ਕਿਉਂ ਕੀਤੀ ਜਾਂਦੀ ਹੈ ਸਿੰਦੂਰ ਨਾਲ ਹਨੂੰਮਾਨ ਜੀ ਦੀ ਪੂਜਾ, ਜਾਣੋ ਇਸਦੇ ਪਿੱਛੇ ਦਾ ਕਾਰਨ
By Neha diwan
2023-05-30, 10:17 IST
punjabijagran.com
ਹਨੂੰਮਾਨ ਜੀ
ਹਨੂੰਮਾਨ ਜੀ ਨੂੰ ਸੰਕਟ ਮੋਚਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਹ ਆਪਣੇ ਸ਼ਰਧਾਲੂਆਂ ਨੂੰ ਮੁਸੀਬਤਾਂ ਤੋਂ ਬਚਾਉਂਦਾ ਹੈ। ਪਵਨਪੁੱਤਰ ਦੀ ਪੂਜਾ ਕਰਦੇ ਸਮੇਂ ਉਨ੍ਹਾਂ ਨੂੰ ਸਿੰਦੂਰ ਲਗਾਇਆ ਜਾਂਦਾ ਹੈ।
ਸਿੰਦੂਰ
ਬਜਰੰਗਬਲੀ ਨੂੰ ਸਿੰਦੂਰ ਚੜ੍ਹਾਉਣਾ ਜੋਤਿਸ਼ ਵਿੱਚ ਮਹੱਤਵਪੂਰਨ ਦੱਸਿਆ ਗਿਆ ਹੈ। ਹਨੂੰਮਾਨ ਜੀ ਨੂੰ ਸੰਤਰੀ ਸਿੰਦੂਰ ਚੜ੍ਹਾਉਣ ਨਾਲ ਸ਼ਰਧਾਲੂਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਦੀ ਭਗਤੀ ਦਾ ਫਲ ਮਿਲਦਾ ਹੈ।
ਪੂਜਾ ਕਰਨ ਨਾਲ ਪ੍ਰਸੰਨ ਕੀਤਾ ਜਾਂਦੈ
ਹਨੂੰਮਾਨ ਜੀ ਦੀ ਸਿੰਦੂਰ ਨਾਲ ਪੂਜਾ ਕਰਨ ਨਾਲ ਉਹ ਪ੍ਰਸੰਨ ਹੁੰਦੇ ਹਨ ਤੇ ਸ਼ਰਧਾਲੂਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਮੰਗਲਵਾਰ ਨੂੰ ਬਜਰੰਗਬਲੀ ਦੀ ਸਿੰਦੂਰ ਨਾਲ ਪੂਜਾ ਕਰਨ ਨਾਲ ਘਰ 'ਚ ਖੁਸ਼ਹਾਲੀ ਤੇ ਸ਼ਾਂਤੀ ਬਣੀ ਰਹਿੰਦੀ ਹੈ।
ਕਿਉਂ ਲਗਾਇਆ ਜਾਂਦੈ ਸਿੰਦੂਰ?
ਕਥਾ ਅਨੁਸਾਰ ਮਾਤਾ ਸੀਤਾ ਆਪਣੇ ਮੱਥੇ 'ਤੇ ਸਿੰਦੂਰ ਲਗਾ ਰਹੀ ਸੀ। ਹਨੂੰਮਾਨ ਜੀ ਨੇ ਉਨ੍ਹਾਂ ਤੋਂ ਇਸਦਾ ਕਾਰਨ ਪੁੱਛਿਆ। ਜਵਾਬ ਦਿੰਦੇ ਹੋਏ ਸੀਤਾ ਜੀ ਨੇ ਕਿਹਾ ਕਿ ਭਗਵਾਨ ਰਾਮ ਦੀ ਲੰਬੀ ਉਮਰ ਲਈ ਉਹ ਮਾਂਗ 'ਚ ਸਿੰਦੂਰ ਲਗਾਉਂਦੇ ਹਨ।
ਇਸ ਲਈ ਲਗਾਇਆ ਜਾਂਦੈ ਸਿੰਦੂਰ
ਹਨੂੰਮਾਨ ਜੀ ਨੇ ਸੋਚਿਆ ਕਿ ਜੇ ਥੋੜਾ ਜਿਹਾ ਸਿੰਦੂਰ ਲਗਾਉਣ ਨਾਲ ਇੰਨਾ ਲਾਭ ਹੁੰਦੈ, ਤਾਂ ਪੂਰੇ ਸਰੀਰ 'ਤੇ ਸਿੰਦੂਰ ਲਗਾਉਣ ਨਾਲ ਪ੍ਰਭੂ ਅਮਰ ਹੋ ਜਾਣਗੇ। ਇਸ ਦੇ ਨਾਲ ਹੀ ਹਨੂੰਮਾਨ ਜੀ ਨੇ ਆਪਣੇ ਸਰੀਰ 'ਤੇ ਸਿੰਦੂਰ ਲਗਾਇਆ।
30 ਮਈ ਨੂੰ ਹੈ ਗੰਗਾ ਦੁਸਹਿਰਾ, ਰਾਸ਼ੀ ਅਨੁਸਾਰ ਕਰੋ ਦਾਨ, ਮਿਲੇਗਾ ਮਨਚਾਹਾ ਵਰਦਾਨ
Read More