ਕੀ ਤੁਸੀਂ ਜਾਣਦੇ ਹੋ ਠੰਢਾ ਦੁੱਧ ਪੀਣ ਨਾਲ ਸਿਹਤ ਨੂੰ ਹੁੰਦੇ ਹਨ ਕਿੰਨੇ ਫਾਇਦੇ ?
By Neha diwan
2024-05-14, 15:39 IST
punjabijagran.com
ਦੁੱਧ
ਦੁੱਧ ਨੂੰ ਸੰਪੂਰਨ ਖੁਰਾਕ ਮੰਨਿਆ ਜਾਂਦਾ ਹੈ। ਬਹੁਤ ਸਾਰੇ ਸਿਹਤ ਲਾਭਾਂ ਤੋਂ ਜਾਣੂ ਹਾਂ, ਇਸ ਵਿੱਚ ਭਰਪੂਰ ਮਾਤਰਾ ਵਿੱਚ ਕੈਲਸ਼ੀਅਮ, ਪ੍ਰੋਟੀਨ, ਪੋਟਾਸ਼ੀਅਮ, ਫਾਸਫੋਰਸ ਅਤੇ ਹੋਰ ਬਹੁਤ ਸਾਰੇ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ।
ਠੰਢਾ ਦੁੱਧ
ਠੰਢਾ ਦੁੱਧ ਸਰੀਰਕ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਪ੍ਰੋਟੀਨ ਦੀ ਚੰਗੀ ਮਾਤਰਾ ਹੁੰਦੀ ਹੈ। ਜੋ ਮੀਟ, ਦਾਲਾਂ ਅਤੇ ਹੋਰ ਪ੍ਰੋਟੀਨ ਸਰੋਤਾਂ ਦੇ ਮੁਕਾਬਲੇ ਆਸਾਨੀ ਨਾਲ ਪ੍ਰਾਪਤ ਕੀਤਾ ਜਾਂਦਾ ਹੈ।
ਮਾਸ਼ਪੇਸ਼ੀਆਂ ਲਈ ਫਾਇਦੇਮੰਦ
ਇਹ ਸਾਡੇ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਉਤਸ਼ਾਹਿਤ ਕਰਦਾ ਹੈ। ਇਹ ਮਾਸਪੇਸ਼ੀਆਂ ਨੂੰ ਬਣਾਉਣ ਅਤੇ ਬਚਾਉਣ ਵਿੱਚ ਮਦਦ ਕਰਦਾ ਹੈ।
ਕੈਲਸ਼ੀਅਮ ਦੀ ਚੰਗੀ ਮਾਤਰਾ
ਇਸ ਵਿਚ ਕੈਲਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਦਾ ਹੈ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।
ਸਕਿਨ ਲਈ ਲਾਭਦਾਇਕ
ਠੰਢੇ ਦੁੱਧ ਦਾ ਸੇਵਨ ਕਰਨ ਨਾਲ ਚਮੜੀ ਨੂੰ ਵੀ ਲਾਭ ਮਿਲਦਾ ਹੈ, ਇਹ ਚਮੜੀ ਨੂੰ ਹਾਈਡ੍ਰੇਸ਼ਨ ਪ੍ਰਦਾਨ ਕਰਦਾ ਹੈ, ਜਿਸ ਨਾਲ ਚਮੜੀ ਚਮਕਦਾਰ ਅਤੇ ਸਿਹਤਮੰਦ ਬਣ ਜਾਂਦੀ ਹੈ।
ਦਿਮਾਗ ਲਈ ਫਾਇਦੇਮੰਦ
ਠੰਢੇ ਦੁੱਧ ਵਿੱਚ ਵੀ ਵਿਟਾਮਿਨ ਬੀ12 ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਸਰੀਰ ਦੇ ਖੂਨ ਨੂੰ ਪੋਸ਼ਣ ਦਿੰਦਾ ਹੈ ਅਤੇ ਸਾਨੂੰ ਊਰਜਾ ਪ੍ਰਦਾਨ ਕਰਦਾ ਹੈ।ਇਸ ਨਾਲ ਤਣਾਅ ਤੋਂ ਰਾਹਤ ਮਿਲਦੀ ਹੈ। ਮਾਨਸਿਕ ਤਣਾਅ ਦੂਰ ਹੁੰਦਾ ਹੈ।
ਐਸੀਡਿਟੀ ਤੋ ਰਾਹਤ
ਜੇ ਤੁਹਾਨੂੰ ਐਸੀਡਿਟੀ ਹੈ ਤਾਂ ਠੰਢੇ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ, ਠੰਢਾ ਦੁੱਧ ਪੀਣ ਨਾਲ ਐਸੀਡਿਟੀ ਤੋਂ ਤੁਰੰਤ ਰਾਹਤ ਮਿਲ ਸਕਦੀ ਹੈ। ਇਹ ਪੇਟ ਦੀ ਐਸੀਡਿਟੀ ਨੂੰ ਕੰਟਰੋਲ ਕਰ ਸਕਦਾ ਹੈ।
ਤੁਹਾਡਾ ਦਿਮਾਗ ਰਹੇਗਾ ਹਮੇਸ਼ਾ ਜਵਾਨ ਤੇ ਤੰਦਰੁਸਤ, ਅੱਜ ਤੋਂ ਹੀ ਸ਼ੁਰੂ ਕਰੋ ਇਹ ਕੰਮ
Read More