ਸਾਰੀਆਂ ਔਰਤਾਂ ਨੂੰ ਉਨ੍ਹਾਂ ਦੇ ਮਾਹਵਾਰੀ ਦੌਰਾਨ ਬੇਅਰਾਮੀ ਤੇ ਕੜਵੱਲ ਦਾ ਅਨੁਭਵ ਹੁੰਦਾ ਹੈ। ਪਰ ਅੱਜਕੱਲ੍ਹ ਕੁਝ ਔਰਤਾਂ ਨੂੰ ਇੰਨਾ ਦਰਦ ਮਹਿਸੂਸ ਹੁੰਦਾ ਹੈ ਕਿ ਇਸ ਕਾਰਨ ਉਹ ਕਈ ਵਾਰ ਆਪਣੇ ਰੋਜ਼ਾਨਾ ਦੇ ਕੰਮ ਵੀ ਨਹੀਂ ਕਰ ਪਾਉਂਦੀਆਂ ਹਨ।
ਜੇਕਰ ਤੁਹਾਨੂੰ ਮਾਹਵਾਰੀ ਦੇ ਦੌਰਾਨ ਤੇਜ਼ ਦਰਦ ਹੁੰਦਾ ਹੈ, ਤਾਂ ਤੁਸੀਂ ਰਾਹਤ ਪਾਉਣ ਲਈ ਸੌਂਫ ਚਾਹ ਪੀ ਸਕਦੇ ਹੋ। ਸੌਂਫ ਚਾਹ ਦਰਦ ਤੋਂ ਰਾਹਤ ਦਿੰਦੀ ਹੈ ਅਤੇ ਖੂਨ ਦੇ ਪ੍ਰਵਾਹ ਨੂੰ ਵੀ ਘੱਟ ਕਰਦੀ ਹੈ।
ਕਈ ਔਰਤਾਂ ਨੂੰ ਮਾਹਵਾਰੀ ਦੇ ਦੌਰਾਨ ਗੈਸ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਵੀ ਹੁੰਦੀਆਂ ਹਨ। ਸੌਂਫ ਦਾ ਠੰਢਾ ਪ੍ਰਭਾਵ ਹੁੰਦਾ ਹੈ ਅਤੇ ਪਾਚਨ ਕਿਰਿਆ ਨੂੰ ਵੀ ਸੁਧਾਰਦਾ ਹੈ।
ਸੌਂਫ ਵਿੱਚ ਵਿਟਾਮਿਨ, ਆਇਰਨ ਅਤੇ ਪੋਟਾਸ਼ੀਅਮ ਹੁੰਦਾ ਹੈ। ਇਹ ਪੀਰੀਅਡਜ਼ ਨੂੰ ਨਿਯਮਤ ਕਰਨ 'ਚ ਵੀ ਮਦਦ ਕਰਦਾ ਹੈ। ਇਸ ਚਾਹ 'ਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ। ਇਹ ਪੇਟ ਦੀ ਸੋਜ ਨੂੰ ਘਟਾ ਕੇ ਰਾਹਤ ਦਿੰਦੈ।
ਤੁਸੀਂ ਆਪਣੀ ਪੀਰੀਅਡ ਡੇਟ ਤੋਂ ਕੁਝ ਦਿਨ ਪਹਿਲਾਂ ਸੌਂਫ ਵਾਲੀ ਚਾਹ ਪੀਣਾ ਸ਼ੁਰੂ ਕਰ ਦਿੰਦੇ ਹੋ। ਇਸ ਨਾਲ ਸਰੀਰ ਵਿੱਚ ਹਾਰਮੋਨ ਸੰਤੁਲਨ ਵੀ ਬਣਿਆ ਰਹਿੰਦਾ ਹੈ
1 ਚਮਚ ਸੌਂਫ ਨੂੰ 2 ਕੱਪ ਪਾਣੀ 'ਚ ਉਦੋਂ ਤੱਕ ਉਬਾਲੋ ਜਦੋਂ ਤੱਕ ਇਹ ਅੱਧਾ ਨਾ ਰਹਿ ਜਾਵੇ। ਇਸ ਨੂੰ ਛਾਣ ਕੇ ਦਿਨ 'ਚ ਇਕ ਵਾਰ ਪੀਓ। ਤੁਹਾਨੂੰ ਰਾਹਤ ਮਿਲ ਸਕਦੀ ਹੈ।