ਤੁਲਸੀ ਦੀ ਚਾਹ ਦੇ ਹਨ ਕਈ ਸਿਹਤ ਲਾਭ, ਜਾਣੋ ਪੀਣ ਦੇ ਫਾਇਦੇ


By Neha diwan22, Oct 2023 10:38 AMpunjabijagran.com

ਤੁਲਸੀ

ਤੁਲਸੀ ਨੂੰ ਭਾਰਤੀ ਜਨਤਕ ਜੀਵਨ ਵਿੱਚ ਇੱਕ ਮਹੱਤਵਪੂਰਨ ਅਤੇ ਸਤਿਕਾਰਯੋਗ ਪੌਦਾ ਮੰਨਿਆ ਜਾਂਦੈ। ਇਸ ਪੌਦੇ ਦੀਆਂ ਪੱਤੀਆਂ ਦੀ ਚਾਹ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।

ਇਮਿਊਨ ਸਿਸਟਮ ਨੂੰ ਮਜ਼ਬੂਤ

ਤੁਲਸੀ ਦੀ ਚਾਹ ਵਿੱਚ ਮੌਜੂਦ ਐਂਟੀਆਕਸੀਡੈਂਟਸ ਅਤੇ ਵਿਟਾਮਿਨ ਸੀ ਦੇ ਕਾਰਨ, ਇਸਦਾ ਨਿਯਮਤ ਸੇਵਨ ਤੁਹਾਡੀ ਇਮਿਊਨ ਸਿਸਟਮ ਨੂੰ ਮਜ਼ਬੂਤ ​​ਬਣਾਉਂਦਾ ਹੈ।

ਤਣਾਅ ਘੱਟਦੈ

ਤੁਲਸੀ ਦੀ ਚਾਹ ਵਿੱਚ ਮੌਜੂਦ ਅਡੈਪਟੋਜੇਨਿਕ ਗੁਣ ਤਣਾਅ ਨੂੰ ਘੱਟ ਕਰਨ ਤੇ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੇ ਹਨ।

ਗਲੇ ਦੀ ਖਰਾਸ਼ ਤੇ ਬਲੱਡ ਪ੍ਰੈਸ਼ਰ ਸਹੀਂ ਰਹੇਗਾ

ਤੁਲਸੀ ਦੀ ਚਾਹ ਗਲੇ ਦੀ ਖਰਾਸ਼ ਨੂੰ ਦੂਰ ਕਰਨ ਅਤੇ ਖੰਘ ਅਤੇ ਜ਼ੁਕਾਮ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੀ ਹੈ। ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦਗਾਰ ਹੈ ਜਿਸ ਨਾਲ ਦਿਲ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ।

ਅਲਜ਼ਾਈਮਰ ਦੀ ਰੋਕਥਾਮ

ਤੁਲਸੀ 'ਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਅਤੇ ਹੋਰ ਗੁਣ ਅਲਜ਼ਾਈਮਰ ਵਰਗੀਆਂ ਬਿਮਾਰੀਆਂ ਤੋਂ ਬਚਾਅ 'ਚ ਮਦਦ ਕਰ ਸਕਦੀ ਹੈ। ਐਲਰਜੀ ਨੂੰ ਘੱਟ ਕਰਨ ਵਿਚ ਮਦਦ ਕਰ ਸਕਦੀ ਹੈ

ਅੱਖਾਂ ਦੀ ਸਿਹਤ

ਤੁਲਸੀ ਦੀ ਚਾਹ ਦਾ ਸੇਵਨ ਚਮੜੀ ਲਈ ਵੀ ਫਾਇਦੇਮੰਦ ਹੈ ਨਾਲ ਹੀ ਅੱਖਾਂ ਦੀ ਸਿਹਤ ਨੂੰ ਬਣਾਈ ਰੱਖਣ ਅਤੇ ਅੱਖਾਂ ਦੀ ਰੋਸ਼ਨੀ ਵਧਾਉਣ ਵਿੱਚ ਮਦਦ ਕਰ ਸਕਦੀ ਹੈ।

ਸਾਵਧਾਨੀਆਂ

ਤੁਲਸੀ ਦੀ ਚਾਹ ਦਾ ਸੇਵਨ ਸੰਜਮ ਵਿੱਚ ਕਰੋ, ਜ਼ਿਆਦਾ ਸੇਵਨ ਨਾਲ ਤੁਹਾਨੂੰ ਕਈ ਸਮੱਸਿਆਵਾਂ ਦਾ ਖ਼ਤਰਾ ਹੋ ਸਕਦੈ ਗਰਭ ਅਵਸਥਾ ਦੌਰਾਨ ਡਾਕਟਰ ਦੀ ਸਲਾਹ ਤੋਂ ਬਿਨਾਂ ਤੁਲਸੀ ਦੀ ਚਾਹ ਦਾ ਸੇਵਨ ਨਾ ਕਰੋ।

ਕਾਜੂ ਮਿਲਕ ਪੀਣ ਨਾਲ ਤੁਹਾਨੂੰ ਮਿਲਦੇ ਹਨ ਇਹ ਜ਼ਬਰਦਸਤ ਫਾਇਦੇ