ਹਾਰਦਿਕ ਪਾਂਡਿਆ ਤੇ ਨਤਾਸਾ ਸਟੈਨਕੋਵਿਚ ਨੇ ਉਦੈਪੁਰ ਵਿੱਚ ਵੈਲੇਨਟਾਈਨ ਡੇਅ 'ਤੇ ਵਿਆਹ ਦੇ ਸੱਤ ਫੇਰੇ ਲਏ।
ਰਾਇਲ ਵੈਡਿੰਗ ਦੀਆਂ ਤਸਵੀਰਾਂ ਸ਼ੇਅਰ ਕਰਨ ਤੋਂ ਬਾਅਦ ਹੁਣ ਇਸ ਜੋੜੇ ਨੇ ਆਪਣੇ ਵਿਆਹ ਤੋਂ ਪਹਿਲਾਂ ਦੇ ਜਸ਼ਨਾਂ ਦੀਆਂ ਝਲਕੀਆਂ ਵੀ ਦਿੱਤੀਆਂ ਹਨ।
ਜਿੱਥੇ ਨਤਾਸ਼ਾ ਆਪਣੇ ਵਿਆਹ ਦੇ ਲੁੱਕ ਨਾਲ ਕਾਫੀ ਸੁਰਖੀਆਂ ਬਟੋਰ ਰਹੀ ਹੈ, ਉੱਥੇ ਹੀ ਹੁਣ ਆਉਣ ਵਾਲੇ ਵਿਆਹ ਦੇ ਸੀਜ਼ਨ 'ਚ ਹਲਦੀ ਦੀ ਲੁੱਕ ਵੀ ਦੁਲਹਨਾਂ ਲਈ ਪ੍ਰੇਰਨਾ ਬਣ ਰਹੀ ਹੈ।
ਨਤਾਸ਼ਾ ਨੂੰ ਹਲਦੀ ਲਈ ਆਪਣੇ ਫੈਸ਼ਨੇਬਲ ਪਿਕ ਡਰੈੱਸ ਨਾਲ ਇੱਕ ਵਾਰ ਫਿਰ ਲਾਈਮਲਾਈਟ ਚੋਰੀ ਕਰਦੇ ਦੇਖਿਆ ਜਾ ਸਕਦੈ। ਲੁੱਕ ਦੀ ਖਾਸ ਗੱਲ ਹੈ ਕੈਸਕੇਡਿੰਗ ਕ੍ਰਿਸਟਲ ਡੈਂਗਲਰਸ, ਜਿਸ 'ਚ ਉਹ ਕਾਫੀ ਗਲੈਮਰਸ ਲੱਗ ਰਹੀ ਹੈ।
ਜਿੱਥੇ ਉਸਨੇ ਵਿਆਹ ਵਿੱਚ ਆਪਣੇ ਗਹਿਣਿਆਂ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ, ਉਸਨੇ ਹਲਦੀ ਸਮਾਰੋਹ ਲਈ ਇੱਕ ਹਲਕੇ ਅਤੇ ਘੱਟ ਤੋਂ ਘੱਟ ਗਹਿਣਿਆਂ ਦੀ ਚੋਣ ਕੀਤੀ।
ਹਾਰਦਿਕ ਪਾਂਡਿਆ ਨੇ ਸ਼ੀਸ਼ੇ ਦੇ ਸਜਾਵਟ ਤੇ ਐਪਲੀਕ ਵਰਕ ਦੇ ਨਾਲ ਇੱਕ ਰਵਾਇਤੀ ਗੁਲਾਬੀ ਤੇ ਚਿੱਟੇ ਲਹਿਰੀਆ ਰੇਸ਼ਮ ਦਾ ਕੁੜਤਾ ਪਾਇਆ ਸੀ। ਉਸ ਨੇ ਚਿੱਟੇ ਰੰਗ ਦੀ ਸਿੱਧੀ-ਫਿੱਟ ਪੈਂਟ ਨਾਲ ਆਪਣਾ ਲੁੱਕ ਪੂਰਾ ਕੀਤਾ।
ਜੋੜੇ ਨੇ ਉਦੈਪੁਰ ਵਿੱਚ ਵੈਲੇਨਟਾਈਨ ਡੇ (14 ਫਰਵਰੀ) 'ਤੇ ਇੱਕ ਸ਼ਾਨਦਾਰ ਸਮਾਰੋਹ ਦਾ ਆਯੋਜਨ ਕੀਤਾ। ਇਸ ਦੌਰਾਨ ਦੋਹਾਂ ਨੇ ਈਸਾਈ ਅਤੇ ਹਿੰਦੂ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ।
ਹਾਰਦਿਕ ਤੇ ਨਤਾਸ਼ਾ ਨੇ ਕੋਰੋਨਾ ਦੌਰਾਨ ਸਾਲ 2020 ਵਿੱਚ ਪਹਿਲੀ ਵਾਰ ਵਿਆਹ ਕੀਤਾ, ਜਿਸ ਵਿੱਚ ਬਹੁਤ ਘੱਟ ਲੋਕ ਸ਼ਾਮਲ ਹੋ ਸਕੇ। ਹੁਣ ਲਵਬਰਡਸ ਨੇ ਬਹੁਤ ਹੀ ਧੂਮਧਾਮ ਨਾਲ ਆਪਣੀਆਂ ਸਾਰੀਆਂ ਇੱਛਾਵਾਂ ਪੂਰੀਆਂ ਕੀਤੀਆਂ।