ਮੋਟੀਆਂ ਅਤੇ ਆਕਰਸ਼ਕ ਆਈਬ੍ਰੋ ਨਾ ਸਿਰਫ਼ ਚਿਹਰੇ ਦੀ ਸੁੰਦਰਤਾ ਨੂੰ ਵਧਾਉਂਦੀਆਂ ਹਨ, ਸਗੋਂ ਇਹ ਤੁਹਾਡੀ ਸ਼ਖ਼ਸੀਅਤ ਨੂੰ ਵੀ ਨਿਖਾਰਦੀਆਂ ਹਨ।
ਵਾਲਾਂ ਦੇ ਵਾਧੇ ਲਈ ਨਾਰੀਅਲ ਦਾ ਤੇਲ ਸਭ ਤੋਂ ਵਧੀਆ ਤੇ ਕੁਦਰਤੀ ਹੱਲ ਹੈ। ਇਹ ਨਾ ਸਿਰਫ਼ ਆਈਬ੍ਰੋਜ਼ ਨੂੰ ਮੋਟਾ ਬਣਾਉਂਦਾ ਹੈ ਬਲਕਿ ਉਨ੍ਹਾਂ ਨੂੰ ਪੋਸ਼ਣ ਅਤੇ ਮਜ਼ਬੂਤ ਵੀ ਕਰਦਾ ਹੈ।
ਇਹ ਫੈਟੀ ਐਸਿਡ ਤੇ ਵਿਟਾਮਿਨ ਈ ਨਾਲ ਭਰਪੂਰ ਹੁੰਦਾ ਹੈ, ਜੋ ਵਾਲਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ। ਇਹ ਵਾਲਾਂ ਦੇ follicles ਨੂੰ ਪੋਸ਼ਣ ਦਿੰਦਾ ਹੈ ਅਤੇ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਬਣਾਉਂਦਾ ਹੈ।
ਇੱਕ ਕਟੋਰੀ ਵਿੱਚ ਕੁਝ ਨਾਰੀਅਲ ਤੇਲ ਲਓ। ਇਸ ਨੂੰ ਸਾਫ਼ ਕਾਟਨ ਦੇ ਟੁਕੜੇ ਨਾਲ ਆਈਬ੍ਰੋ 'ਤੇ ਲਗਾਓ। 2-3 ਮਿੰਟਾਂ ਲਈ ਹਲਕੇ ਹੱਥਾਂ ਨਾਲ ਮਾਲਿਸ਼ ਕਰੋ ਤਾਂ ਕਿ ਤੇਲ ਚਮੜੀ ਵਿਚ ਚੰਗੀ ਤਰ੍ਹਾਂ ਜਜ਼ਬ ਹੋ ਜਾਵੇ।
ਇਸ ਨੂੰ ਰਾਤ ਭਰ ਰਹਿਣ ਦਿਓ ਤੇ ਸਵੇਰੇ ਕੋਸੇ ਪਾਣੀ ਨਾਲ ਧੋ ਲਓ। ਰੋਜ਼ਾਨਾ ਅਜਿਹਾ ਕਰਨ ਨਾਲ ਕੁਝ ਹੀ ਹਫਤਿਆਂ 'ਚ ਤੁਹਾਨੂੰ ਫਰਕ ਨਜ਼ਰ ਆਉਣ ਲੱਗ ਜਾਵੇਗਾ।
ਕੈਸਟਰ ਆਇਲ ਦੀ ਵਰਤੋਂ ਸਦੀਆਂ ਤੋਂ ਵਾਲਾਂ ਦੇ ਵਾਧੇ ਲਈ ਕੀਤੀ ਜਾਂਦੀ ਰਹੀ ਹੈ। ਇਹ ਆਈਬ੍ਰੋਜ਼ ਨੂੰ ਕੁਦਰਤੀ ਤੌਰ 'ਤੇ ਮੋਟੀ ਤੇ ਮਜ਼ਬੂਤ ਬਣਾਉਣ ਲਈ ਬਹੁਤ ਪ੍ਰਭਾਵਸ਼ਾਲੀ ਹੈ।
ਇਹ ਵਾਲਾਂ ਨੂੰ ਟੁੱਟਣ ਤੋਂ ਰੋਕਦਾ ਹੈ ਅਤੇ ਉਨ੍ਹਾਂ ਨੂੰ ਮਜ਼ਬੂਤ ਬਣਾਉਂਦਾ ਹੈ। ਚਮੜੀ ਨੂੰ ਹਾਈਡਰੇਟ ਕਰਦਾ ਹੈ, ਜਿਸ ਨਾਲ ਵਾਲਾਂ ਦੀਆਂ ਜੜ੍ਹਾਂ ਨੂੰ ਪੋਸ਼ਣ ਮਿਲਦਾ ਹੈ।
ਇੱਕ ਕਾਟਨ ਤੇ ਥੋੜ੍ਹੀ ਜਿਹੀ ਕੈਸਟਰ ਆਇਲ ਲਗਾਓ। ਇਸ ਨੂੰ ਆਈਬ੍ਰੋ 'ਤੇ ਲਗਾਓ ਅਤੇ ਹੌਲੀ-ਹੌਲੀ ਮਾਲਿਸ਼ ਕਰੋ। ਇਸ ਨੂੰ 30-40 ਮਿੰਟ ਲਈ ਲੱਗਾ ਰਹਿਣ ਦਿਓ। ਬਾਅਦ ਵਿੱਚ ਕੋਸੇ ਪਾਣੀ ਅਤੇ ਚਿਹਰੇ ਨੂੰ ਧੋ ਕੇ ਸਾਫ਼ ਕਰੋ।
ਹਮੇਸ਼ਾ ਸਾਫ਼ ਹੱਥਾਂ ਅਤੇ ਉਪਕਰਨਾਂ ਦੀ ਵਰਤੋਂ ਕਰੋ। ਕਿਸੇ ਵੀ ਨਵੇਂ ਉਤਪਾਦ ਜਾਂ ਘਰੇਲੂ ਉਪਚਾਰ ਦੀ ਵਰਤੋਂ ਕਰਨ ਤੋਂ ਪਹਿਲਾਂ, ਪੈਚ ਟੈਸਟ ਕਰੋ। ਜੇ ਐਲਰਜੀ ਜਾਂ ਜਲਣ ਮਹਿਸੂਸ ਹੁੰਦੀ ਹੈ, ਤਾਂ ਉਪਾਅ ਨੂੰ ਤੁਰੰਤ ਬੰਦ ਕਰ ਦਿਓ।