ਸਰਦੀਆਂ ਵਿੱਚ ਕੌਫੀ ਪੀਣ ਦਾ ਆਪਣਾ ਹੀ ਮਜ਼ਾ ਹੈ। ਖਾਸ ਕਰਕੇ ਦੱਖਣੀ ਭਾਰਤੀ ਫਿਲਟਰ ਕੌਫੀ ਦਾ ਸੁਆਦ ਦਿਲ ਜਿੱਤਣ ਵਾਲਾ ਹੈ।
ਸਾਊਥ ਇੰਡੀਅਨ ਭਾਰਤੀ ਫਿਲਟਰ ਕੌਫੀ ਦੱਖਣੀ ਭਾਰਤ ਤੋਂ ਇੱਕ ਰਵਾਇਤੀ ਅਤੇ ਖੁਸ਼ਬੂਦਾਰ ਪੀਣ ਵਾਲਾ ਪਦਾਰਥ ਹੈ, ਜੋ 17ਵੀਂ ਸਦੀ ਵਿੱਚ ਭਾਰਤ ਵਿੱਚ ਕੌਫੀ ਦੇ ਆਉਣ ਨਾਲ ਹੌਲੀ-ਹੌਲੀ ਪ੍ਰਸਿੱਧ ਹੋ ਗਿਆ।
ਕੌਫੀ ਪਾਊਡਰ- 2-3 ਚੱਮਚ, ਪਾਣੀ - ਇੱਕ ਕੱਪ ,ਦੁੱਧ - 2 ਕੱਪ, ਖੰਡ - ਸੁਆਦ ਅਨੁਸਾਰ
ਇਹ ਕੌਫੀ ਬਣਾਉਣ ਲਈ ਸਟੀਲ ਫਿਲਟਰ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਦੋ ਹਿੱਸੇ ਦਾ ਹੁੰਦੈ। ਉਪਰਲੇ ਹਿੱਸੇ ਵਿਚ ਦੋ ਚੱਮਚ ਕੌਫੀ ਪਾਊਡਰ ਪਾਓ ਅਤੇ ਇਸ ਨੂੰ ਹਲਕਾ ਜਿਹਾ ਦਬਾਓ, ਤਾਂ ਕਿ ਕੌਫੀ ਪਾਊਡਰ ਚੰਗੀ ਤਰ੍ਹਾਂ ਸੈਟ ਹੋ ਜਾਵੇ।
ਹੁਣ ਫਿਲਟਰ ਦੇ ਉਪਰਲੇ ਹਿੱਸੇ 'ਚ ਹੌਲੀ-ਹੌਲੀ ਗਰਮ ਪਾਣੀ ਪਾਓ ਤਾਂ ਕਿ ਕੌਫੀ ਪਾਊਡਰ ਚੰਗੀ ਤਰ੍ਹਾਂ ਗਿੱਲਾ ਹੋ ਜਾਵੇ।
ਪਾਣੀ ਹੌਲੀ-ਹੌਲੀ ਹੇਠਾਂ ਚੱਲਿਆ ਜਾਵੇਗਾ। ਇਸ ਨੂੰ ਲਗਪਗ 10-15 ਮਿੰਟ ਲਈ ਛੱਡ ਦਿਓ। ਦੂਜੇ ਪਾਸੇ 2 ਕੱਪ ਦੁੱਧ ਨੂੰ ਥੋੜਾ ਗਾੜਾ ਅਤੇ ਮਲਾਈਦਾਰ ਹੋਣ ਤੱਕ ਗਰਮ ਕਰੋ। ਇਸ ਨਾਲ ਕੌਫੀ ਦਾ ਸਵਾਦ ਹੋਰ ਵੀ ਵਧੀਆ ਹੋ ਜਾਂਦਾ ਹੈ।
ਹੁਣ ਇਕ ਕੱਪ 'ਚ ਤਿਆਰ ਕੌਫੀ ਦਾ ਕਾੜ੍ਹਾ ਪਾਓ। ਚੀਨੀ ਪਾਓ ਤੇ ਫਿਰ ਗਰਮ ਦੁੱਧ ਪਾਓ। ਧਿਆਨ ਰਹੇ ਕਿ ਦੁੱਧ ਨੂੰ ਮਿਲਾਉਂਦੇ ਸਮੇਂ ਕੌਫੀ ਨੂੰ ਹਲਕਾ ਜਿਹਾ ਹਿਲਾਓ ਤਾਂ ਕਿ ਇਹ ਚੰਗੀ ਤਰ੍ਹਾਂ ਨਾਲ ਮਿਲ ਜਾਵੇ।
ਦੋ-ਤਿੰਨ ਵਾਰ ਅਜਿਹਾ ਕਰਨ ਨਾਲ ਕੌਫੀ ਝੱਗ ਬਣ ਜਾਂਦੀ ਹੈ। ਹੁਣ ਤੁਹਾਡੀ ਦੱਖਣੀ ਭਾਰਤੀ ਫਿਲਟਰ ਕੌਫੀ ਤਿਆਰ ਹੈ, ਇਸ ਨੂੰ ਗਰਮਾ-ਗਰਮ ਪੀਓ ਅਤੇ ਤਾਜ਼ਗੀ ਮਹਿਸੂਸ ਕਰੋ।