ਰੰਗ ਤੁਹਾਡੇ ਮਨ, ਸਰੀਰ ਤੇ ਆਤਮਾ 'ਚ ਸੰਤੁਲਿਤ ਸਥਿਤੀ ਲਿਆਉਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾ ਸਕਦੇ ਹਨ। ਰੰਗ ਅਤੇ ਜਜ਼ਬਾਤ ਨੇੜਿਓਂ ਜੁੜੇ ਹੋਏ ਹਨ।
ਸਹੀ ਕਮਰੇ ਵਿੱਚ ਸਹੀ ਰੰਗ ਤੁਹਾਡੇ ਘਰ ਵਿੱਚ ਸਕਾਰਾਤਮਕ ਊਰਜਾ ਲਿਆਉਂਦੇ ਹਨ ਅਤੇ ਘਰ ਵਿੱਚ ਰਹਿਣ ਵਾਲੇ ਲੋਕਾਂ ਦੇ ਮੂਡ ਤੇ ਭਾਵਨਾਵਾਂ ਨੂੰ ਵੀ ਸਕਾਰਾਤਮਕ ਤੌਰ 'ਤੇ ਪ੍ਰਭਾਵਿਤ ਕਰ ਸਕਦੇ ਹਨ।
ਬੈੱਡਰੂਮ ਦੇ ਰੰਗਾਂ ਦੀ ਚੋਣ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦੈ, ਰੰਗ ਅਜਿਹੇ ਹੋਣੇ ਚਾਹੀਦੇ ਹਨ ਜੋ ਰਿਸ਼ਤਿਆਂ 'ਚ ਸਕਾਰਾਤਮਕਤਾ ਲਿਆ ਸਕਣ ਤੇ ਜ਼ਿੰਦਗੀ 'ਚ ਪਿਆਰ ਤੇ ਰੋਮਾਂਸ ਦੀ ਭਾਵਨਾ ਨੂੰ ਵਧਾ ਸਕਣ।
ਵਾਸਤੂ ਦੇ ਅਨੁਸਾਰ, ਗੁਲਾਬੀ ਰੰਗ ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਦੇ ਵਿਚਕਾਰ ਬੰਧਨ ਨੂੰ ਡੂੰਘਾ ਕਰਦਾ ਹੈ ਅਤੇ ਰਿਸ਼ਤੇ ਤੋਂ ਨਕਾਰਾਤਮਕਤਾ ਨੂੰ ਦੂਰ ਰੱਖਦਾ ਹੈ। ਇਹ ਬੈੱਡਰੂਮ ਲਈ ਸਭ ਤੋਂ ਵਧੀਆ ਰੰਗ ਮੰਨਿਆ ਜਾਂਦਾ ਹੈ।
ਸੌਣ ਵਾਲੇ ਕਮਰੇ 'ਚ ਪੀਲੇ ਰੰਗ ਨੂੰ ਸ਼ਾਮਲ ਕਰਨਾ ਬਿਹਤਰ ਵਿਚਾਰ ਹੋ ਸਕਦੈ ਕਿਉਂਕਿ ਇਹ ਰੰਗ ਸ਼ਾਂਤੀ ਦਾ ਪ੍ਰਤੀਕ ਹੈ। ਇਹ ਰੰਗ ਛੋਟੇ ਬੈੱਡਰੂਮਾਂ ਲਈ ਬਿਹਤਰ ਹੈ ਕਿਉਂਕਿ ਇਹ ਕਮਰੇ ਨੂੰ ਵੱਡਾ ਮਹਿਸੂਸ ਕਰਦਾ ਹੈ।
ਇਹ ਬੈੱਡਰੂਮ ਨੂੰ ਰੰਗੀਨ, ਉਤਸ਼ਾਹਜਨਕ ਤੇ ਆਲੀਸ਼ਾਨ ਬਣਾਉਂਦਾ ਹੈ। ਨਵੇਂ ਵਿਆਹੇ ਜੋੜਿਆਂ ਲਈ ਇਹ ਬਹੁਤ ਵਧੀਆ ਰੰਗ ਹੈ, ਜੋ ਉਨ੍ਹਾਂ ਦੇ ਰਿਸ਼ਤੇ ਵਿੱਚ ਪਿਆਰ, ਰੋਸ਼ਨੀ ਤੇ ਸਕਾਰਾਤਮਕਤਾ ਲਿਆ ਸਕਦਾ ਹੈ।
ਚਿੱਟਾ ਰੰਗ ਸਦਾਬਹਾਰ ਹੁੰਦਾ ਹੈ ਅਤੇ ਵਿਅਕਤੀ ਕਦੇ ਵੀ ਇਸ ਤੋਂ ਬੋਰ ਨਹੀਂ ਹੋ ਸਕਦਾ। ਨਾਲ ਹੀ ਇਹ ਘਰ ਨੂੰ ਸਾਫ਼-ਸੁਥਰਾ ਅਤੇ ਆਦਰਯੋਗ ਬਣਾਉਂਦਾ ਹੈ