ਗੁਨੀਤ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਸ ਨੇ ਭਾਰੀ ਕਢਾਈ ਵਾਲਾ ਸੁੰਦਰ ਗੁਲਾਬੀ ਅਤੇ ਨੀਲਾ ਲਹਿੰਗਾ ਚੁਣਿਆ ਹੈ। ਇਸ 'ਤੇ ਉਸ ਨੇ ਗ੍ਰੀਨ ਤੇ ਗੋਲਡਨ ਕਲਰ ਦੇ ਭਾਰੀ ਗਹਿਣੇ, ਮੱਥੇ 'ਤੇ ਛੋਟਾ ਮਾਂਗ ਦਾ ਟਿੱਕਾ,ਹੱਥਾਂ 'ਚ ਕਲੀਰਾ ਪਾਇਆ ਹੋਇਆ ਹੈ।
ਸੰਨੀ ਕਪੂਰ ਆਫ ਵ੍ਹਾਈਟ ਗੋਲਡਨ ਵਰਕ ਵਾਲੀ ਸ਼ੇਰਵਾਨੀ 'ਚ ਨਜ਼ਰ ਆ ਰਿਹਾ ਹੈ। ਉਸ ਨੇ ਹਲਕੇ ਨੀਲੇ ਰੰਗ ਦੀ ਪੱਗ ਬੰਨੀ ਹੋਈ ਹੈ। ਸਿਹਰਾ ਬੰਨ੍ਹਿਆ ਹੋਇਆ ਹੈ।
ਕਾਕਟੇਲ ਪਾਰਟੀ 'ਚ ਗੁਤਿਨ ਗੋਲਡਨ ਚਮਕਦਾਰ ਸਾੜ੍ਹੀ 'ਚ ਨਜ਼ਰ ਆਏ। ਮਲਟੀ ਲੇਅਰ ਨੇਕਲੈਸ ਦੇ ਨਾਲ, ਗੋਲਡਨ ਕਲਚ, ਹਾਈ ਹੀਲ ਕੈਰੀ ਕੀਤੀ ਗਈ ਸੀ। ਉਸ ਦਾ ਲੁੱਕ ਹਰ ਐਂਗਲ ਤੋਂ ਪਰਫੈਕਟ ਸੀ। ਲਾੜਾ ਰਾਜਾ ਸੰਨੀ ਕਪੂਰ ਬਲੂ ਕਲਰ ਦੀ ਆਊਟਫਿਟ
ਮਹਿੰਦੀ ਸਮਾਰੋਹ 'ਚ ਗੁਨੀਤ ਅਤੇ ਸੰਨੀ ਹਰੇ ਰੰਗ ਦੇ ਪਹਿਰਾਵੇ 'ਚ ਨਜ਼ਰ ਆਏ। ਗੁਨੀਤ ਮਹਿੰਦੀ ਦੇ ਹੱਥਾਂ 'ਤੇ ਸੰਨੀ ਦੇ ਨਾਂ ਦੀ ਮਹਿੰਦੀ ਲੱਗੀ ਹੋਈ ਹੈ।
ਹਲਦੀ ਦੀ ਰਸਮ ਦੌਰਾਨ ਗੁਨਪਤ ਤੇ ਸੰਨੀ ਪੀਲੇ ਪਹਿਰਾਵੇ 'ਚ ਬੇਹੱਦ ਖੂਬਸੂਰਤ ਲੱਗ ਰਹੇ ਸਨ। ਦੋਵੇਂ ਬੇਹੱਦ ਖੁਸ਼ ਨਜ਼ਰ ਆ ਰਹੇ ਸਨ।
ਗੁਨੀਤ ਦਾ ਪਤੀ ਸੰਨੀ ਕਪੂਰ ਦਿੱਲੀ ਸਥਿਤ ਕਾਰੋਬਾਰੀ ਅਤੇ ਫੈਸ਼ਨ ਉਦਯੋਗਪਤੀ ਹੈ। ਜੋ ਮੀਨਾਕਸ਼ੀ ਕ੍ਰਿਏਸ਼ਨ ਨਾਮ ਦੀ ਕੰਪਨੀ ਦਾ ਮਾਲਕ ਹੈ।
ਗੁਨੀਤ ਮੋਂਗਾ ਨੇ ਇੱਕ ਸਾਲ ਪਹਿਲਾਂ ਸੰਨੀ ਕਪੂਰ ਨਾਲ ਮੰਗਣੀ ਕੀਤੀ ਸੀ। ਗੁਨੀਤ ਮੋਂਗਾ ਨੇ 'ਗੈਂਗਸ ਆਫ ਵਾਸੇਪੁਰ', 'ਦਿ ਲੰਚਬਾਕਸ', 'ਮਸਾਨ' ਅਤੇ 'ਜੁਬਾਨ' ਵਰਗੀਆਂ ਫਿਲਮਾਂ ਦਾ ਨਿਰਮਾਣ ਕੀਤਾ ਹੈ।