ਕੀ ਵਧਦੀ ਹੈ ਦਿਲ ਦੀ ਧੜਕਣ ਤਾਂ ਕਰੋ ਇਹ ਯੋਗ ਆਸਣ
By Neha diwan
2024-03-29, 15:52 IST
punjabijagran.com
ਅਨਿਯਮਿਤ ਜੀਵਨ ਸ਼ੈਲੀ
ਅਨਿਯਮਿਤ ਜੀਵਨ ਸ਼ੈਲੀ ਦਾ ਸਭ ਤੋਂ ਵੱਧ ਅਸਰ ਸਾਡੀ ਸਿਹਤ 'ਤੇ ਪਿਆ ਹੈ, ਜਿਸ ਕਾਰਨ ਮਾਨਸਿਕ ਤਣਾਅ ਅਤੇ ਦਿਲ ਨਾਲ ਜੁੜੀਆਂ ਸਮੱਸਿਆਵਾਂ ਦਾ ਖਤਰਾ ਵਧ ਗਿਆ ਹੈ।
ਹਾਰਟ ਅਟੈਕ
ਅੱਜ-ਕੱਲ੍ਹ ਲੋਕ ਛੋਟੀ ਉਮਰ ਵਿੱਚ ਹੀ ਹਾਰਟ ਅਟੈਕ ਅਤੇ ਦਿਲ ਨਾਲ ਸਬੰਧਤ ਹੋਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਚਿੰਤਾ ਕਾਰਨ ਦਿਲ ਦੀ ਧੜਕਣ ਵਧਣਾ ਆਮ ਹੋ ਗਿਆ ਹੈ।
ਦਿਲ ਦੀ ਧੜਕਣ
ਦਿਲ ਦੀ ਧੜਕਣ ਨੂੰ ਨਿਯਮਤ ਕਰਨਾ ਜ਼ਰੂਰੀ ਹੋ ਜਾਂਦਾ ਹੈ ਤੇ ਇਸਦੇ ਲਈ ਯੋਗਾ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ।
ਪ੍ਰਾਣਾਯਾਮ
ਪ੍ਰਾਣਾਯਾਮ ਦਿਲ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਪ੍ਰਾਣਾਯਾਮ ਵਿਚ ਸਾਹ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਸਾਹ ਨੂੰ ਕੰਟਰੋਲ ਕਰਨ ਨਾਲ ਦਿਲ ਦੀ ਧੜਕਣ ਵੀ ਕੰਟਰੋਲ ਵਿਚ ਰਹਿੰਦੀ ਹੈ।
ਭੁਜੰਗਾਸਨ
ਭੁਜੰਗਾਸਨ ਦਾ ਅਭਿਆਸ ਫੇਫੜਿਆਂ ਨੂੰ ਮਜ਼ਬੂਤ ਬਣਾਉਂਦਾ ਹੈ ਤੇ ਸਾਹ ਪ੍ਰਣਾਲੀ ਨੂੰ ਸੁਧਾਰਦਾ ਹੈ। ਸਰੀਰ ਵਿੱਚ ਖੂਨ ਸੰਚਾਰ ਵਿੱਚ ਸੁਧਾਰ ਹੁੰਦਾ ਹੈ ਅਤੇ ਜੋ ਦਿਲ ਵਿੱਚ ਮੌਜੂਦ ਬਲਾਕੇਜ ਨੂੰ ਖੋਲ੍ਹਣ ਵਿੱਚ ਮਦਦ ਕਰਦਾ ਹੈ।
ਤਾੜਾਸਨ
ਤਾੜਾਸਨ ਇਕ ਬਹੁਤ ਹੀ ਆਸਾਨ ਯੋਗਾ ਹੈ ਜੋ ਤੁਸੀਂ ਘਰ, ਦਫਤਰ ਜਾਂ ਬਾਹਰ ਖੜ੍ਹੇ ਹੋ ਕੇ ਕਰ ਸਕਦੇ ਹੋ। ਇਹ ਬਲੱਡ ਸਰਕੁਲੇਸ਼ਨ ਦੇ ਨਾਲ-ਨਾਲ ਸਾਹ ਪ੍ਰਣਾਲੀ ਨੂੰ ਵੀ ਬਿਹਤਰ ਬਣਾਉਣ ਵਿਚ ਮਦਦਗਾਰ ਹੈ।
ਵੀਰਭਦਰਾਸਨ
ਵੀਰਭਦਰਾਸਨ ਦਾ ਅਭਿਆਸ ਦਿਲ ਦੀ ਸਿਹਤ ਲਈ ਵੀ ਚੰਗਾ ਮੰਨਿਆ ਜਾਂਦੈ। ਇਸ ਦਾ ਅਭਿਆਸ ਸਰੀਰ ਵਿੱਚ ਸੰਤੁਲਨ ਨੂੰ ਸੁਧਾਰਨ ਅਤੇ ਸਟੈਮਿਨਾ ਵਧਾਉਣ ਵਿੱਚ ਮਦਦ ਕਰਦਾ ਹੈ।
ਸੌਂਫ ਤੇ ਮਿਸ਼ਰੀ ਦਾ ਮਿਸ਼ਰਣ ਸਿਹਤ ਹੈ ਲਈ ਫਾਇਦੇਮੰਦ
Read More