪੈਰਾਂ ਤੋਂ ਸ਼ੁਰੂ ਹੋ ਕੇ ਉਪਰਲੇ ਅੰਗਾਂ ਵੱਲ ਵਧਦੇ ਹਨ।

ਊਰਜਾ ਦਾ ਪਾਵਰਹਾਊਸ ਹੈ ਹਰੀ ਮੂੰਗੀ ਦੀ ਦਾਲ