ਮਾਂ ਬਣਨ ਜਾ ਰਹੀ ਹੈ ਦੇਵੋਲੀਨਾ ਭੱਟਾਚਾਰਜੀ, ਵਿਆਹ ਦੇ ਡੇਢ ਸਾਲ ਸੁਣਾਈ ਖੁਸ਼ਖਬਰੀ
By Neha diwan
2024-08-16, 13:57 IST
punjabijagran.com
ਦੇਵੋਲੀਨਾ ਭੱਟਾਚਾਰਜੀ
ਟੀਵੀ ਦੀ ਗੋਪੀ ਬਹੂ ਯਾਨੀ ਦੇਵੋਲੀਨਾ ਭੱਟਾਚਾਰਜੀ ਦੇ ਘਰ ਜਲਦ ਹੀ ਖੁਸ਼ਖਬਰੀ ਆਉਣ ਵਾਲੀ ਹੈ। ਅਦਾਕਾਰਾ ਮਾਂ ਬਣਨ ਜਾ ਰਹੀ ਹੈ।
ਪ੍ਰੈਗਨੈਂਸੀ ਦਾ ਐਲਾਨ
ਪਰ ਹੁਣ ਤੱਕ ਦੇਵੋਲੀਨਾ ਨੇ ਇਨ੍ਹਾਂ ਖਬਰਾਂ 'ਤੇ ਚੁੱਪੀ ਸਾਧੀ ਹੋਈ ਸੀ ਪਰ ਹੁਣ ਉਨ੍ਹਾਂ ਨੇ ਖੁਦ ਇਕ ਖਾਸ ਤਰੀਕੇ ਨਾਲ ਪ੍ਰੈਗਨੈਂਸੀ ਦਾ ਐਲਾਨ ਕੀਤਾ ਹੈ
ਵਿਆਹ
ਵਿਆਹ ਦੇ ਡੇਢ ਸਾਲ ਬਾਅਦ 38 ਸਾਲ ਦੀ ਦੇਵੋਲੀਨਾ ਮਾਂ ਬਣਨ ਜਾ ਰਹੀ ਹੈ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਪੂਜਾ ਦਾ ਆਯੋਜਨ
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਦੇਵੋਲੀਨਾ ਨੇ ਦੱਸਿਆ ਹੈ ਕਿ ਆਉਣ ਵਾਲੇ ਬੱਚੇ ਲਈ ਉਨ੍ਹਾਂ ਦੇ ਘਰ 'ਚਪੂਜਾ ਦਾ ਆਯੋਜਨ ਕੀਤਾ ਗਿਆ ਸੀ, ਜਿਸ 'ਚ ਉਨ੍ਹਾਂ ਦੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੇ ਹਿੱਸਾ ਲਿਆ ਸੀ।
ਕੈਪਸ਼ਨ 'ਚ ਲਿਖਿਆ
ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦੇਵੋਲੀਨਾ ਨੇ ਕੈਪਸ਼ਨ 'ਚ ਲਿਖਿਆ, ''ਮੈਂ ਇਸ ਯਾਤਰਾ ਦੀ ਸ਼ੁਰੂਆਤ ਪਵਿੱਤਰ ਪੰਚਾਮ੍ਰਿਤ ਪੂਜਾ ਨਾਲ ਕਰਨ ਜਾ ਰਹੀ ਹਾਂ।
ਵਾਇਰਲ ਖਬਰਾਂ
ਇਨ੍ਹਾਂ ਤਸਵੀਰਾਂ 'ਚ ਦੇਵੋਲੀਨਾ ਨੇ ਆਪਣੇ ਹੱਥ 'ਚ ਨਵਜੰਮੇ ਬੱਚੇ ਦੀ ਡਰੈੱਸ ਵੀ ਫੜੀ ਹੋਈ ਹੈ, ਜਿਸ 'ਤੇ ਲਿਖਿਆ ਹੈ ਕਿ ਹੁਣ ਪੁੱਛਣਾ ਬੰਦ ਕਰੋ। ਪਹਿਲਾਂ ਵੀ ਕਈ ਵਾਰ ਦੇਵੋਲੀਨਾ ਦੇ ਗਰਭਵਤੀ ਹੋਣ ਦੀਆਂ ਖਬਰਾਂ ਆ ਚੁੱਕੀਆਂ ਹਨ।
ਲਵ ਸਟੋਰੀ ਦੀ ਗੱਲ ਕਰੀਏ
ਜਿਮ 'ਚ ਕਸਰਤ ਕਰਦੇ ਹੋਏ ਅਭਿਨੇਤਰੀ ਨੇ ਆਪਣਾ ਦਿਲ ਜਿਮ ਟ੍ਰੇਨਰ ਸ਼ਾਹਨਵਾਜ਼ ਸ਼ੇਖ ਨੂੰ ਦੇ ਦਿੱਤਾ ਸੀ ਅਤੇ ਸਾਲ 2022 'ਚ ਦੇਵੋਲੀਨਾ ਨੇ ਸ਼ਾਹਨਵਾਜ਼ ਸ਼ੇਖ ਨਾਲ ਵਿਆਹ ਕੀਤਾ ਸੀ।
ALL PHOTO CREDIT : INSTAGRAM
ਸਲਵਾਰ-ਸੂਟ ਦੇ ਇਹ ਫੈਂਸੀ ਡਿਜ਼ਾਈਨ ਤਹਾਨੂੰ ਦੇਣਗੇ ਪਰਫੈਕਟ ਸੇਲਿਬ੍ਰਿਟੀ ਲੁੱਕ
Read More