ਭਾਰ ਘਟਾਉਣ ਤੋਂ ਲੈ ਕੇ ਹੱਡੀਆਂ ਦੀ ਸਿਹਤ ਤਕ, ਜਾਣੋ ਸੋਇਆ ਚੰਕਸ ਖਾਣ ਦੇ ਫਾਇਦੇ
By Neha Diwan
2023-03-29, 10:39 IST
punjabijagran.com
ਸੋਇਆ ਚੰਕਸ
ਸੋਇਆ ਚੰਕਸ ਸੋਇਆ ਆਟੇ ਦੀ ਵਰਤੋਂ ਕਰਕੇ ਬਣਾਏ ਜਾਂਦੇ ਹਨ। ਇਸ ਵਿਚ ਮੌਜੂਦ ਚਰਬੀ ਅਤੇ ਤੇਲ ਦੂਰ ਹੋ ਜਾਂਦੇ ਹਨ। ਤੁਸੀਂ ਇਸ ਨੂੰ ਭੋਜਨ ਵਿੱਚ ਕਈ ਤਰੀਕਿਆਂ ਨਾਲ ਵਰਤ ਸਕਦੇ ਹੋ।
ਸੋਇਆ ਚੰਕਸ 'ਚ ਪਾਏ ਜਾਣ ਵਾਲੇ ਤੱਤ
ਤੁਸੀਂ ਇਸ ਦੀ ਵਰਤੋਂ ਕਰਕੇ ਕਈ ਤਰ੍ਹਾਂ ਦੇ ਸੁਆਦੀ ਪਕਵਾਨ ਬਣਾ ਸਕਦੇ ਹੋ। ਇਸ 'ਚ ਫਾਈਬਰ, ਆਇਰਨ, ਪ੍ਰੋਟੀਨ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ।
ਪ੍ਰੋਟੀਨ
ਸੋਇਆ ਚੰਕਸ ਪ੍ਰੋਟੀਨ ਦਾ ਪਾਵਰਹਾਊਸ ਹੈ। ਜਿਮ ਜਾਣ ਵਾਲਿਆਂ ਲਈ ਇਹ ਸਭ ਤੋਂ ਸਿਹਤਮੰਦ ਖੁਰਾਕ ਮੰਨੀ ਜਾਂਦੀ ਹੈ।
ਭਾਰ ਘਟਾਉਣ ਵਿੱਚ ਮਦਦ ਕਰਦਾ ਹੈ
ਇਸ ਤਰ੍ਹਾਂ ਭਾਰ ਘਟਾਉਣ ਵਿੱਚ ਮਦਦ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਹ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ, ਜਿਸ ਨਾਲ ਸਰੀਰ 'ਚ ਜਮ੍ਹਾ ਫੈਟ ਨੂੰ ਘੱਟ ਕੀਤਾ ਜਾ ਸਕਦਾ ਹੈ।
ਦਿਲ ਦੀ ਸਿਹਤ ਲਈ
ਸੋਇਆ ਚੰਕਸ ਵਿੱਚ ਪ੍ਰੋਟੀਨ, ਫਾਈਬਰ, ਓਮੇਗਾ-3 ਫੈਟੀ ਐਸਿਡ ਅਤੇ ਹੋਰ ਤੱਤ ਪਾਏ ਜਾਂਦੇ ਹਨ। ਇਸ 'ਚ ਮੌਜੂਦ ਓਮੇਗਾ-3 ਫੈਟੀ ਐਸਿਡ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।
ਖਰਾਬ ਕੋਲੈਸਟ੍ਰਾਲ
ਇਹ ਸਰੀਰ 'ਚ ਖਰਾਬ ਕੋਲੈਸਟ੍ਰਾਲ ਦੇ ਪੱਧਰ ਨੂੰ ਘੱਟ ਕਰਨ 'ਚ ਵੀ ਮਦਦਗਾਰ ਹੈ। ਅਜਿਹੇ 'ਚ ਤੁਸੀਂ ਇਸ ਦਾ ਸੇਵਨ ਕਰਕੇ ਦਿਲ ਨਾਲ ਜੁੜੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ।
ਹੱਡੀਆਂ ਲਈ ਚੰਗਾ
ਸੋਇਆ ਚੰਕਸ ਵਿੱਚ ਕੈਲਸ਼ੀਅਮ, ਜ਼ਿੰਕ, ਕਾਪਰ ਤੇ ਹੋਰ ਵਿਟਾਮਿਨ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ, ਜੋ ਕਿ ਹੱਡੀਆਂ ਲਈ ਜ਼ਰੂਰੀ ਤੱਤ ਹਨ। ਸੋਇਆ ਚੰਕਸ ਦਾ ਸੇਵਨ ਕਰਦੇ ਹੋ ਤਾਂ ਇਹ ਹੱਡੀਆਂ ਨੂੰ ਮਜ਼ਬੂਤ ਕਰਨ 'ਚ ਮਦਦ ਕਰਦੈ।
ਪਾਚਨ ਸ਼ਕਤੀ ਨੂੰ ਵਧਾਉਣ ਲਈ
ਸੋਇਆ ਚੰਕਸ 'ਚ ਫਾਈਬਰ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ। ਇਹ ਪਾਚਨ ਸ਼ਕਤੀ ਨੂੰ ਵਧਾਉਣ 'ਚ ਮਦਦਗਾਰ ਹੈ। ਇਸ ਦੀ ਵਰਤੋਂ ਨਾਲ ਕਬਜ਼ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ।
ਅਨੀਮੀਆ ਦੇ ਮਰੀਜ਼ਾਂ ਲਈ ਫਾਇਦੇਮੰਦ ਹੈ
ਆਇਰਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਸਰੀਰ ਵਿੱਚ ਹੀਮੋਗਲੋਬਿਨ ਬਣਾਉਣ ਵਿੱਚ ਮਦਦ ਕਰਦਾ ਹੈ। ਜਿਨ੍ਹਾਂ ਲੋਕਾਂ ਨੂੰ ਅਨੀਮੀਆ ਦੀ ਸਮੱਸਿਆ ਹੈ, ਉਨ੍ਹਾਂ ਨੂੰ ਆਪਣੀ ਡਾਈਟ 'ਚ ਸੋਇਆ ਚੰਕਸ ਜ਼ਰੂਰ ਸ਼ਾਮਲ ਕਰਨ।
ਘਰ ਦੇ ਅੰਦਰ ਲਗਾਓ ਆਕਸੀਜਨ ਦੇਣ ਵਾਲੇ ਟਾਪ ਪਲਾਂਟਸ, ਸੁੰਦਰਤਾ ਵੀ ਵਧਾਉਣਗੇ
Read More