ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਕਹਿ ਗਏ ਦੁਨੀਆ ਨੂੰ ਅਲਵਿਦਾ
By Neha diwan
2023-07-27, 16:47 IST
punjabijagran.com
ਦੇਹਾਂਤ
ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਨੇ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਆਖਰੀ ਸਾਹ ਲਿਆ।
4 ਸਾਲ ਦੀ ਉਮਰ 'ਚ ਸੰਗੀਤ ਸਿੱਖਣਾ ਸ਼ੁਰੂ ਕੀਤਾ
ਸੁਰਿੰਦਰ ਛਿੰਦਾ ਦਾ ਜਨਮ ਲੁਧਿਆਣਾ ਦੇ ਪਿੰਡ ਛੋਟੀ ਆਯਾਲੀ ਵਿੱਚ ਹੋਇਆ। ਸੰਗੀਤ ਆਪਣੇ ਪਿਤਾ ਬਚਨ ਰਾਮ ਅਤੇ ਮਾਤਾ ਵਿਦੇਵਤੀ ਤੋਂ ਵਿਰਾਸਤ ਵਿੱਚ ਮਿਲਿਆ ਸੀ।
ਅਸਲੀ ਨਾਂ ਕੀ ਸੀ
ਉਨ੍ਹਾਂ ਦਾ ਅਸਲੀ ਨਾਂ ਸੁਰਿੰਦਰ ਪਾਲ ਧਾਮੀ ਹੈ। ਆਪਣੇ ਸ਼ੌਕ ਦੀ ਪੂਰਤੀ ਲਈ ਸੰਗੀਤ ਜਗਤ ਦੇ ਉਸਤਾਦ ਮੰਨੇ ਜਾਣ ਵਾਲੇ ਸੰਗੀਤਕ ਗੁਰੂ ਜਨਾਬ ਜਸਵੰਤ ਭੰਵਰਾ ਨੂੰ ਆਪਣਾ ਮੁਰਸ਼ਦ ਧਾਰ ਕੇ ਸੰਗੀਤ ਦੀਆਂ ਬਾਰੀਕੀਆਂ ਨੂੰ ਸਿੱਖਿਆ।
ਸਰਕਾਰੀ ਨੌਕਰੀ
ਛਿੰਦਾ ਨੇ ਮੁੱਢਲੀ ਸਿੱਖਿਆ ਪ੍ਰਾਇਮਰੀ ਸਕੂਲ ਹੱਟਾ ਸ਼ੇਰ ਜੰਗ ਸਰਕਾਰੀ ਸਕੂਲ ਤੋਂ ਪੂਰੀ ਕੀਤੀ। ਗਾਇਕ ਬਣਨ ਤੋਂ ਪਹਿਲਾਂ ਉਹ ਸਰੂਪ ਮਕੈਨੀਕਲ ਵਰਕਸ ਲੁਧਿਆਣਾ ਵਿੱਚ ਕੰਮ ਕਰਦੇ ਸਨ।
ਹਿੱਟ ਗੀਤਾਂ ਨਾਲ ਬਣਿਆ ਸਿਰਮੌਰ ਗਾਇਕ
ਛਿੰਦੇ ਦਾ ਪਹਿਲਾ ਗੀਤ ਉੱਚਾ ਬੁਰਜ ਲਾਹੌਰ ਦਾ ਸੀ। ਇਹ ਗੀਤ ਬਹੁਤ ਜਲਦੀ ਸੁਪਰਹਿੱਟ ਹੋ ਗਿਆ ਅਤੇ ਇਸ ਗੀਤ ਨੇ ਸੁਰਿੰਦਰ ਛਿੰਦਾ ਨੂੰ ਸਰੋਤਿਆਂ ਨਾਲ ਜਾਣੂ ਕਰਵਾਇਆ
ਰੱਖ ਲੈ ਕਲੀਂਡਰ ਯਾਰਾ
1979 ਵਿੱਚ ਸੁਰਿੰਦਰ ਛਿੰਦਾ ਐਲਬਮ ਰੱਖ ਲੈ ਕਲੀਂਡਰ ਯਾਰਾ ਲੈ ਕੇ ਆਇਆ। ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਇਹ ਇੱਕ ਜ਼ਬਰਦਸਤ ਕਾਮਯਾਬੀ ਸੀ।
ਕਈ ਕੈਸਿਟਾਂ ਰਿਜ਼ੀਲ
ਪ੍ਰਸਿੱਧ ਗਿੱਲ ਹਰਦੀਪ ਵਰਗੇ ਕਈ ਪੰਜਾਬੀ ਗਾਇਕ ਸੁਰਿੰਦਰ ਛਿੰਦਾ ਤੋਂ ਸੰਗੀਤ ਦੀ ਸਿੱਖਿਆ ਲੈ ਚੁੱਕੇ ਹਨ। ਉਹ ਹੁਣ ਤਕ 165 ਤੋਂ ਵੱਧ ਗੀਤਾਂ ਦੀਆਂ ਕੈਸਿਟਾਂ ਰਿਲੀਜ਼ ਕਰ ਚੁੱਕੇ ਹਨ।
ਫਿਲਮਾਂ ’ਚ ਵੀ ਕਾਮਯਾਬੀ
ਅਦਾਕਾਰੀ ਵਿੱਚ ਵੀ ਜੌਹਰ ਦਿਖਾਇਆ ‘ਪੁੱਤ ਜੱਟਾਂ ਦੇ’, ‘ਉੱਚਾ ਦਰ ਬਾਬੇ ਨਾਨਕ ਦਾ’, ‘ਬਦਲਾ ਜੱਟੀ ਦਾ’, ‘ਜੱਟ ਜਿਊਣਾ ਮੌੜ’, ‘ਬਗ਼ਾਵਤ’, ‘ਹੰਕਾਰ’, ‘ਚੜ੍ਹਦਾ ਸੂਰਜ’, ‘ਟਰੱਕ ਡਰਾਈਵਰ’, ‘ਜੱਟ ਪੰਜਾਬ ਦਾ’ ਅਤੇ ‘ਜੱਟ ਯੋਧੇ’ ਤੇ ਹੋਰ ਵੀ ਹਨ।
ਐਵਾਰਡ
ਉਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਕਈ ਐਵਾਰਡ ਜਿੱਤੇ ਹਨ। ਗਾਇਕੀ ਤੇ ਅਦਾਕਾਰੀ ਲਈ 26 ਗੋਲਡ ਮੈਡਲ ਤੇ 2500 ਤੋਂ ਵੱਧ ਟਰਾਫੀਆਂ ਜਿੱਤ ਚੁੱਕੇ ਹਨ।
ਇਨ੍ਹਾਂ ਅਭਿਨੇਤਰੀਆਂ ਦੀ ਉੱਡੀ ਪ੍ਰੈਗਨੈਂਸੀ ਦੀ ਅਫਵਾਹ
Read More