ਸਰਦੀ ਦੇ ਮੌਸਮ 'ਚ ਅਸੀਂ ਸਰੀਰ ਨੂੰ ਠੰਢ ਤੋਂ ਬਚਾਉਣ ਲਈ ਕਈ ਤਰ੍ਹਾਂ ਦੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਸੇਵਨ ਕਰਦੇ ਹਾਂ। ਇਨ੍ਹਾਂ ਵਿੱਚੋਂ ਇੱਕ ਆਂਡਾ ਵੀ ਹੈ।
ਆਂਡੇ ਨੂੰ ਪ੍ਰੋਟੀਨ ਦਾ ਸਭ ਤੋਂ ਵਧੀਆ ਸਰੋਤ ਮੰਨਿਆ ਜਾਂਦਾ ਹੈ। ਇਸ 'ਚ ਕੈਲਸ਼ੀਅਮ ਵੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਸਰੀਰ ਦੀਆਂ ਹੱਡੀਆਂ ਲਈ ਫਾਇਦੇਮੰਦ ਹੁੰਦਾ ਹੈ।
ਦੋਵੇ ਆਂਡੇ ਵਿਚਕਾਰ ਸਭ ਤੋਂ ਮਹੱਤਵਪੂਰਨ ਅੰਤਰ ਉਹਨਾਂ ਦੇ ਰੰਗ ਹਨ। ਮੁਰਗੀ ਦੇ ਖੰਭ ਭੂਰੇ ਹਨ, ਤਾਂ ਮੁਰਗੀ ਦਾ ਆਂਡਾ ਵੀ ਭੂਰਾ ਹੋਵੇਗਾ, ਜਦੋਂ ਕਿ ਚਿੱਟੇ ਖੰਭਾਂ ਵਾਲੀ ਮੁਰਗੀ ਦਾ ਆਂਡਾ ਚਿੱਟਾ ਹੋਵੇਗਾ।
ਤੁਸੀਂ ਅਕਸਰ ਆਪਣੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਚਿੱਟੇ ਆਂਡੇ ਦੀ ਬਜਾਏ ਦੇਸੀ ਆਂਡੇ ਖਾਣੇ ਚਾਹੀਦੇ ਹਨ। ਦੇਸੀ ਆਂਡੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ, ਸਗੋਂ ਦੇਸੀ ਮੁਰਗੀਆਂ ਦੀ ਦੇਖਭਾਲ ਬਿਹਤਰ ਹੁੰਦੀ ਹੈ।
ਵਿਟਾਮਿਨ ਏ, ਵਿਟਾਮਿਨ ਬੀ 12, ਵਿਟਾਮਿਨ ਡੀ, ਵਿਟਾਮਿਨ ਈ ਅਤੇ ਫੋਲੇਟ, ਸੇਲੇਨਿਅਮ, ਕੋਲੀਨ ਵਰਗੇ ਖਣਿਜ ਚਿੱਟੇ ਅਤੇ ਭੂਰੇ ਦੋਵਾਂ ਆਂਡੇ ਵਿੱਚ ਪਾਏ ਜਾਂਦੇ ਹਨ।
ਕੈਂਸਰ ਦਾ ਖਤਰਾ ਘੱਟ ਜਾਂਦਾ ਹੈ,ਵਾਲਾਂ ਲਈ ਲਾਭਦਾਇਕ ,ਦਿਮਾਗ ਦੀ ਸਮਰੱਥਾ ਨੂੰ ਵਧਾਉਂਦਾ, ਭਾਰ ਬਰਕਰਾਰ ਰੱਖਿਆ ਜਾਂਦੈ, ਮੂਡ ਨੂੰ ਸੁਧਾਰਨ ਵਿੱਚ ਮਦਦਗਾਰ ,ਅੱਖਾਂ ਦੀ ਸੁਰੱਖਿਆ ਲਈ ਫਾਇਦੇਮੰਦ, ਹੱਡੀਆਂ ਨੂੰ ਮਜ਼ਬੂਤ ਕਰਦਾ ਹੈ