ਜੇ ਹੋਟਲ 'ਚ ਖਾਣਾ ਲੱਗੇ ਖਰਾਬ ਤਾਂ ਤੁਰੰਤ ਕਰੋ ਇਹ ਕੰਮ
By Neha Diwan
2022-11-21, 14:35 IST
punjabijagran.com
ਹੋਟਲ-ਰੈਸਟੋਰੈਂਟਾਂ ਦਾ ਖਾਣਾ
ਜ਼ਿਆਦਾਤਰ ਲੋਕ ਹੋਟਲ-ਰੈਸਟੋਰੈਂਟਾਂ 'ਚ ਕਈ ਤਰ੍ਹਾਂ ਦੇ ਪਕਵਾਨ ਖਾਣਾ ਪਸੰਦ ਕਰਦੇ ਹਨ ਪਰ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਪਰੋਸੇ ਖਾਣੇ 'ਚ ਮਿਲਾਵਟ ਹੈ ਤਾਂ ਤੁਸੀਂ ਇਸ ਦੀ ਸ਼ਿਕਾਇਤ ਕਰ ਸਕਦੇ ਹੋ।
ਸ਼ਿਕਾਇਤ ਕਿਵੇਂ ਕੀਤੀ ਜਾ ਸਕਦੀ ਹੈ?
ਜੇ ਤੁਹਾਨੂੰ ਹੋਟਲ ਜਾਂ ਰੈਸਟੋਰੈਂਟ ਦਾ ਖਾਣਾ ਖਰਾਬ ਲੱਗਦੈ ਤਾਂ ਤੁਸੀਂ ਉਸ ਭੋਜਨ ਦਾ ਸੈਂਪਲ ਲੈ ਸਕਦੇ ਹੋ ਤੇ ਆਪਣੀ ਨਜ਼ਦੀਕੀ ਫੂਡ ਸੇਫਟੀ ਸਟੈਂਡਰਡ ਅਥਾਰਟੀ ਆਫ ਇੰਡੀਆ ਦੀ ਲੈਬ 'ਚ ਜਾ ਕੇ ਜਾਂਚ ਕਰਵਾ ਸਕਦੇ ਹੋ।
ਹੋਣਗੇ ਪੈਸੇ ਵਾਪਸ
ਪ੍ਰਯੋਗਸ਼ਾਲਾ ਵਿੱਚ ਟੈਸਟ ਦੌਰਾਨ ਭੋਜਨ ਵਿੱਚ ਨੁਕਸ ਪਾਏ ਜਾਂਦੇ ਹਨ, ਟੈਸਟ 'ਤੇ ਖਰਚ ਕੀਤੇ ਗਏ ਪੈਸੇ ਤੁਹਾਨੂੰ ਵਾਪਸ ਕਰ ਦਿੱਤੇ ਜਾਣਗੇ।
ਆਨਲਾਈਨ ਕਰ ਸਕਦੇ ਹੋ ਅਪਲਾਈ
ਇਸ ਤੋਂ ਇਲਾਵਾ ਤੁਸੀਂ ਫੂਡ ਸੇਫਟੀ ਸਟੈਂਡਰਡ ਅਥਾਰਟੀ ਆਫ ਇੰਡੀਆ ਦੀ ਆਨਲਾਈਨ ਵੈੱਬਸਾਈਟ 'ਤੇ ਜਾ ਕੇ ਵੀ ਸ਼ਿਕਾਇਤ ਕਰ ਸਕਦੇ ਹੋ।
ਸ਼ਿਕਾਇਤ ਕਦੋਂ ਦਰਜ ਕਰ ਸਕਦੇ ਹਾਂ?
ਜੇ ਰੈਸਟੋਰੈਂਟ ਦੇ ਖਾਣੇ ਵਿੱਚ ਕੋਈ ਕੀੜਾ ਜਾਂ ਉੱਲੀ ਪਾਈ ਜਾਂਦੀ ਹੈ, ਤਾਂ ਤੁਸੀਂ ਸ਼ਿਕਾਇਤ ਦਰਜ ਕਰਵਾ ਸਕਦੇ ਹੋ, ਜਾ ਖਾਣੇ ਦੀ ਪੈਕਿੰਗ ਸਹੀ ਢੰਗ ਨਾਲ ਨਹੀਂ ਹੈ ਜਾਂ ਖਾਣੇ ਬਾਰੇ ਜਾਣਕਾਰੀ ਗਲਤ ਲਿਖੀ ਜਾਂਦੀ ਹੈ।
ਫੂਡ ਪੋਇਜ਼ਨਿੰਗ
ਜੇਕਰ ਰੈਸਟੋਰੈਂਟ ਦੇ ਖਾਣੇ ਕਾਰਨ ਫੂਡ ਪੋਇਜ਼ਨਿੰਗ ਹੁੰਦੀ ਹੈ, ਤਾਂ ਤੁਸੀਂ ਆਪਣੇ ਰਾਜ ਦੇ ਫੂਡ ਸੇਫਟੀ ਅਫਸਰ ਜਾਂ ਫੂਡ ਸੇਫਟੀ ਕਮਿਸ਼ਨਰ ਨੂੰ ਸ਼ਿਕਾਇਤ ਕਰ ਸਕਦੇ ਹੋ।
Happy Birthday: ਜਾਣੋ ਈਸ਼ਾਨ ਕਿਸ਼ਨ ਦੀ ਕਿੰਨੀ ਹੈ ਨੈੱਟ ਵਰਥ!
Read More