ਹਰੀ ਮਿਰਚ ਸਿਹਤ ਲਈ ਹੈ ਫਾਇਦੇਮੰਦ, ਪਰ ਇਸ ਤਰ੍ਹਾਂ ਕਰੋ ਵਰਤੋਂ
By Neha diwan
2023-05-07, 11:54 IST
punjabijagran.com
ਹਰੀ ਮਿਰਚ
ਹਰੀ ਮਿਰਚ ਸਿਹਤ ਲਈ ਫਾਇਦੇਮੰਦ ਹੈ, ਬਸ਼ਰਤੇ ਇਸ ਦਾ ਸੇਵਨ ਸਹੀ ਤਰੀਕੇ ਨਾਲ ਅਤੇ ਸਹੀ ਮਾਤਰਾ ਵਿਚ ਕੀਤਾ ਜਾਵੇ।ਮਹਿਰਾ ਅਨੁਸਾਰ ਹਰੀ ਮਿਰਚ 'ਚ ਵਿਟਾਮਿਨ ਸੀ ਕਾਫੀ ਮਾਤਰਾ 'ਚ ਮੌਜੂਦ ਹੁੰਦਾ ਹੈ।
ਭਰਪੂਰ ਤੱਤ
ਹਰੀ ਮਿਰਚ 'ਚ ਵਿਟਾਮਿਨ ਏ, ਬੀ6, ਸੀ, ਆਇਰਨ, ਕਾਪਰ, ਪੋਟਾਸ਼ੀਅਮ, ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟਸ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ।
ਇਮਿਊਨਿਟੀ ਵਧਾਉਣ
ਇਸ 'ਚ ਬੀਟਾ ਕੈਰੋਟੀਨ, ਲੂਟੀਨ-ਜ਼ੈਕਸੈਂਥਿਨ ਆਦਿ ਸਿਹਤਮੰਦ ਤੱਤ ਮੌਜੂਦ ਹੁੰਦੇ ਹਨ ਜੋ ਸਰੀਰ ਨੂੰ ਸਿਹਤਮੰਦ ਰੱਖਣ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਅੱਖਾਂ ਦੀ ਰੋਸ਼ਨੀ ਵਧਾਉਣ ਦੇ ਨਾਲ-ਨਾਲ ਇਹ ਇਮਿਊਨਿਟੀ ਵਧਾਉਣ 'ਚ ਵੀ ਮਦਦਗਾਰ ਹੈ।
ਅੱਖਾਂ ਲਈ ਵੀ ਫਾਇਦੇਮੰਦ
ਹਰੀ ਮਿਰਚ ਦਾ ਸੇਵਨ ਸਾਡੀਆਂ ਅੱਖਾਂ ਲਈ ਵੀ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਸ ਵਿਚ ਮੌਜੂਦ ਵਿਟਾਮਿਨ ਸੀ ਅਤੇ ਬੀਟਾ ਕੈਰੋਟੀਨ ਅੱਖਾਂ ਲਈ ਫਾਇਦੇਮੰਦ ਹੁੰਦਾ ਹੈ। ਹਰੀ ਮਿਰਚ ਖਾਣ ਨਾਲ ਦਿਲ ਨੂੰ ਫਾਇਦਾ ਹੁੰਦਾ ਹੈ
ਕੋਲੈਸਟ੍ਰੋਲ
ਇਹ ਖਰਾਬ ਕੋਲੈਸਟ੍ਰੋਲ ਨੂੰ ਘਟਾ ਕੇ ਧਮਨੀਆਂ ਨੂੰ ਸਖ਼ਤ ਹੋਣ ਤੋਂ ਰੋਕਦਾ ਹੈ। ਇਹ ਸਾਡੇ ਸਰੀਰ 'ਚ ਖੂਨ ਦੇ ਜੰਮਣ ਨੂੰ ਰੋਕਣ 'ਚ ਮਦਦ ਕਰਦਾ ਹੈ, ਜਿਸ ਨਾਲ ਦਿਲ ਦੇ ਦੌਰੇ ਦਾ ਖਤਰਾ ਕਾਫੀ ਹੱਦ ਤੱਕ ਘੱਟ ਹੋ ਜਾਂਦਾ ਹੈ।
ਬਲੱਡ ਪ੍ਰੈਸ਼ਰ
ਹਰੀ ਮਿਰਚ ਵਿਚ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਗੁਣ ਹੁੰਦੇ ਹਨ, ਇਸ ਲਈ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਨੂੰ ਆਪਣੀ ਖੁਰਾਕ ਵਿਚ ਹਰੀ ਮਿਰਚ ਨੂੰ ਸੰਤੁਲਿਤ ਮਾਤਰਾ ਵਿਚ ਸ਼ਾਮਲ ਕਰਨਾ ਚਾਹੀਦਾ ਹੈ।
ਚਮੜੀ ਦੀ ਸਿਹਤ
ਹਰੀ ਮਿਰਚ ਵਿੱਚ ਵਿਟਾਮਿਨ ਈ, ਵਿਟਾਮਿਨ ਸੀ ਅਤੇ ਏ ਹੁੰਦਾ ਹੈ ਜੋ ਚਮੜੀ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਇਨਫੈਕਸ਼ਨ ਨੂੰ ਦੂਰ
ਹਰੀ ਮਿਰਚ ਦਮੇ, ਦਿਮਾਗੀ ਬਿਮਾਰੀਆਂ ਨੂੰ ਠੀਕ ਕਰਦੀ ਹੈ ਅਤੇ ਇਨਫੈਕਸ਼ਨ ਨੂੰ ਦੂਰ ਕਰਦੀ ਹੈ।
ਨੋਟ
ਇਸ ਲੇਖ ਵਿਚ ਦਿੱਤੀ ਗਈ ਜਾਣਕਾਰੀ ਦੀ ਪ੍ਰਮਾਣਿਕਤਾ ਜਾਂ ਭਰੋਸੇਯੋਗਤਾ ਦੀ ਗਰੰਟੀ ਨਹੀਂ ਹੈ।
ਵਿਆਹ ਦੇ ਸੀਜ਼ਨ 'ਚ ਟ੍ਰਾਈ ਕਰੋ ਇਹ 5 ਤਰ੍ਹਾਂ ਦੇ ਗਹਿਣੇ, ਲੁੱਕ ਹੋਵੇਗੀ ਸ਼ਾਨਦਾਰ
Read More