ਸਰਦੀਆਂ 'ਚ ਖ਼ੂਬਸੂਰਤ ਸਕਿਨ ਲਈ ਫਾਲੋ ਕਰੋ ਇਹ 5 ਜ਼ਰੂਰੀ ਨੁਸਖ਼ੇ


By Ramandeep Kaur2022-11-12, 14:24 ISTpunjabijagran.com

ਡ੍ਰਾਈ ਸਕਿਨ

ਸਰਦੀਆਂ ਦੇ ਮੌਸਮ 'ਚ ਚਮੜੀ ਖੁਸ਼ਕ ਹੋ ਜਾਂਦੀ ਹੈ, ਜਿਸ ਕਾਰਨ ਹਰ ਸਮੇਂ ਖਾਰਸ਼ ਹੁੰਦੀ ਰਹਿੰਦੀ ਹੈ। ਚਮੜੀ ਦੀ ਨਮੀ ਬਣਾਈ ਰੱਖਣ ਲਈ ਮੌਸਮ ਦੇ ਹਿਸਾਬ ਨਾਲ ਕੁਝ ਜ਼ਰੂਰੀ ਬਦਲਾਅ ਜ਼ਰੂਰੀ ਹੋ ਜਾਂਦੇ ਹਨ।

ਗਰਮ ਪਾਣੀ ਤੋਂ ਪਰਹੇਜ਼

ਗਰਮ ਪਾਣੀ ਦੀ ਜਗ੍ਹਾ ਕੋਸੇ ਪਾਣੀ ਨਾਲ ਨਹਾਓ, ਫਿਰ ਚਿਹਰੇ 'ਤੇ ਕੁਦਰਤੀ ਹਾਈਡ੍ਰੇਟਿੰਗ ਪਦਾਰਥਾਂ ਵਾਲਾ ਕੋਈ ਵਧੀਆ ਨਮੀ ਵਾਲਾ ਮਾਇਸਚਰਾਈਜ਼ਰ ਲਗਾਓ।

ਸਨਸਕ੍ਰੀਨ ਲਗਾਓ

ਸਕਿਨ ਨੂੰ ਅਲਟਰਾਵਾਇਲਟ ਕਿਰਨਾਂ ਦੇ ਨੁਕਸਾਨਦੇਹ ਪ੍ਰਭਾਵਾਂ ਤੋਂ ਬਚਾਉਣ ਲਈ ਸਨਸਕ੍ਰੀਨ ਦੀ ਵਰਤੋਂ ਕਰਨੀ ਚਾਹੀਦੀ ਹੈ।

ਆਯੁਰਵੈਦਿਕ ਉਤਪਾਦਾਂ ਦੀ ਵਰਤੋਂ

ਚਮੜੀ ਦੀ ਕੋਮਲਤਾ ਬਣਾਈ ਰੱਖਣ ਲਈ ਰਸਾਇਣਕ ਪਦਾਰਥਾਂ ਦੀ ਵਰਤੋਂ ਘੱਟ ਕਰੋ ਤੇ ਨੈਚੁਰਲ ਚੀਜ਼ਾਂ ਨਾਲ ਚਿਹਰਾ ਧੋਣ ਤੋਂ ਬਾਅਦ ਮੁਆਇਸਚੁਰਾਇਜ਼ਰ ਲਗਾਓ।

ਪੈਰਾਂ ਦਾ ਰੱਖੋ ਖ਼ਿਆਲ

ਸਰਦੀਆਂ ਦੇ ਮੌਸਮ ਪੈਰਾਂ ਦੀ ਨਮੀ ਘੱਟਣ ਨਾਲ ਅੱਡੀਆਂ ਫਟਣ ਲੱਗਦੀਆਂ ਹਨ ਤੇ ਪੈਰ ਗੰਦੇ ਲੱਗਦੇ ਹਨ। ਇਸ ਦੇ ਲਈ ਕੁਦਰਤੀ ਤੇਲ ਵਾਲੀ ਫਰੂਟ ਕਰੀਮ ਦੀ ਵਰਤੋਂ ਕਰਨੀ ਚਾਹੀਦੀ ਹੈ।

ਮੌਸਮੀ ਫਲਾਂ ਤੇ ਸਬਜ਼ੀਆਂ ਦਾ ਸੇਵਨ

ਸੰਤੁਲਿਤ ਖੁਰਾਕ ਤੇ ਕਸਰਤ ਦੀ ਮਦਦ ਨਾਲ ਆਮ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਹੈ, ਕਿਉਂਕਿ ਚੰਗੀ ਸਿਹਤ ਦੀ ਝਲਕ ਚਮੜੀ 'ਚ ਨਜ਼ਰ ਆਉਂਦੀ ਹੈ।

Boho Bags ਦੇ ਇਹ ਡਿਜ਼ਾਈਨ ਤੁਹਾਡੀ ਲੁੱਕ ਨੂੰ ਬਣਾਉਣਗੇ ਖਾਸ