ਹਿੰਦੂ ਧਰਮ ਵਿੱਚ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਂਦਾ ਹੈ ਅਤੇ ਇਹ ਪੂਰੇ ਦੇਸ਼ ਵਿੱਚ ਪੂਰੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ।
ਇਸ ਦਿਨ ਭਗਵਾਨ ਰਾਮ ਨੇ ਰਾਵਣ ਨੂੰ ਮਾਰਿਆ ਸੀ। ਇਹ ਤਿਉਹਾਰ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ।
ਦੁਸਹਿਰੇ ਦੇ ਤਿਉਹਾਰ 'ਤੇ ਅਪਰਾਜਿਤਾ ਅਤੇ ਸ਼ਮੀ ਦੇ ਪੌਦੇ ਦੀ ਪੂਜਾ ਕਰਨ ਨਾਲ ਭਗਵਾਨ ਰਾਮ ਦੀ ਕਿਰਪਾ ਹਮੇਸ਼ਾ ਬਣੀ ਰਹਿੰਦੀ ਹੈ। ਇਸ ਨਾਲ ਘਰ ਦੇ ਸਾਰੇ ਮੈਂਬਰਾਂ 'ਤੇ ਦੇਵੀ ਲਕਸ਼ਮੀ ਦੀ ਕਿਰਪਾ ਬਣੀ ਰਹਿੰਦੀ ਹੈ।
ਉੱਤਰ-ਪੂਰਬੀ ਕੋਨੇ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਤੇ ਗੋਬਰ ਦਾ ਲੇਪ ਲਗਾਓ। ਦੇਵੀ ਅਪਰਾਜਿਤਾ ਦੀ ਮੂਰਤੀ ਰੱਖੋ। ਦੁੱਧ ਤੇ ਪਾਣੀ ਮਿਲਾ ਕੇ ਅਪਰਾਜਿਤਾ ਦੇ ਪੌਦਾ ਨੂੰ ਚੜ੍ਹਾਓ। ਦੇਵੀ ਦੀ ਪੂਜਾ ਕਰੋ। ਚੜ੍ਹਾਵੇ ਦੇ ਨਾਲ ਆਰਤੀ ਕਰੋ ਤੇ ਪ੍ਰਸ਼ਾਦ ਵੰਡੋ।
ਘਰ ਦੀ ਉੱਤਰ-ਪੂਰਬ ਦਿਸ਼ਾ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ। ਸ਼ਮੀ ਦਾ ਪੌਦਾ ਉੱਤਰ-ਪੂਰਬ ਦਿਸ਼ਾ ਵਿੱਚ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਪੌਦੇ ਨੂੰ ਦੁਸਹਿਰੇ ਵਾਲੇ ਦਿਨ ਲਗਾਉਣ ਨਾਲ ਇਸ ਦਾ ਪ੍ਰਭਾਵ ਵਧਦਾ ਹੈ।
ਸ਼ਮੀ ਦੇ ਪੌਦੇ ਨੂੰ ਧਨ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਦੁਸਹਿਰੇ ਵਾਲੇ ਦਿਨ ਸ਼ਮੀ ਦੇ ਬੂਟੇ ਦੇ ਸਾਹਮਣੇ ਗਾਂ ਦੇ ਘਿਓ ਦਾ ਦੀਵਾ ਜਗਾਉਣਾ ਚਾਹੀਦਾ ਹੈ।