ਇਹ 4 ਫੂਡ ਕੰਬੀਨੇਸ਼ਨ ਤੁਹਾਨੂੰ ਸਰਦੀਆਂ 'ਚ ਵੀ ਕਰਵਾਉਣਗੇ ਗਰਮ ਮਹਿਸੂਸ


By Neha diwan26, Nov 2024 04:22 PMpunjabijagran.com

ਸਰਦੀਆਂ ਦਾ ਮੌਸਮ

ਸਰਦੀਆਂ ਦਾ ਮੌਸਮ ਖਾਣਾ ਖਾਣ ਅਤੇ ਸੁਆਦੀ ਪਕਵਾਨ ਬਣਾਉਣ ਦੋਵਾਂ ਲਈ ਬਿਹਤਰ ਮੰਨਿਆ ਜਾਂਦਾ ਹੈ। ਹਾਲਾਂਕਿ ਇਸ ਮੌਸਮ 'ਚ ਆਲਸ, ਜ਼ੁਕਾਮ ਤੇ ਮਾਸਪੇਸ਼ੀਆਂ 'ਚ ਦਰਦ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਕਮਜ਼ੋਰ ਇਮਿਊਨਿਟੀ

ਇਸ ਦਾ ਇੱਕ ਕਾਰਨ ਕਮਜ਼ੋਰ ਇਮਿਊਨਿਟੀ ਹੈ। ਇਮਿਊਨਿਟੀ ਵਧਾਉਣ ਤੇ ਇਨ੍ਹਾਂ ਸਿਹਤ ਸਮੱਸਿਆਵਾਂ ਨਾਲ ਨਜਿੱਠਣ ਲਈ, ਤੁਹਾਨੂੰ ਆਪਣੇ ਭੋਜਨ ਯਾਨੀ ਪੋਸ਼ਣ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।

ਮਟਰ ਮੇਥੀ ਮਲਾਈ ਤੇ ਬਾਜਰੇ

ਤੁਸੀਂ ਮਟਰ ਮੇਥੀ ਮਲਾਈ ਨੂੰ ਇਕ ਵਾਰ ਜ਼ਰੂਰ ਟ੍ਰਾਈ ਕਰ ਸਕਦੇ ਹੋ। ਇਹ ਸਬਜ਼ੀ ਭਰਪੂਰ ਅਤੇ ਬਹੁਤ ਪੌਸ਼ਟਿਕ ਹੈ ਜੋ ਤੁਹਾਡੇ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਣ ਵਿੱਚ ਵੀ ਮਦਦ ਕਰਦੀ ਹੈ।

ਚਾਹ ਤੇ ਪਿਆਜ਼ ਪਕੌੜੇ

ਚਾਹ ਪੀਣ ਦੇ ਸ਼ੌਕੀਨ ਹੋ ਤਾਂ ਤੁਸੀਂ ਅਦਰਕ ਵਾਲੀ ​​ਚਾਹ ਦਾ ਸੇਵਨ ਕਰ ਸਕਦੇ ਹੋ। ਸਵਾਦ ਹੋਣ ਦੇ ਨਾਲ-ਨਾਲ ਇਹ ਤੁਹਾਡੇ ਸਰੀਰ ਨੂੰ ਗਰਮ ਰੱਖਣ 'ਚ ਮਦਦ ਕਰੇਗਾ। ਚਾਹ ਦੇ ਨਾਲ ਪਿਆਜ਼ ਦੇ ਪਕੌੜੇ ਖਾ ਸਕਦੇ ਹੋ।

ਸਰ੍ਹੋਂ ਦੇ ਸਾਗ ਅਤੇ ਮੱਕੀ ਦੀ ਰੋਟੀ

ਸਰ੍ਹੋਂ ਦਾ ਸਾਗ ਸਰਦੀਆਂ ਦੇ ਮੌਸਮ ਵਿੱਚ ਬਹੁਤ ਹੀ ਫਾਇਦੇਮੰਦ ਤੇ ਸਵਾਦ ਹੁੰਦਾ ਹੈ। ਇਸ ਵਿੱਚ ਪਾਲਕ, ਸਾਗ, ਬਾਥੂਆ ਅਤੇ ਮੇਥੀ ਦੀ ਵਰਤੋਂ ਕੀਤੀ ਜਾਂਦੀ ਹੈ। ਸਾਗ ਮੁੱਖ ਤੌਰ 'ਤੇ ਮੱਕੀ ਦੀ ਰੋਟੀ ਅਤੇ ਗੁੜ ਨਾਲ ਪਰੋਸਿਆ ਜਾਂਦਾ ਹੈ।

ਦੁੱਧ ਤੇ ਜਲੇਬੀ

ਜਲੇਬੀ ਹਰ ਕਿਸੇ ਦੀ ਪਸੰਦੀਦਾ ਮਿਠਾਈ ਹੈ। ਕਈ ਥਾਵਾਂ 'ਤੇ ਇਸ ਨੂੰ ਨਾਸ਼ਤੇ ਵਜੋਂ ਵੀ ਖਾਧਾ ਜਾਂਦਾ ਹੈ। ਜਲੇਬੀ ਦਾ ਸੇਵਨ ਖਾਸ ਤੌਰ 'ਤੇ ਸਰਦੀਆਂ ਦੇ ਮੌਸਮ 'ਚ ਜ਼ਿਆਦਾ ਕੀਤਾ ਜਾਂਦਾ ਹੈ। ਉਹ ਵੀ ਗਰਮ ਦੁੱਧ ਨਾਲ।

ਕਾਲੀ ਗਰਦਨ ਨੂੰ ਸਾਫ ਕਰਨ ਲਈ ਇਸ ਤਰ੍ਹਾਂ ਵਰਤੋ ਮੁਲਤਾਨੀ ਮਿੱਟੀ