ਚੌਲਾਂ ਦੇ ਪਾਣੀ 'ਚ ਪਾਇਆ ਜਾਣ ਵਾਲਾ ਇਨੋਸਿਟੋਲ ਨਾਂ ਦਾ ਤੱਤ ਵਾਲਾਂ ਨੂੰ ਮਜ਼ਬੂਤ ਕਰਨ 'ਚ ਮਦਦ ਕਰਦਾ ਹੈ। ਇਹ ਵਾਲਾਂ ਦੇ ਟੁੱਟਣ ਤੇ ਝੜਨ ਨੂੰ ਘੱਟ ਕਰਦਾ ਹੈ।
ਚੌਲਾਂ ਦੇ ਪਾਣੀ ਵਿੱਚ ਸਿਲਿਕਾ ਹੁੰਦਾ ਹੈ, ਜੋ ਵਾਲਾਂ ਨੂੰ ਚਮਕਦਾਰ ਤੇ ਨਰਮ ਬਣਾਉਂਦਾ ਹੈ। ਇਹ ਵਾਲਾਂ ਨੂੰ ਖੁਸ਼ਕ ਤੇ ਬੇਜਾਨ ਹੋਣ ਤੋਂ ਰੋਕਦਾ ਹੈ।
ਚੌਲਾਂ ਦੇ ਪਾਣੀ ਦੀ ਨਿਯਮਤ ਵਰਤੋਂ ਵਾਲਾਂ ਦੇ ਰੋਮਾਂ ਨੂੰ ਐਕਟਿਵ ਕਰਦੀ ਹੈ, ਜਿਸ ਨਾਲ ਵਾਲਾਂ ਦਾ ਵਿਕਾਸ ਵਧਦਾ ਹੈ। ਇਹ ਵਾਲਾਂ ਨੂੰ ਸੰਘਣੇ ਤੇ ਸਿਹਤਮੰਦ ਬਣਾਉਣ ਵਿੱਚ ਮਦਦ ਕਰਦਾ ਹੈ।
ਚੌਲਾਂ ਦੇ ਪਾਣੀ ਵਿੱਚ ਕੁਦਰਤੀ ਕੰਡੀਸ਼ਨਿੰਗ ਗੁਣ ਹੁੰਦੇ ਹਨ, ਜੋ ਵਾਲਾਂ ਨੂੰ ਨਰਮ ਬਣਾਉਂਦੇ ਹਨ।
ਚੌਲਾਂ ਦੇ ਪਾਣੀ ਵਿਚ ਜ਼ਰੂਰੀ ਖਣਿਜ ਤੇ ਵਿਟਾਮਿਨ ਹੁੰਦੇ ਹਨ, ਜੋ ਚਮੜੀ ਨੂੰ ਪੋਸ਼ਣ ਦਿੰਦੇ ਹਨ ਅਤੇ ਇਸ ਨੂੰ ਸਿਹਤਮੰਦ ਬਣਾਉਂਦੇ ਹਨ। ਇਹ ਚਮੜੀ ਨੂੰ ਹਾਈਡਰੇਟ ਤੇ ਚਮਕਦਾਰ ਬਣਾਉਂਦੇ ਹਨ।
ਚੌਲਾਂ ਦੇ ਪਾਣੀ ਵਿਚ ਕੁਦਰਤੀ ਮੁਲਾਇਮ ਗੁਣ ਹੁੰਦੇ ਹਨ ਜੋ ਚਮੜੀ ਨੂੰ ਨਰਮ ਤੇ ਕੋਮਲ ਬਣਾਉਂਦੇ ਹਨ। ਇਹ ਚਮੜੀ ਨੂੰ ਖੁਸ਼ਕੀ ਤੇ ਖਾਰਸ਼ ਤੋਂ ਬਚਾਉਂਦਾ ਹੈ।
ਚੋਲਾਂ ਦੇ ਪਾਣੀ ਵਿਚ ਐਂਟੀਆਕਸੀਡੈਂਟ ਹੁੰਦੇ ਹਨ, ਜੋ ਚਮੜੀ ਨੂੰ ਟੋਨ ਕਰਦੇ ਹਨ ਅਤੇ ਇਸ ਨੂੰ ਜਵਾਨ ਦਿਖਣ ਵਿਚ ਮਦਦ ਕਰਦੇ ਹਨ। ਇਹ ਚਮੜੀ ਨੂੰ ਝੁਰੜੀਆਂ ਅਤੇ ਫਾਈਨ ਲਾਈਨਾਂ ਤੋਂ ਬਚਾਉਂਦਾ ਹੈ।