ਕਰਵਾ ਚੌਥ ਦਾ ਭਾਰਤੀ ਔਰਤਾਂ ਲਈ ਬਹੁਤ ਮਹੱਤਵ ਹੈ। ਹੁਣ ਤਿਉਹਾਰ ਦੇ ਕੁਝ ਹੀ ਦਿਨ ਬਾਕੀ ਹਨ। ਔਰਤਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਨਿਰਜਲਾ ਵਰਤ ਰੱਖਦੀਆਂ ਹਨ।
ਤੁਹਾਨੂੰ ਸਰਗੀ ਵਿੱਚ ਅਜਿਹੇ ਭੋਜਨ ਸ਼ਾਮਲ ਕਰਨੇ ਚਾਹੀਦੇ ਹਨ ਜੋ ਤੁਹਾਨੂੰ ਦਿਨ ਭਰ ਊਰਜਾਵਾਨ ਰੱਖੇਗਾ ਅਤੇ ਤੁਹਾਨੂੰ ਡੀਹਾਈਡ੍ਰੇਟ ਹੋਣ ਤੋਂ ਬਚਾਏਗਾ।
ਸਰਗੀ ਵਿੱਚ ਔਰਤਾਂ ਮਠਿਆਈਆਂ ਦੀ ਬਜਾਏ ਦੁੱਧ ਦੀ ਖੀਰ ਸ਼ਾਮਲ ਕਰ ਸਕਦੀਆਂ ਹਨ। ਇਸ ਨਾਲ ਦਿਨ ਭਰ ਪੇਟ ਭਰਿਆ ਰਹੇਗਾ। ਇਸ ਤੋਂ ਇਲਾਵਾ ਦੁੱਧ 'ਚ ਪਕਾਇਆ ਹੋਇਆ ਓਟਸ ਵੀ ਊਰਜਾ ਦਿੰਦੈ
ਸਰਗੀ ਵਿੱਚ ਫਲ ਜ਼ਰੂਰ ਖਾਓ। ਵਿਟਾਮਿਨ, ਮਿਨਰਲਸ ਤੇ ਫਾਈਬਰ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ। ਤੁਹਾਨੂੰ ਪਿਆਸ ਨਹੀਂ ਲੱਗੇਗੀ। ਤੁਸੀਂ ਕੇਲਾ, ਪਪੀਤਾ, ਕੀਵੀ ਸੰਤਰਾ ਸ਼ਾਮਲ ਕਰ ਸਕਦੇ ਹੋ।
ਸਰਗੀ ਵਿੱਚ ਤੁਹਾਨੂੰ ਤਾਜ਼ੇ ਫਲਾਂ ਦਾ ਜੂਸ, ਲੱਸੀ, ਨਾਰੀਅਲ ਪਾਣੀ ਸ਼ਾਮਲ ਕਰੋ, ਤਾਂ ਕਿ ਤੁਹਾਨੂੰ ਡੀਹਾਈਡ੍ਰੇਸ਼ਨ ਦੀ ਸਮੱਸਿਆ ਨਾ ਹੋਵੇ। ਭੁੱਖ ਲੱਗਣ ਦੀ ਸੰਭਾਵਨਾ ਘੱਟ ਹੁੰਦੀ ਹੈ।
ਸਰਗੀ ਵਿੱਚ ਖੀਰੇ ਦਾ ਸਲਾਦ ਜ਼ਰੂਰ ਖਾਓ, ਕਿਉਂਕਿ ਇਹ ਸਰੀਰ ਵਿੱਚ ਪਾਣੀ ਦਾ ਸੰਤੁਲਨ ਬਣਾਈ ਰੱਖਦਾ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਪਾਣੀ ਅਤੇ ਊਰਜਾ ਦੋਵੇਂ ਹੀ ਲੋੜੀਂਦੀ ਮਾਤਰਾ ਵਿਚ ਮਿਲਦੀਆਂ ਹਨ।
ਸਰਗੀ 'ਚ ਸੁੱਕੇ ਮੇਵੇ ਸ਼ਾਮਿਲ ਕਰੋ। ਇਸ 'ਚ ਫਾਈਬਰ ਹੁੰਦਾ ਹੈ ਜਿਸ ਨੂੰ ਖਾਣ ਨਾਲ ਪੇਟ ਲੰਬੇ ਸਮੇਂ ਤਕ ਭਰਿਆ ਰਹਿੰਦਾ ਹੈ। ਤੁਸੀਂ ਪਿਸਤਾ, ਬਦਾਮ, ਅਖਰੋਟ, ਕਾਜੂ ਸ਼ਾਮਲ ਕਰ ਸਕਦੇ ਹੋ।