ਪ੍ਰੈਗਨੈਂਸੀ ਤੋਂ ਬਾਅਦ ਨਵੀਂ ਮਾਂ ਨੂੰ ਗੁੜ ਤੇ ਸੁੰਢ ਦੇ ਲੱਡੂ ਖਾਣ ਲਈ ਦਿੱਤੇ ਜਾਂਦੇ ਹਨ। ਗੁੜ ਅਤੇ ਸੁੰਢ ਦੇ ਲੱਡੂ ਨਾ ਸਿਰਫ ਖਾਣ 'ਚ ਸੁਆਦੀ ਹੁੰਦੇ ਹਨ, ਸਗੋਂ ਮਾਂ ਅਤੇ ਬੱਚੇ ਦੋਵਾਂ ਦੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ।
ਡਿਲੀਵਰੀ ਤੋਂ ਬਾਅਦ ਔਰਤ ਦਾ ਸਰੀਰ ਬਹੁਤ ਕਮਜ਼ੋਰ ਹੋ ਜਾਂਦਾ ਹੈ। ਅਜਿਹੇ 'ਚ ਉਸ ਨੂੰ ਆਪਣੀ ਡਾਈਟ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਗੁੜ ਤੇ ਸੁੰਢ ਦੇ ਲੱਡੂ ਪੋਸ਼ਣ ਨਾਲ ਭਰਪੂਰ ਹੁੰਦੇ ਹਨ।
ਗੁੜ ਅਤੇ ਸੁੰਢ ਦੇ ਲੱਡੂ ਖਾਣ ਨਾਲ ਪਾਚਨ ਕਿਰਿਆ 'ਚ ਸੁਧਾਰ ਹੁੰਦਾ ਹੈ। ਇਸ ਨੂੰ ਖਾਣ ਨਾਲ ਕਬਜ਼ ਠੀਕ ਹੋ ਜਾਂਦੀ ਹੈ।ਲੱਡੂ ਖਾਣ ਨਾਲ ਸਰੀਰ ਨੂੰ ਡੀਟੌਕਸਫਾਈ ਕਰਨ 'ਚ ਮਦਦ ਮਿਲਦੀ ਹੈ।
ਇਮਿਊਨਿਟੀ ਵਧਦੀ ਹੈ। ਜਣੇਪੇ ਤੋਂ ਬਾਅਦ ਗੁੜ ਤੇ ਸੁੰਢ ਦੇ ਲੱਡੂ ਖਾਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ ਅਤੇ ਇਨਫੈਕਸ਼ਨ ਤੋਂ ਬਚਾਇਆ ਜਾਂਦਾ ਹੈ।
ਰੋਜ਼ਾਨਾ ਦੁੱਧ ਦੇ ਨਾਲ ਇੱਕ ਗੁੜ ਦੇ ਲੱਡੂ ਖਾ ਸਕਦੇ ਹੋ। ਇਸ ਨਾਲ ਤੁਹਾਡੀ ਕਮਜ਼ੋਰੀ ਦੂਰ ਹੋਵੇਗੀ ਅਤੇ ਠੀਕ ਹੋਣ 'ਚ ਵੀ ਮਦਦ ਮਿਲੇਗੀ।
ਗੁੜ ਨੂੰ ਪੀਸ ਕੇ ਬਹੁਤ ਬਾਰੀਕ ਬਣਾ ਲਓ। ਹੁਣ ਇਕ ਪੈਨ 'ਚ ਸੁੱਕੇ ਮੇਵੇ, ਖਸਖਸ, ਨਾਰੀਅਲ ਦੇ ਬੀਜ ਅਤੇ ਸੁੱਕਾ ਨਾਰੀਅਲ ਇਕ-ਇਕ ਕਰਕੇ ਪਾ ਕੇ ਫਰਾਈ ਕਰੋ ਅਤੇ ਇਕ ਪਾਸੇ ਰੱਖ ਦਿਓ।
ਇਕ ਵੱਡੇ ਪੈਨ ਵਿ ਘਿਓ ਪਾਓ ਤੇ ਉਸ ਵਿਚ ਗੁੜ ਪਾਓ। ਫਿਰ ਸੁੰਢ ਪਾਊਡਰ ਤੇ ਸਾਰੇ ਸੁੱਕੇ ਮੇਵੇ ਪਾਓ ਅਤੇ ਹਰ ਚੀਜ਼ ਨੂੰ ਹੱਥਾਂ ਨਾਲ ਚੰਗੀ ਤਰ੍ਹਾਂ ਮਿਲਾਓ।
ਹੁਣ ਇਸ ਵਿਚ ਥੋੜ੍ਹਾ ਜਿਹਾ ਦੇਸੀ ਘਿਓ ਪਾਓ ਤੇ ਹਥੇਲੀਆਂ ਦੀ ਮਦਦ ਨਾਲ ਲੱਡੂ ਬਣਾ ਲਓ। ਇਸੇ ਤਰ੍ਹਾਂ ਸਾਰੇ ਲੱਡੂ ਬਣਾ ਕੇ ਏਅਰ ਟਾਈਟ ਕੰਟੇਨਰ ਵਿੱਚ ਪੈਕ ਕਰਕੇ ਸਟੋਰ ਕਰ ਲਓ।