ਅਸੀਂ ਬਹੁਤ ਸਾਰੇ ਨਜ਼ਦੀਕੀਆਂ ਨੂੰ ਉਨ੍ਹਾਂ ਦੇ ਖਾਸ ਦਿਨਾਂ 'ਤੇ ਤੋਹਫ਼ੇ ਦਿੰਦੇ ਹਾਂ। ਅਜਿਹੇ 'ਚ ਅਸੀਂ ਦੂਜੇ ਵਿਅਕਤੀ ਦੀ ਪਸੰਦ ਨੂੰ ਧਿਆਨ 'ਚ ਰੱਖ ਕੇ ਤੋਹਫੇ ਦਿੰਦੇ ਹਾਂ।
ਤੋਹਫ਼ੇ ਦਿੰਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਸਾਨੂੰ ਕਿਸੇ ਨੂੰ ਵੀ ਅਚਾਰ ਨਹੀਂ ਦੇਣਾ ਚਾਹੀਦਾ। ਇਸ ਨੂੰ ਆਪਣੇ ਕਰੀਬੀਆਂ ਨੂੰ ਦੇਣਾ ਅਸ਼ੁਭ ਮੰਨਿਆ ਜਾਂਦਾ ਹੈ।
ਅਸੀਂ ਹਰ ਕਿਸੇ ਦੀ ਰਸੋਈ ਵਿਚ ਅਚਾਰ ਜ਼ਰੂਰ ਦੇਖਦੇ ਹਾਂ। ਘਰ 'ਚ ਅਚਾਰ ਰੱਖਣ 'ਚ ਕੋਈ ਦਿੱਕਤ ਨਹੀਂ ਹੈ ਪਰ ਇਸ ਨੂੰ ਤੋਹਫੇ ਵਜੋਂ ਦੇਣਾ ਬਹੁਤ ਹੀ ਅਸ਼ੁਭ ਮੰਨਿਆ ਜਾਂਦੈ। ਲੋਕਾਂ ਦਾ ਮੰਨਣੈ ਕਿ ਅਚਾਰ ਸੁਭਾਅ ਵਿੱਚ ਖੱਟਾ ਹੁੰਦਾ ਹੈ।
ਸਰ੍ਹੋਂ ਦੀ ਵਰਤੋਂ ਅੰਬ, ਨਿੰਬੂ, ਕਰੌਲਾ, ਮਿਰਚ ਆਦਿ ਅਚਾਰਾਂ ਵਿੱਚ ਕੀਤੀ ਜਾਂਦੀ ਹੈ। ਸਰ੍ਹੋਂ ਦੇ ਤੇਲ ਦਾ ਧਾਰਮਿਕ ਮਹੱਤਵ ਹੈ। ਇਹ ਸ਼ਨੀ ਦੇਵ ਨੂੰ ਚੜ੍ਹਾਇਆ ਜਾਂਦਾ ਹੈ।
ਜਦੋਂ ਤੁਸੀਂ ਤੋਹਫ਼ੇ ਵਿੱਚ ਅਚਾਰ ਦਿੰਦੇ ਹੋ, ਤਾਂ ਇਹ ਤੁਹਾਡੀ ਕੁੰਡਲੀ ਵਿੱਚ ਸ਼ਨੀ ਨੂੰ ਕਮਜ਼ੋਰ ਕਰਦਾ ਹੈ। ਇਸ ਨਾਲ ਤੁਹਾਨੂੰ ਵਿੱਤੀ ਨੁਕਸਾਨ ਹੋ ਸਕਦਾ ਹੈ।