ਜਾਣੋ ਵਿਆਹ ਤੋਂ ਪਹਿਲਾਂ ਕਿਸ ਕਾਰਨ ਲਾੜੀ-ਲਾੜੇ ਨੂੰ ਲਗਾਈ ਜਾਂਦੀ ਹੈ ਹਲਦੀ
By Neha Diwan
2023-02-24, 11:38 IST
punjabijagran.com
ਹਲਦੀ ਦੀ ਰਸਮ
ਵਿਆਹ ਦੀਆਂ ਰਸਮਾਂ ਦੌਰਾਨ ਲਾੜਾ-ਲਾੜੀ ਨੂੰ ਹਲਦੀ ਲਗਾਉਣ ਦੀ ਰਸਮ ਦਾ ਵਿਸ਼ੇਸ਼ ਮਹੱਤਵ ਹੈ। ਭਾਰਤੀ ਪਰੰਪਰਾ ਵਿੱਚ ਇਹ ਰਸਮ ਸਦੀਆਂ ਤੋਂ ਨਿਭਾਈ ਜਾ ਰਹੀ ਹੈ।
ਉਬਟਨ
ਇਸ ਤੋਂ ਇਲਾਵਾ ਹੋਰ ਧਰਮਾਂ ਵਿਚ ਵੀ ਵਿਆਹ ਤੋਂ ਪਹਿਲਾਂ ਲਾੜਾ-ਲਾੜੀ ਨੂੰ ਉਬਟਨ ਲਗਾਇਆ ਜਾਂਦਾ ਹੈ ਅਤੇ ਇਸ ਉਬਟਨ ਵਿਚ ਹਲਦੀ ਵੀ ਮਿਲਾਈ ਜਾਂਦੀ ਹੈ।
ਚਮੜੀ ਦੀ ਸੁੰਦਰਤਾ
ਪੁਰਾਣੇ ਸਮਿਆਂ ਵਿੱਚ ਅੱਜ ਵਾਂਗ ਬਿਊਟੀ ਪਾਰਲਰ ਨਹੀਂ ਸਨ। ਉਦੋਂ ਔਰਤਾਂ ਚਮੜੀ ਦੀ ਸੁੰਦਰਤਾ ਵਧਾਉਣ ਲਈ ਹੋਰ ਘਰੇਲੂ ਨੁਸਖਿਆਂ ਨੂੰ ਅਜ਼ਮਾਉਂਦੀਆਂ ਸਨ।
ਚਮਕਦੀ ਚਮੜੀ
ਚਮੜੀ ਦੀ ਸੁੰਦਰਤਾ ਵਧਾਉਣ ਲਈ ਕੁਦਰਤੀ ਤੇ ਆਯੁਰਵੈਦਿਕ ਤਰੀਕਿਆਂ ਦੀ ਵਰਤੋਂ ਕੀਤੀ ਗਈ। ਲਾੜਾ-ਲਾੜੀ ਦੇ ਚਿਹਰੇ ਨੂੰ ਚਮਕਾਉਣ ਲਈ ਵਿਆਹ ਤੋਂ ਪਹਿਲਾਂ ਹਲਦੀ ਲਗਾਈ ਜਾਂਦੀ ਹੈ।
ਹਲਦੀ ਵਿੱਚ ਐਂਟੀਸੈਪਟਿਕ ਗੁਣ ਹੁੰਦੇ ਹਨ
ਹਲਦੀ ਜਿੱਥੇ ਚਮੜੀ ਲਈ ਫਾਇਦੇਮੰਦ ਹੁੰਦੀ ਹੈ, ਉੱਥੇ ਹੀ ਇਸ ਵਿੱਚ ਐਂਟੀਸੈਪਟਿਕ ਗੁਣ ਵੀ ਹੁੰਦੇ ਹਨ। ਹਲਦੀ ਆਪਣੇ ਔਸ਼ਧੀ ਗੁਣਾਂ ਕਾਰਨ ਲਾਗ ਪੈਦਾ ਕਰਨ ਵਾਲੇ ਕੀਟਾਣੂ ਮਾਰੇ ਜਾਂਦੇ ਹਨ।
ਹਲਦੀ ਨੂੰ ਵਿਆਹ ਤੋਂ ਪਹਿਲਾਂ ਜੋੜਿਆਂ ਨੂੰ ਲਗਾਇਆ ਜਾਂਦੈ
ਕਿਉਂਕਿ ਇਹ ਐਕਸਫੋਲੀਏਟਿੰਗ ਏਜੰਟ ਦੇ ਤੌਰ 'ਤੇ ਕੰਮ ਕਰਦਾ ਹੈ। ਜਦੋਂ ਅਸੀਂ ਹਲਦੀ ਲਗਾਉਣ ਤੋਂ ਬਾਅਦ ਇਸ਼ਨਾਨ ਕਰਦੇ ਹਾਂ, ਤਾਂ ਸਾਡੀ ਚਮੜੀ ਵੀ ਡੀਟੌਕਸ ਹੋ ਜਾਂਦੀ ਹੈ ਅਤੇ ਮਰੇ ਹੋਏ ਸੈੱਲ ਦੂਰ ਹੁੰਦੇ ਹਨ।
ਹਲਦੀ ਖੁਸ਼ਕ ਚਮੜੀ ਲਈ ਫਾਇਦੇਮੰਦ ਹੁੰਦੀ ਹੈ
ਜੇ ਲਾੜਾ-ਲਾੜੀ ਦੀ ਚਮੜੀ ਖੁਸ਼ਕ ਹੈ ਤਾਂ ਹਲਦੀ ਇਸ ਦੇ ਲਈ ਅਦਭੁਤ ਦਵਾਈ ਦਾ ਕੰਮ ਕਰਦੀ ਹੈ।ਹਲਦੀ ਲਗਾਉਣ ਨਾਲ ਚਮੜੀ ਵਿਚ ਨਮੀ ਆਉਂਦੀ ਹੈ ਅਤੇ ਪੋਸ਼ਣ ਮਿਲਦਾ ਹੈ। ਲਾੜੀ ਤੇ ਲਾੜੇ ਦੀ ਚਮੜੀ 'ਚ ਨਿਖਾਰ ਆ ਜਾਂਦੈ
ਜੇ ਤੁਹਾਡਾ ਜਨਮ ਹੋਇਆ ਹੈ ਮਾਰਚ 'ਚ ਤਾਂ ਜਾਣੋ ਤੁਹਾਡੀ ਸ਼ਖਸੀਅਤ ਦਾ ਰਾਜ਼
Read More