ਕਦੇ ਸਾਫਟਵੇਅਰ ਇੰਜੀਨੀਅਰ ਸੀ Tapsee Pannu, ਫਿਲਮੀ ਕਰੀਅਰ ਰਿਹੈ ਦਿਲਚਸਪ


By Neha diwan2023-08-01, 12:11 ISTpunjabijagran.com

ਬਾਲੀਵੁੱਡ

ਬਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਸਟਾਰ ਤਾਪਸੀ ਪੰਨੂ ਦਾ ਅੱਜ ਜਨਮਦਿਨ ਹੈ। ਜੀ ਹਾਂ, ਤਾਪਸੀ ਪੰਨੂ 1 ਅਗਸਤ ਨੂੰ ਆਪਣਾ 35ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ।

ਤਾਪਸੀ ਪੰਨੂ

ਤਾਪਸੀ ਨੇ ਘੱਟ ਸਮੇਂ 'ਚ ਹੀ ਬਾਲੀਵੁੱਡ 'ਚ ਆਪਣੀ ਖਾਸ ਪਛਾਣ ਬਣਾ ਲਈ ਹੈ। ਅਦਾਕਾਰਾ ਦਾ ਬੋਲਡ ਅੰਦਾਜ਼ ਹਰ ਕੋਈ ਪਸੰਦ ਕਰਦਾ ਹੈ। ਤਾਪਸੀ ਪੰਨੂ ਦੇ ਬਹੁਤ ਘੱਟ ਪ੍ਰਸ਼ੰਸਕ ਉਸ ਦੇ ਉਪਨਾਮ ਨੂੰ ਜਾਣਦੇ ਹਨ।

ਇੰਜਨੀਅਰਿੰਗ ਤੋਂ ਮਾਡਲਿੰਗ ਤਕ ਦਾ ਸਫ਼ਰ

ਬਚਪਨ ਵਿੱਚ ਤਾਪਸੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਅਤੇ 90% ਅੰਕਾਂ ਨਾਲ 12ਵੀਂ ਪਾਸ ਕੀਤੀ ਸੀ। 12ਵੀਂ ਤੋਂ ਬਾਅਦ ਉਸਨੇ ਕੰਪਿਊਟਰ ਸਾਇੰਸ ਵਿੱਚ ਇੰਜਨੀਅਰਿੰਗ ਕਰਨ ਦਾ ਫੈਸਲਾ ਕੀਤਾ।

ਫੇਮਿਨਾ ਮਿਸ ਇੰਡੀਆ ਮੁਕਾਬਲਾ

ਸਾਲ 2008 ਵਿੱਚ, ਤਾਪਸੀ ਨੇ ਚੈਨਲ V 'ਤੇ ਟੈਲੇਂਟ ਹੰਟ ਸ਼ੋਅ Get Gorgeous ਵਿੱਚ ਆਡੀਸ਼ਨ ਦਿੱਤਾ ਅਤੇ ਇਸ ਵਿੱਚ ਚੁਣੀ ਗਈ। ਤਾਪਸੀ ਨੇ ਇਸ ਸਾਲ ਫੇਮਿਨਾ ਮਿਸ ਇੰਡੀਆ ਮੁਕਾਬਲੇ 'ਚ ਵੀ ਹਿੱਸਾ ਲਿਆ ਸੀ।

ਮਾਡਲਿੰਗ

ਉਸਨੇ 2 ਸਾਲ ਤੱਕ ਮਾਡਲਿੰਗ ਕੀਤੀ ਅਤੇ ਇਸ ਦੌਰਾਨ ਰਿਲਾਇੰਸ ਟਰੈਂਡਸ, ਰੈੱਡ ਐਫਐਮ, ਕੋਕਾ-ਕੋਲਾ, ਮੋਟੋਰੋਲਾ, ਪੈਂਟਾਲੂਨ ਵਰਗੇ ਕਈ ਵੱਡੇ ਬ੍ਰਾਂਡਾਂ ਲਈ ਕੰਮ ਕੀਤਾ।

ਸਾਊਥ ਫਿਲਮਾਂ ਤੋਂ ਡੈਬਿਊ

ਤਾਪਸੀ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਊਥ ਫਿਲਮਾਂ ਨਾਲ ਕੀਤੀ ਸੀ। ਉਸ ਨੇ ਹਿੰਦੀ ਤੋਂ ਪਹਿਲਾਂ ਤੇਲਗੂ, ਤਾਮਿਲ ਅਤੇ ਮਲਿਆਲਮ ਤਿੰਨੋਂ ਭਾਸ਼ਾਵਾਂ ਦੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਹੈ।

ਪਹਿਲੀ ਫਿਲਮ

ਪਹਿਲੀ ਫਿਲਮ 2010 ਵਿੱਚ ਰਿਲੀਜ਼ ਹੋਈ ਤੇਲਗੂ ਫਿਲਮ 'ਝੁੰਮੰਡੀ ਨਾਦਮ' ਸੀ। ਬਾਲੀਵੁੱਡ 'ਚ ਡੈਬਿਊ ਕਰਨ ਤੋਂ ਪਹਿਲਾਂ ਤਾਪਸੀ ਨੇ ਕਰੀਬ 10-11 ਸਾਊਥ ਫਿਲਮਾਂ 'ਚ ਕੰਮ ਕੀਤਾ ਸੀ।

ਕਈ ਫਿਲਮਾਂ 'ਚ ਆਈ ਨਜ਼ਰ

'ਪਿੰਕ', 'ਨਾਮ ਸ਼ਬਾਨਾ', 'ਜੁੜਵਾ 2', 'ਮੁਲਕ', 'ਮਨਮਰਜ਼ੀਆਂ', 'ਬਦਲਾ', 'ਮਿਸ਼ਨ ਮੰਗਲ', 'ਥੱਪੜ', 'ਹਸੀਨ ਦਿਲਰੁਬਾ' ਅਤੇ 'ਰਸ਼ਮੀ ਰਾਕੇਟ' ਵਰਗੀਆਂ ਕਈ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ।

ALL PHOTO CREDIT : INSTAGRAM

ਸਮੰਥਾ ਰੂਥ ਪ੍ਰਭੂ ਇਸ ਤਰ੍ਹਾ ਬਾਲੀ 'ਚ ਜੀ ਰਹੀ ਹੈ ਜ਼ਿੰਦਗੀ, ਸ਼ੇਅਰ ਕੀਤੀਆਂ ਤਸਵੀਰਾਂ