Hansika Motwani Birthday: ਸਾਊਥ ਸਿਨੇਮਾ 'ਚ ਦਿੱਤੀਆਂ ਕਈ ਹਿੱਟ ਫਿਲਮਾਂ
By Neha diwan
2023-08-09, 14:55 IST
punjabijagran.com
ਹੰਸਿਕਾ ਮੋਟਵਾਨੀ
ਹਿੰਦੀ ਫਿਲਮਾਂ 'ਚ ਬਾਲ ਕਲਾਕਾਰ ਦੇ ਤੌਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਹੰਸਿਕਾ ਮੋਟਵਾਨੀ ਨੇ ਆਪਣੇ ਲਈ ਇੱਕ ਖਾਸ ਥਾਂ ਬਣਾਈ ਹੈ। ਬਤੌਰ ਚਾਈਲਡ ਆਰਟਿਸਟ ਫਿਲਮ 'ਕੋਈ ਮਿਲ ਗਿਆ' ' ਡੈਬਿਊ ਕੀਤਾ ਸੀ।
ਤੇਲਗੂ ਫਿਲਮ
ਸਖਤ ਮਿਹਨਤ ਤੋਂ ਬਾਅਦ, ਅਭਿਨੇਤਰੀ ਨੇ ਤੇਲਗੂ ਫਿਲਮਾਂ ਵਿੱਚ ਮੁੱਖ ਭੂਮਿਕਾਵਾਂ ਨਿਭਾਉਣੀਆਂ ਸ਼ੁਰੂ ਕੀਤੀਆਂ ਅਤੇ ਬਾਅਦ ਵਿੱਚ ਆਪਣੀ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ
ਬਾਲੀਵੁੱਡ ਡੈਬਿਊ
ਹੰਸਿਕਾ ਨੇ 2007 ਦੀ ਫਿਲਮ 'ਆਪ ਕਾ ਸਰੂਰ' ਤੋਂ ਲੀਡ ਅਭਿਨੇਤਰੀ ਦੇ ਤੌਰ 'ਤੇ ਬਾਲੀਵੁੱਡ ਡੈਬਿਊ ਕੀਤਾ ਸੀ। ਇਸ ਫਿਲਮ ਵਿੱਚ, ਉਸ ਨੂੰ ਹਿਮੇਸ਼ ਰੇਸ਼ਮੀਆ ਦੇ ਨਾਲ ਜੋੜਿਆ ਗਿਆ ਸੀ, ਜੋ ਕਿ ਉਸਦੀ ਅਦਾਕਾਰੀ ਦੀ ਸ਼ੁਰੂਆਤ ਵੀ ਸੀ।
'ਸ਼ਾਕਾ-ਲਕਾ ਬੂਮ ਬੂਮ' ਨਾਲ ਹੋਈ ਪਛਾਣ
ਹੰਸਿਕਾ ਨੇ ਕਈ ਮਸ਼ਹੂਰ ਟੈਲੀਵਿਜ਼ਨ ਸੀਰੀਅਲਾਂ 'ਚ ਕੰਮ ਕੀਤਾ ਸੀ। ਅਦਾਕਾਰਾ ਨੂੰ 'ਸ਼ਾਕਾ-ਲਕਾ ਬੂਮ ਬੂਮ', 'ਸੋਨ ਪਰੀ' ਅਤੇ 'ਕਰਿਸ਼ਮਾ ਕਾ ਕਰਿਸ਼ਮਾ' ਵਰਗੇ ਸ਼ੋਅਜ਼ ਤੋਂ ਪਛਾਣ ਮਿਲੀ।
ਸਿੰਧੀ ਪਰਿਵਾਰ ਨਾਲ ਸਬੰਧਤ ਹੰਸਿਕਾ
ਹੰਸਿਕਾ ਮੋਟਵਾਨੀ ਦਾ ਜਨਮ 9 ਅਗਸਤ 1991 ਨੂੰ ਮੁੰਬਈ ਵਿੱਚ ਇੱਕ ਸਿੰਧੀ ਪਰਿਵਾਰ ਵਿੱਚ ਹੋਇਆ ਸੀ, ਉਸਦੇ ਪਿਤਾ ਪੇਸ਼ੇ ਤੋਂ ਇੱਕ ਵਪਾਰੀ ਹਨ ਅਤੇ ਉਸਦੀ ਮਾਂ ਮੋਨਾ ਮੋਟਵਾਨੀ ਇੱਕ ਸਕਿਨ ਮਾਹਰ ਹੈ।
ਸੀਰੀਅਲ
ਹੰਸਿਕਾ ਨੂੰ ਪਹਿਲੀ ਵਾਰ 2001 'ਚ ਏਕਤਾ ਕਪੂਰ ਦੇ ਸੀਰੀਅਲ 'ਦੇਸ਼ ਮੈਂ ਨਿਕਲਾ ਹੋਵੇਗਾ ਚਾਂਦ' 'ਚ ਦੇਖਿਆ ਗਿਆ ਸੀ ਤੇ 'ਸ਼ਾਕਾ ਲਾਕਾ ਬੂਮ ਬੂਮ' ਨਾਲ, ਉਸ ਦਾ ਘਰ-ਘਰ ਵਿੱਚ ਨਾਮ ਬਣ ਗਿਆ।
ਕਈ ਫਿਲਮਾਂ 'ਚ ਕੀਤਾ ਕੰਮ
ਅੱਜ ਹੰਸਿਕਾ ਨੇ 60 ਤੋਂ ਜ਼ਿਆਦਾ ਫਿਲਮਾਂ ਕੀਤੀਆਂ ਹਨ ਪਰ ਸ਼ੁਰੂਆਤੀ ਦਿਨਾਂ 'ਚ ਉਨ੍ਹਾਂ ਦੇ ਮਾਤਾ-ਪਿਤਾ 'ਤੇ ਕਈ ਦੋਸ਼ ਲੱਗੇ ਸਨ। ਹਿਮੇਸ਼ ਰੇਸ਼ਮੀਆ ਨਾਲ ਡੈਬਿਊ ਕਰਨ ਤੋਂ ਬਾਅਦ ਹੰਸਿਕਾ ਨੇ ਆਪਣੇ ਤੋਂ ਵੱਡੇ ਕਲਾਕਾਰਾਂ ਨਾਲ ਕੰਮ ਕੀਤਾ।
ਹਾਰਮੋਨ ਦਾ ਟੀਕਾ ਲਗਾਉਣ ਦਾ ਦੋਸ਼
ਇਸ ਕਾਰਨ ਕਈ ਵਾਰ ਉਸ ਦੇ ਮਾਤਾ-ਪਿਤਾ 'ਤੇ ਹੰਸਿਕਾ ਦਾ ਬਚਪਨ ਖੋਹਣ ਦਾ ਦੋਸ਼ ਲਾਇਆ ਗਿਆ, ਇੰਨਾ ਹੀ ਨਹੀਂ ਉਸ 'ਤੇ ਆਪਣੀ ਉਮਰ ਦਿਖਾਉਣ ਲਈ ਹਾਰਮੋਨ ਦਾ ਟੀਕਾ ਲਗਾਉਣ ਦਾ ਵੀ ਦੋਸ਼ ਲੱਗਾ।
ਵਿਆਹ
ਹੰਸਿਕਾ ਨੇ 4 ਦਸੰਬਰ 2022 ਨੂੰ ਜੈਪੁਰ ਵਿੱਚ ਆਪਣੇ ਬੁਆਏਫ੍ਰੈਂਡ ਸੋਹੇਲ ਕਥੂਰੀਆ ਨਾਲ ਵਿਆਹ ਕੀਤਾ ਸੀ। ਸੋਹੇਲ ਕਥੂਰੀਆ ਹੰਸਿਕਾ ਦੇ ਬੈਸਟ ਫ੍ਰੈਂਡ ਰਿੰਕੀ ਬਜਾਜ ਦੇ ਸਾਬਕਾ ਪਤੀ ਹਨ।
ALL PHOTO CREDIT : INSTAGRAM
ਹਰੇ ਰੰਗ ਦੇ ਸ਼ਾਰਟ ਡਰੈੱਸ 'ਚ ਸ਼ਹਿਨਾਜ਼ ਗਿੱਲ ਨੇ ਮਚਾਈ ਤਬਾਹੀ
Read More