Happy Birthday Deepika Padukone : ਹਰ ਮਹੀਨੇ ਕਮਾਉਂਦੀ ਹੈ ਇੰਨੇ ਕਰੋੜ ਰੁਪਏ
By Neha Diwan
2023-01-05, 11:26 IST
punjabijagran.com
ਅਦਾਕਾਰਾ ਦੀਪਿਕਾ ਪਾਦੁਕੋਣ
ਬਾਲੀਵੁੱਡ ਦੀ ਸ਼ਾਨਦਾਰ ਅਦਾਕਾਰਾ ਦੀਪਿਕਾ ਪਾਦੁਕੋਣ ਅੱਜ ਆਪਣਾ 37ਵਾਂ ਜਨਮ ਦਿਨ ਮਨਾ ਰਹੀ ਹੈ। ਦੀਪਿਕਾ ਨੇ ਅੱਜ ਪੂਰੀ ਦੁਨੀਆ 'ਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ।
ਇੰਡਸਟਰੀ 'ਚ ਆਪਣਾ ਨਾਂ ਬਣਾਇਆ
ਉਨ੍ਹਾਂ ਦੀ ਅਦਾਕਾਰੀ ਅਤੇ ਇਕ ਤੋਂ ਵਧ ਕੇ ਇਕ ਕਿਰਦਾਰ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਦੀਪਿਕਾ ਨੇ ਆਪਣੀ ਮਿਹਨਤ ਨਾਲ ਇੰਡਸਟਰੀ 'ਚ ਆਪਣਾ ਨਾਂ ਕਮਾਇਆ ਹੈ।
ਪਰਿਵਾਰਕ ਦਾ ਪਿਛੋਕੜ ਸਧਾਰਨ
ਦੀਪਿਕਾ ਦਾ ਪਰਿਵਾਰਕ ਪਿਛੋਕੜ ਫਿਲਮੀ ਨਾ ਹੋਣ ਦੇ ਬਾਵਜੂਦ ਦੀਪਿਕਾ ਨੇ ਬਾਲੀਵੁੱਡ ਅਤੇ ਹਾਲੀਵੁੱਡ ਵਿੱਚ ਆਪਣਾ ਵੱਖਰਾ ਪੱਧਰ ਬਣਾ ਲਿਆ ਹੈ।
ਦੀਪਿਕਾ ਪਾਦੁਕੋਣ ਦੀਆਂ ਸੁਪਰ ਹਿੱਟ ਫਿਲਮਾਂ
ਰਾਮਲੀਲਾ, ਪਦਮਾਵਤ, ਯੇ ਜਵਾਨੀ ਹੈ ਦੀਵਾਨੀ, ਬਾਜੀਰਾਵ ਮਸਤਾਨੀ ਅਤੇ ਚੇਨਈ ਐਕਸਪ੍ਰੈਸ ਵਰਗੀਆਂ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਹਿੰਦੀ ਸਿਨੇਮਾ ਦੀ ਬਿਹਤਰੀਨ ਅਭਿਨੇਤਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਇੱਕ ਮਹੀਨੇ 'ਚ ਕਰੋੜਾਂ ਦੀ ਕਮਾਈ ਕਰਦੀ ਹੈ ਦੀਪਿਕਾ
ਸਭ ਤੋਂ ਵੱਧ ਕਮਾਈ ਕਰਨ ਵਾਲੀ ਅਦਾਕਾਰਾ ਦੀ ਸੂਚੀ 'ਚ ਸ਼ਾਮਲ ਹੈ। ਦੀਪਿਕਾ ਫਿਲਮ ਨਿਰਮਾਤਾਵਾਂ ਦੀ ਪਹਿਲੀ ਪਸੰਦ ਹੈ। ਇੱਕ ਫਿਲਮ ਲਈ 15 ਤੋਂ 30 ਕਰੋੜ ਰੁਪਏ ਚਾਰਜ ਕਰਦੀ ਹੈ। ਕੁੱਲ ਜਾਇਦਾਦ ਲਗਭਗ 314 ਕਰੋੜ ਹੈ
ਮਹੀਨੇ 'ਚ ਕਰਦੀ ਹੈ ਇੰਨੀ ਕਮਾਈ
ਉਥੇ ਹੀ ਦੀਪਿਕਾ ਇਕ ਮਹੀਨੇ 'ਚ ਕਰੀਬ 2 ਕਰੋੜ ਕਮਾ ਲੈਂਦੀ ਹੈ। ਇਸ ਦੇ ਨਾਲ ਹੀ ਅਦਾਕਾਰਾ ਦੀ ਸਾਲਾਨਾ ਆਮਦਨ ਕਰੀਬ 24 ਕਰੋੜ ਰੁਪਏ ਹੋਵੇਗੀ। ਦੀਪਿਕਾ ਪਾਦੁਕੋਣ ਦੀ ਕੁੱਲ ਜਾਇਦਾਦ 300 ਕਰੋੜ ਰੁਪਏ ਤੋਂ ਵੱਧ ਹੈ।
ਇਹ ਹੈ ਦੀਪਿਕਾ ਦੀ ਕੁੱਲ ਸੰਪਤੀ
ਸਾਲ 2018 'ਚ ਕੁੱਲ ਜਾਇਦਾਦ 124 ਕਰੋੜ ਰੁਪਏ, ਸਾਲ 2019 'ਚ 150 ਕਰੋੜ, ਸਾਲ 2020 'ਚ 198 ਕਰੋੜ, 2021 'ਚ 225 ਕਰੋੜ, 2022 'ਚ ਕਾਫੀ ਵਾਧਾ ਹੋਇਆ ਤੇ ਉਹ 300 ਕਰੋੜ ਤਕ ਪਹੁੰਚ ਗਈ।
ਵਰਕਫਰੰਟ ਦੀ ਗੱਲ
ਦੀਪਿਕਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਫਿਲਮ 'ਪਠਾਨ' 'ਚ ਸ਼ਾਹਰੁਖ ਖਾਨ ਦੇ ਨਾਲ ਨਜ਼ਰ ਆਵੇਗੀ। ਪਠਾਨ ਤੋਂ ਇਲਾਵਾ ਦੀਪਿਕਾ ਕੋਲ ਸਾਊਥ ਦੇ ਸੁਪਰਸਟਾਰ ਪ੍ਰਭਾਸ ਨਾਲ ਵੀ ਇਕ ਫਿਲਮ ਹੈ।
ALL PHOTO CREDIT : INSTAGRAM
ਸੁਪਰਹਿੱਟ ਫਿਲਮਾਂ ਦੇਣ ਵਾਲੀ ਜੂਹੀ ਚਾਵਲਾ ਦੀ ਜਾਣੋ ਨੈੱਟਵਰਥ
Read More