Cyclone Remal ਨੇ ਮਚਾਈ ਤਬਾਈ, ਹੁਣ ਤੱਕ 36 ਮੌਤਾਂ, ਕਈ ਘਰ ਢਹਿ ਢੇਰੀ
By Neha diwan
2024-05-29, 12:16 IST
punjabijagran.com
ਚੱਕਰਵਾਤ ਰੇਮਲ
ਚੱਕਰਵਾਤ ਰੇਮਲ ਦੇ ਪ੍ਰਭਾਵ ਕਾਰਨ ਮੰਗਲਵਾਰ ਨੂੰ ਚਾਰ ਪੂਰਬੀ ਰਾਜਾਂ ਵਿੱਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਵਿੱਚ ਘੱਟੋ ਘੱਟ 36 ਲੋਕਾਂ ਦੀ ਮੌਤ ਹੋ ਗਈ। ਅੱਠ ਰਾਜਾਂ ਵਿੱਚ ਆਮ ਜਨਜੀਵਨ ਪ੍ਰਭਾਵਿਤ ਹੋਇਆ।
ਇਨ੍ਹਾਂ ਰਾਜਾਂ 'ਚ ਹੋਈਆਂ ਮੌਤਾਂ
ਮਿਜ਼ੋਰਮ ਵਿੱਚ 27 ਲੋਕਾਂ ਦੀ ਮੌਤ ਹੋਈ, ਜਿਨ੍ਹਾਂ ਵਿੱਚੋਂ 21 ਆਈਜ਼ੌਲ ਜ਼ਿਲ੍ਹੇ ਵਿੱਚ ਖਾਣਾਂ ਡਿੱਗਣ ਕਾਰਨ ਹੋਈਆਂ, ਜਦੋਂ ਕਿ ਨਾਗਾਲੈਂਡ ਵਿੱਚ ਚਾਰ, ਅਸਾਮ ਵਿੱਚ ਤਿੰਨ ਅਤੇ ਮੇਘਾਲਿਆ ਵਿੱਚ ਦੋ।
ਕਈ ਟਰੇਨਾਂ ਰੱਦ
ਉੱਤਰ-ਪੂਰਬੀ ਰੇਲਵੇ ਤੇ ਪਾਣੀ ਭਰਨ ਦੇ ਮੱਦੇਨਜ਼ਰ ਕਈ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਨਾਲ ਹੀ ਉਨ੍ਹਾਂ ਦਾ ਸਮਾਂ ਵੀ ਬਦਲਿਆ ਗਿਆ ਹੈ।
ਸੂਬਿਆਂ 'ਚ ਵੱਖ-ਵੱਖ ਨੁਕਸਾਨ
ਨਾਗਾਲੈਂਡ 'ਚ ਵੱਖ-ਵੱਖ ਘਟਨਾਵਾਂ 'ਚ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ, ਮੋਰੀਗਾਂਵ ਜ਼ਿਲ੍ਹਿਆਂ ਵਿੱਚ ਤਿੰਨ ਲੋਕਾਂ ਦੀ ਮੌਤ ਹੋ, ਸੋਨਿਤਪੁਰ ਜ਼ਿਲ੍ਹੇ 'ਚ ਸਕੂਲ ਬੱਸ 'ਤੇ ਦਰੱਖਤ ਡਿੱਗਣ ਨਾਲ 12 ਵਿਦਿਆਰਥੀ ਜ਼ਖਮੀ ਹੋ ਗਏ।
ਭਾਰਤੀ ਮੌਸਮ ਵਿਭਾਗ
ਅਰੁਣਾਚਲ ਪ੍ਰਦੇਸ਼ ਵਿੱਚ ਬਹੁਤ ਭਾਰੀ ਮੀਂਹ ਦੀ ਭਵਿੱਖਬਾਣੀ ਦੇ ਨਾਲ ਹਾਈ ਅਲਰਟ ਜਾਰੀ ਕੀਤਾ ਹੈ।
ਜਹਾਜ਼ 'ਚ ਲੜਨਾ ਪੈ ਸਕਦੈ ਮਹਿੰਗਾ, ਜਾਣੋ ਕੀ ਕਹਿੰਦਾ ਹੈ ਕਾਨੂੰਨ
Read More