Happy Birthday Tabu: ਜਾਣੋ ਤੱਬੂ ਦੀ ਕਿੰਨੀ ਹੈ ਨੈੱਟ ਵਰਥ ਤੇ ਜਾਇਦਾਦ
By Neha Diwan
2022-11-04, 14:32 IST
punjabijagran.com
90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ
ਤੱਬੂ ਲਗਾਤਾਰ ਫਿਲਮਾਂ 'ਚ ਐਕਟਿਵ ਹੈ। ਭੁੱਲ ਭੁਲਾਈਆ 2 ਦੀ ਸਫਲਤਾ ਤੋਂ ਬਾਅਦ, ਅਦਾਕਾਰਾ ਹੁਣ ਫਿਲਮ 'ਦ੍ਰਿਸ਼ਮ 2' ਨਾਲ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਐਕਟਿੰਗ ਹੋਵੇ ਜਾਂ ਫਿਟਨੈੱਸ
ਅੱਜ ਵੀ ਲੋਕ ਉਸ ਦੀ ਇਕ ਝਲਕ ਦੇ ਦੀਵਾਨੇ ਹਨ। ਤੱਬੂ ਦਾ ਅਸਲੀ ਨਾਂ ਤਬੱਸੁਮ ਫਾਤਿਮਾ ਹਾਸ਼ਮੀ ਹੈ, ਜਿਸ ਦਾ ਜਨਮ 4 ਨਵੰਬਰ 1970 ਨੂੰ ਹੈਦਰਾਬਾਦ 'ਚ ਹੋਇਆ ਸੀ। ਅੱਜ ਆਪਣਾ 52ਵਾਂ ਜਨਮਦਿਨ ਮਨਾ ਰਹੀ ਹੈ।
ਕਰੀਅਰ ਦੀ ਸ਼ੁਰੂਆਤ
ਸਿਰਫ 15 ਸਾਲ ਦੀ ਉਮਰ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਤੱਬੂ ਕਰੋੜਾਂ ਦੀ ਮਾਲਕਣ ਹੈ।
ਨੈੱਟ ਵਰਥ ਤੇ ਜਾਇਦਾਦ
ਤੱਬੂ ਇਕ ਫਿਲਮ ਲਈ 2 ਤੋਂ 4 ਕਰੋੜ ਰੁਪਏ ਚਾਰਜ ਕਰਦੀ ਹੈ ਉਹ ਬ੍ਰਾਂਡ ਐਂਡੋਰਸਮੈਂਟਸ ਤੋਂ ਵੀ ਕਾਫੀ ਪੈਸਾ ਕਮਾਉਂਦੀ ਹੈ, ਉਸਦੀ ਮਹੀਨਾਵਾਰ ਕਮਾਈ 25 ਲੱਖ ਦੇ ਕਰੀਬ ਹੈ। ਕੁੱਲ ਜਾਇਦਾਦ ਲਗਭਗ 22 ਕਰੋੜ।
ਆਲੀਸ਼ਾਨ ਘਰ ਦੀ ਮਾਲਕ ਹੈ ਤੱਬੂ
ਮੀਡੀਆ ਰਿਪੋਰਟਾਂ ਮੁਤਾਬਕ ਉਸਦੇ ਨਾ ਸਿਰਫ ਮੁੰਬਈ 'ਚ ਲਗਜ਼ਰੀ ਘਰ ਹਨ, ਸਗੋਂ ਹੈਦਰਾਬਾਦ 'ਚ ਵੀ ਉਨ੍ਹਾਂ ਦੇ ਕਈ ਆਲੀਸ਼ਾਨ ਅਤੇ ਸ਼ਾਹੀ ਘਰ ਹਨ।
ਲਗਜ਼ਰੀ ਗੱਡੀਆਂ
ਜਾਇਦਾਦ ਦੇ ਨਾਲ-ਨਾਲ ਤੱਬੂ ਨੂੰ ਗੱਡੀਆਂ ਦਾ ਵੀ ਬਹੁਤ ਸ਼ੌਕ ਹੈ ਤੇ ਜੇਕਰ ਖਬਰਾਂ ਦੀ ਮੰਨੀਏ ਤਾਂ ਔਡੀ Q7 ਤੋਂ ਇਲਾਵਾ ਅਦਾਕਾਰਾ ਕੋਲ ਮਰਸਡੀਜ਼ ਅਤੇ ਜੈਗੁਆਰ ਐਕਸ7 ਸਮੇਤ ਕਈ ਲਗਜ਼ਰੀ ਗੱਡੀਆਂ ਹਨ।
ਤੱਬੂ ਨਜ਼ਰ ਆਵੇਗੀ ਕਈ ਹੋਰ ਫਿਲਮਾਂ 'ਚ
ਸਾਲ 2022 ਦੀ ਸ਼ੁਰੂਆਤ ਤੱਬੂ ਲਈ ਬਹੁਤ ਚੰਗੀ ਰਹੀ। 'ਭੂਲ ਭੁਲਾਈਆ 2' 'ਚ ਲੋਕਾਂ ਨੇ ਉਨ੍ਹਾਂ ਨੂੰ ਕਾਫੀ ਪਸੰਦ ਕੀਤਾ ਸੀ। ਤੱਬੂ ਜਲਦੀ ਹੀ ਅਰਜੁਨ ਕਪੂਰ ਦੀ ਫਿਲਮ 'ਕੁੱਤੇ' ਖ਼ੁਫੀਆ, ਦ੍ਰਿਸ਼ਮ 2 'ਚ ਨਜ਼ਰ ਆਵੇਗੀ।
ਸ਼ਿਵ ਠਾਕਰੇ ਨੇ ਸ਼ੁਰੂ ਕੀਤਾ ਨਵਾਂ ਬਿਜ਼ਨੈੱਸ, ਕਪਿਲ ਦੇਵ ਬਣੇ ਮਹਿਮਾਨ
Read More