ਇਨ੍ਹਾਂ ਟਿਪਸ ਦੀ ਮਦਦ ਨਾਲ ਘਰ 'ਚ ਹੀ ਬਣਾਓ ਢਾਬਾ ਸਟਾਈਲ ਦਮ ਆਲੂ


By Neha diwan10, Dec 2024 12:17 PMpunjabijagran.com

ਦਮ ਆਲੂ

ਦਮ ਆਲੂ ਇੱਕ ਅਜਿਹੀ ਸਬਜ਼ੀ ਹੈ ਜੋ ਲਗਪਗ ਹਰ ਕਿਸੇ ਨੂੰ ਪਸੰਦ ਹੁੰਦੀ ਹੈ। ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕੋਈ ਦਮ ਆਲੂ ਨੂੰ ਬਹੁਤ ਪਸੰਦ ਕਰਦਾ ਹੈ।

ਸਮੱਗਰੀ

ਆਲੂ (ਮੱਧਮ ਆਕਾਰ ਦੇ) - 6-7 ਪਿਆਜ਼ 2, ਟਮਾਟਰ 2, ਅਦਰਕ-ਲਸਣ ਦਾ ਪੇਸਟ 2 ਚਮਚ ,ਹਰੀ ਮਿਰਚ 2 ,ਦਹੀਂ - 1 ਕੱਪ ,ਕਸ਼ਮੀਰੀ ਲਾਲ ਮਿਰਚ ਪਾਊਡਰ - 1 ਚਮਚ ,ਧਨੀਆ ਪਾਊਡਰ - 1 ਚਮਚ ,ਗਰਮ ਮਸਾਲਾ - 1/2 ਚਮਚ

ਸਮੱਗਰੀ ਲਿਸਟ 2

ਹਲਦੀ ਪਾਊਡਰ 1/2 ਚਮਚ ,ਜੀਰਾ 1 ਚਮਚਾ, ਹਿੰਗ ਇੱਕ ਚੁਟਕੀ ,ਬੇ ਪੱਤਾ 2, ਦਾਲਚੀਨੀ 1 ਇੰਚ, ਲੌਂਗ 2-3 ,ਕਾਲੀ ਮਿਰਚ 5-6 ,ਤੇਲ 2-3 ਚੱਮਚ ,ਲੂਣ ,ਕਸੂਰੀ ਮੇਥੀ 1/2 ਚਮਚ ਧਨੀਆ ਪੱਤੇ।

ਵਿਧੀ ਸਟੈਪ 1

ਸਭ ਤੋਂ ਪਹਿਲਾਂ ਆਲੂਆਂ ਨੂੰ ਚੰਗੀ ਤਰ੍ਹਾਂ ਧੋ ਕੇ ਉਬਾਲ ਲਓ। ਜਦੋਂ ਆਲੂ ਨਰਮ ਹੋ ਜਾਣ ਤਾਂ ਉਨ੍ਹਾਂ ਨੂੰ ਛਿੱਲ ਕੇ ਦੋ ਟੁਕੜਿਆਂ ਵਿੱਚ ਕੱਟ ਲਓ। ਇਸ ਤੋਂ ਬਾਅਦ ਇਕ ਪੈਨ ਵਿਚ ਤੇਲ ਗਰਮ ਕਰੋ।

ਸਟੈਪ 2

ਜੀਰਾ, ਹਿੰਗ, ਬੇ ਪੱਤੇ, ਦਾਲਚੀਨੀ, ਲੌਂਗ ਅਤੇ ਕਾਲੀ ਮਿਰਚ ਪਾਓ ਅਤੇ ਇਸ ਨੂੰ ਮਿਕਸ ਕਰੋ। ਹੁਣ ਪਿਆਜ਼ ਪਾ ਕੇ ਸੁਨਹਿਰੀ ਹੋਣ ਤੱਕ ਭੁੰਨ ਲਓ।

ਸਟੈਪ 3

ਟਮਾਟਰ, ਅਦਰਕ-ਲਸਣ ਦਾ ਪੇਸਟ ਤੇ ਹਰੀ ਮਿਰਚ ਪਾ ਕੇ ਭੁੰਨ ਲਓ। ਜਦੋਂ ਟਮਾਟਰ ਪਿਘਲ ਜਾਣ ਤਾਂ ਕਸ਼ਮੀਰੀ ਲਾਲ ਮਿਰਚ ਪਾਊਡਰ, ਧਨੀਆ ਪਾਊਡਰ, ਗਰਮ ਮਸਾਲਾ ਤੇ ਹਲਦੀ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।

ਸਟੈਪ 4

ਹੁਣ ਇਸ 'ਚ ਦਹੀਂ ਪਾਓ ਤੇ ਘੱਟ ਅੱਗ 'ਤੇ ਪਕਾਓ। ਦਹੀਂ ਦੇ ਗਾੜ੍ਹੇ ਹੋਣ ਤੱਕ ਪਕਾਓ। ਇਸ ਤੋਂ ਬਾਅਦ ਜਦੋਂ ਦਹੀਂ ਗਾੜ੍ਹਾ ਹੋ ਜਾਵੇ ਤਾਂ ਇਸ 'ਚ ਉਬਲੇ ਹੋਏ ਆਲੂ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ।

ਸਟੈਪ 5

ਫਿਰ ਢੱਕਣ ਢੱਕ ਕੇ 5-7 ਮਿੰਟਾਂ ਲਈ ਘੱਟ ਅੱਗ 'ਤੇ ਪਕਾਓ। ਅੰਤ ਵਿੱਚ ਕਸੂਰੀ ਮੇਥੀ ਅਤੇ ਧਨੀਆ ਪੱਤੇ ਨਾਲ ਗਾਰਨਿਸ਼ ਕਰੋ।

ਵਿਸ਼ੇਸ਼ ਸੁਝਾਅ

ਦਮ ਆਲੂ ਨੂੰ ਹੋਰ ਵੀ ਸੁਆਦੀ ਬਣਾਉਣ ਲਈ ਤੁਸੀਂ ਇਸ 'ਚ ਥੋੜ੍ਹੀ ਜਿਹੀ ਕਰੀਮ ਵੀ ਪਾ ਸਕਦੇ ਹੋ। ਜੇਕਰ ਤੁਹਾਨੂੰ ਮਸਾਲੇਦਾਰ ਪਸੰਦ ਹੈ ਤਾਂ ਤੁਸੀਂ ਹਰੀ ਮਿਰਚ ਦੀ ਮਾਤਰਾ ਵਧਾ ਸਕਦੇ ਹੋ।

ਜੇ ਸਰਦੀਆਂ ਦੇ ਮੌਸਮ 'ਚ ਚਾਹੁੰਦੇ ਹੋ ਸਾਫਟ ਤੇ ਸੁੰਦਰ ਬੁੱਲ੍ਹ ਤਾਂ ਇਨ੍ਹਾਂ ਟਿਪਸ ਨੂੰ ਅਪਣਾਓ