ਆਂਡੇ, ਮੱਛੀ ਤੇ ਸਬਜ਼ੀਆਂ ਜ਼ਰੂਰੀ ਪੌਸ਼ਟਿਕ ਤੱਤਾਂ ਨਾਲ ਭਰੀਆਂ ਹੁੰਦੀਆਂ ਹਨ ਜੋ ਵਿਕਾਸ ਲਈ ਜ਼ਰੂਰੀ ਹੁੰਦੀਆਂ ਹਨ। ਦਿਮਾਗ ਦੇ ਸਹੀ ਕੰਮ ਕਰਨ ਲਈ ਜ਼ਰੂਰੀ ਹੈ ਕਿ ਬੱਚਿਆਂ ਨੂੰ ਪੌਸ਼ਟਿਕ ਸੰਤੁਲਿਤ ਖੁਰਾਕ ਦਿੱਤੀ ਜਾਵੇ।
ਆਂਡਾ ਅਜਿਹਾ ਭੋਜਨ ਹੈ, ਜੋ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਆਂਡੇ ਖਾਣ ਨਾਲ ਬੱਚਿਆਂ ਦਾ ਦਿਮਾਗ ਬਿਹਤਰ ਹੁੰਦਾ ਹੈ, ਇਹ ਵਧੀਆ ਕੰਮ ਕਰਦਾ ਹੈ। ਕੋਲੀਨ ਇੱਕ ਵਿਟਾਮਿਨ ਹੈ ਜੋ ਦਿਮਾਗ ਦੇ ਵਿਕਾਸ ਲਈ ਜ਼ਰੂਰੀ ਹੈ।
ਉੱਚ ਪ੍ਰੋਟੀਨ ਅਤੇ ਚਰਬੀ ਨਾਲ ਭਰਪੂਰ ਦਹੀਂ ਤੁਹਾਡੇ ਦਿਮਾਗ ਨੂੰ ਸਿਹਤਮੰਦ ਰੱਖਦਾ ਹੈ। ਇਸ ਵਿਚ ਪੌਲੀਫੇਨੌਲ ਵੀ ਹੁੰਦੇ ਹਨ, ਜੋ ਦਿਮਾਗ ਨੂੰ ਤੇਜ਼ ਰੱਖਣ ਲਈ ਖੂਨ ਦੇ ਪ੍ਰਵਾਹ ਨੂੰ ਵਧਾ ਕੇ ਕੰਮ ਕਰਦੇ ਹਨ।
ਬੱਚਿਆਂ ਨੂੰ ਹਰੀਆਂ ਸਬਜ਼ੀਆਂ ਖੁਆਉਣਾ ਇੱਕ ਚੁਣੌਤੀ ਹੋ ਸਕਦਾ ਹੈ, ਪਰ ਖੋਜ ਦਰਸਾਉਂਦੀ ਹੈ ਕਿ ਪੌਸ਼ਟਿਕ ਤੱਤ ਵਾਲੀਆਂ ਸਬਜ਼ੀਆਂ ਬੱਚਿਆਂ ਦੇ ਦਿਮਾਗ ਲਈ ਬਹੁਤ ਵਧੀਆ ਹਨ।
ਅਖਰੋਟ ਅਤੇ ਬੀਜ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ, ਜੋ ਦਿਮਾਗ ਨੂੰ ਫਿੱਟ ਅਤੇ ਸਿਹਤਮੰਦ ਰੱਖਣ ਦਾ ਕੰਮ ਕਰਦੇ ਹਨ। ਇਨ੍ਹਾਂ 'ਚ ਵਿਟਾਮਿਨ-ਈ, ਜ਼ਿੰਕ, ਫੋਲੇਟ, ਆਇਰਨ ਅਤੇ ਪ੍ਰੋਟੀਨ ਹੁੰਦੇ ਹਨ।
ਸੰਤਰਾ ਇੱਕ ਆਮ ਨਿੰਬੂ ਜਾਤੀ ਦਾ ਫਲ ਹੈ, ਜੋ ਕਿ ਆਪਣੇ ਮਿੱਠੇ ਅਤੇ ਖੱਟੇ ਸੁਆਦ ਕਾਰਨ ਬੱਚਿਆਂ ਦੁਆਰਾ ਪਸੰਦ ਕੀਤਾ ਜਾਂਦਾ ਹੈ। ਬੱਚਿਆਂ ਦੀ ਖੁਰਾਕ 'ਚ ਸੰਤਰੇ ਨੂੰ ਸ਼ਾਮਲ ਕਰਨ ਨਾਲ ਉਨ੍ਹਾਂ ਦੀ ਦਿਮਾਗੀ ਸਿਹਤ ਵਧੇਗੀ।
ਮੱਛੀ ਵਿੱਚ ਵਿਟਾਮਿਨ ਡੀ ਦੀ ਮਾਤਰਾ ਵਧੇਰੇ ਹੁੰਦੀ ਹੈ, ਨਾਲ ਹੀ ਓਮੇਗਾ-3 ਫੈਟੀ ਐਸਿਡ ਵੀ ਭਰਪੂਰ ਹੁੰਦੀ ਹੈ। ਇਹ ਦੋਵੇਂ ਹੀ ਦਿਮਾਗ ਨੂੰ ਕਮਜ਼ੋਰ ਹੋਣ ਤੋਂ ਰੋਕਦੇ ਹਨ, ਨਾਲ ਹੀ ਯਾਦਾਸ਼ਤ ਨੂੰ ਵੀ ਤੇਜ਼ ਰੱਖਦੇ ਹਨ।