ਜਦੋਂ ਨਾਸ਼ਤੇ ਲਈ ਖਾਣਾ ਚਾਹੁੰਦੇ ਹੋ ਕੁਝ ਕਰਿਸਪੀ ਤਾਂ ਬਣਾਓ Potato Wedges


By Neha diwan26, Sep 2024 12:37 PMpunjabijagran.com

ਸਮੱਗਰੀ

ਆਲੂ 3-4,ਤੇਲ ਤਲ਼ਣ ਲਈ, ਲੂਣ ,ਕਾਲੀ ਮਿਰਚ ਸੁਆਦ ਅਨੁਸਾਰ, ਕਾਲੀ ਮਿਰਚ ਪਾਊਡਰ 1/2 ਚਮਚ, ਲਾਲ ਮਿਰਚ ਪਾਊਡਰ 1/4 ਚਮਚ, ਧਨੀਆ ਪਾਊਡਰ 1/4 ਚਮਚ, ਜੀਰਾ ਪਾਊਡਰ 1/4 ਚਮਚ, ਨਿੰਬੂ ਦਾ ਰਸ 1/2 ਚੱਮਚ

ਵਿਧੀ ਸਟੈਪ 1

ਪਹਿਲਾਂ ਆਲੂਆਂ ਨੂੰ ਛਿੱਲ ਕੇ ਧੋ ਲਓ। ਫਿਰ ਇਸ ਨੂੰ ਲੰਬਾਈ ਦੀ ਦਿਸ਼ਾ 'ਚ ਕੱਟੋ। ਭਾਂਡੇ ਵਿੱਚ ਨਮਕ, ਕਾਲੀ ਮਿਰਚ, ਕਾਲੀ ਮਿਰਚ ਪਾਊਡਰ, ਲਾਲ ਮਿਰਚ ਪਾਊਡਰ, ਧਨੀਆ ਪਾਊਡਰ, ਜੀਰਾ ਪਾਊਡਰ ਅਤੇ ਨਿੰਬੂ ਦਾ ਰਸ ਮਿਲਾਓ।

ਸਟੈਪ 2

ਇਸ ਤੋਂ ਬਾਅਦ ਮਸਾਲੇ 'ਚ ਆਲੂ ਪਾ ਕੇ ਚੰਗੀ ਤਰ੍ਹਾਂ ਮਿਲਾਓ ਤਾਂ ਕਿ ਸਾਰੇ ਮਸਾਲੇ ਦੇ ਨਾਲ ਚੰਗੀ ਤਰ੍ਹਾਂ ਮਿਲ ਜਾਣ। ਹੁਣ ਕੜ੍ਹਾਈ ਜਾਂ ਪੈਨ 'ਚ ਤੇਲ ਗਰਮ ਕਰੋ ਤੇ ਫਿਰ ਇਸ 'ਚ ਆਲੂ ਦੇ ਟੁਕੜੇ ਪਾਓ।

ਸਟੈਪ 3

ਆਲੂ ਦੇ ਸਲਾਈਸ ਨੂੰ ਸੁਨਹਿਰੀ ਭੂਰਾ ਹੋਣ ਤੱਕ ਫ੍ਰਾਈ ਕਰੋ, ਚੰਗੀ ਤਰ੍ਹਾਂ ਘੁਮਾਓ ਤਾਂ ਕਿ ਸਾਰੇ ਪਾਸੇ ਬਰਾਬਰ ਤਲੇ ਜਾਣ। ਫਿਰ ਤਲੇ ਹੋਏ ਆਲੂਆਂ ਨੂੰ ਟਿਸ਼ੂ ਪੇਪਰ 'ਤੇ ਕੱਢ ਲਓ ਤਾਂ ਕਿ ਵਾਧੂ ਤੇਲ ਨਿਕਲ ਜਾਵੇ।

ਸਟੈਪ 4

ਅੰਤ ਵਿੱਚ ਇਨ੍ਹਾਂ ਵੇਜਸ ਨੂੰ ਪਲੇਟ ਵਿੱਚ ਸਰਵ ਕਰੋ। ਤੁਸੀਂ ਇਨ੍ਹਾਂ ਨੂੰ ਚਟਨੀ, ਹਰੀ ਚਟਨੀ ਨਾਲ ਵੀ ਸਰਵ ਕਰ ਸਕਦੇ ਹੋ।

ALL PHOTO CREDIT : social media

ਆਇਲੀ ਸਕਿਨ ਕਾਰਨ ਪੋਰਸ ਹੋ ਜਾਂਦੇ ਹਨ ਗੰਦੇ ਤਾਂ ਅਪਣਾਓ ਇਹ ਟਿਪਸ