ਬਾਲੀਵੁੱਡ ਸੈਲੇਬਸ ਨੇ ਆਪਣੇ ਘਰਾਂ 'ਚ ਦੀਵਾਲੀ ਪਾਰਟੀ ਦਾ ਪ੍ਰਬੰਧ ਕੀਤਾ, ਜਿਸ 'ਚ ਅਦਾਕਾਰਾਂ ਬੇਹੱਦ ਖੂਬਸੂਰਤ ਲੁੱਕ 'ਚ ਨਜ਼ਰ ਆਈਆਂ।
ਦੀਵਾਲੀ ਪਾਰਟੀ ਲਈ ਮਲਾਇਕਾ ਨੇ ਇੰਡੋ-ਵੈਸਟਰਨ ਲੁੱਕ ਕੈਰੀ ਕੀਤਾ। ਇਸ ਦੇ ਨਾਲ ਉਸ ਨੇ ਸਧਾਰਨ ਮੇਕਅੱਪ ਰੱਖਿਆ ਹੈ। ਇਸ ਲਈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਉਸ ਦੀ ਬਿਊਟੀ ਲੁੱਕ ਬਿਲਕੁੱਲ ਪਰਫੈਕਟ ਹੈ।
ਕਾਜੋਲ ਦੀ ਬੇਟੀ ਨਿਆਸਾ ਦੇਵਗਨ ਵੀ ਦੀਵਾਲੀ ਪਾਰਟੀ ਦਾ ਹਿੱਸਾ ਸੀ। ਨੀਲੇ ਰੰਗ ਦੇ ਲਹਿੰਗੇ ਨਾਲ ਰੰਗਦਾਰ ਚੋਕਰ ਅਤੇ ਚਮਕਦਾਰ ਮੇਕਅੱਪ ਦੀਵਾਲੀ ਬੈਸਟ ਲੁਕ ਹੈ।
ਬੋਲਡ ਰੈੱਡ ਲਿਪਸਟਿਕ, ਰੈੱਡ ਸਾੜੀ, ਕੋਹਲ-ਰਿੰਮਡ ਆਈਜ਼ ਦੇ ਨਾਲ ਡੈਜ਼ਲਿੰਗ ਡਾਇਮੰਡ ਈਅਰਿੰਗਸ 'ਚ ਅਨੰਨਿਆ ਪਾਂਡੇ ਬੇਹੱਦ ਸਟਨਿੰਗ ਲੱਗ ਰਹੀ ਸੀ।
ਦੀਵਾਲੀ ਪਾਰਟੀ 'ਚ ਇਕ ਫਲੋਰਲ ਪ੍ਰਿੰਟ ਲਹਿੰਗੇ 'ਚ ਚੰਕੀ ਮਲਟੀ ਕਲਰਡ ਨੈੱਕਲੈਸ ਪਾਏ ਸ਼ਹਿਨਾਜ਼ ਬਹੁਤ ਖੂਬਸੂਰਤ ਲੱਗ ਰਹੀ ਸੀ।
ਦੀਵਾਲੀ ਪਾਰਟੀ ਲਈ ਸੁਹਾਨਾ ਖਾਨ ਦਾ ਸਾੜੀ ਦਾ ਲੁੱਕ ਸਭ ਤੋਂ ਵੱਖਰਾ ਸੀ। ਸਾੜ੍ਹੀ਼ ਨਾਲ ਨਿਊਡ ਮੇਕਅੱਪ ਤੇ ਲੋਅ ਬੰਨ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਸ਼ਨਾਇਆ ਨੇ ਦੀਵਾਲੀ ਪਾਰਟੀ 'ਚ ਹਰੇ ਰੰਗ ਦਾ ਲਹਿੰਗਾ ਪਾਇਆ ਸੀ। ਆਪਣੀ ਲੁੱਕ ਨੂੰ ਹੋਰ ਸੁੰਦਰ ਬਣਾਉਣ ਲਈ, ਉਸਨੇ ਇਸ ਦੇ ਨਾਲ ਟ੍ਰਡੀਸ਼ਨਲ ਨੈੱਕਪੀਸ ਤੇ ਵਾਲੀਆਂ ਪਾਈਆਂ ਸਨ।