ਬਾਲੀਵੁੱਡ ਅਭਿਨੇਤਰੀ ਜਾਹਨਵੀ ਕਪੂਰ ਨਾ ਸਿਰਫ ਆਪਣੀ ਅਦਾਕਾਰੀ ਲਈ ਜਾਣੀ ਜਾਂਦੀ ਹੈ, ਸਗੋਂ ਆਪਣੀ ਖੂਬਸੂਰਤੀ ਅਤੇ ਫੈਸ਼ਨ ਸੈਂਸ ਲਈ ਵੀ ਜਾਣੀ ਜਾਂਦੀ ਹੈ। ਜਾਹਨਵੀ ਅੱਜਕਲ ਸੋਸ਼ਲ ਮੀਡੀਆ 'ਤੇ ਕਿਸੇ ਸਨਸਨੀ ਤੋਂ ਘੱਟ ਨਹੀਂ ਹੈ।
ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਇਸ ਦੌਰਾਨ ਜਾਹਨਵੀ ਦਾ ਲੇਟੈਸਟ ਫੋਟੋਸ਼ੂਟ ਸੁਰਖੀਆਂ 'ਚ ਹੈ। ਇਨ੍ਹਾਂ ਤਸਵੀਰਾਂ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਜਾਹਨਵੀ ਕਪੂਰ ਦੀਆਂ ਲੇਟੈਸਟ ਫੋਟੋਆਂ 'ਚ ਤੁਸੀਂ ਦੇਖ ਸਕਦੇ ਹੋ ਕਿ ਉਸ ਨੇ ਗੋਲਡਨ ਚਮਕਦਾਰ ਕੱਟਆਊਟ ਡਿਟੇਲਿੰਗ ਗਾਊਨ ਪਾਇਆ ਹੋਇਆ ਹੈ।
ਇਸ ਗਾਊਨ ਨੂੰ ਪਹਿਨ ਕੇ ਜਾਹਨਵੀ ਬਾਲਕਨੀ 'ਚ ਖੜ੍ਹੀ ਇਕ ਤੋਂ ਵਧ ਕੇ ਇਕ ਹੌਟ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਜਾਹਨਵੀ ਨੇ ਇਸ ਡਰੈੱਸ ਨਾਲ ਨਿਊਡ ਮੇਕਅੱਪ ਅਤੇ ਬ੍ਰਾਊਨ ਸ਼ੇਡ ਲਿਪਸਟਿਕ ਨਾਲ ਆਪਣਾ ਲੁੱਕ ਪੂਰਾ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਇਸ ਗੋਲਡਨ ਗਾਊਨ ਦੇ ਨਾਲ ਆਪਣੇ ਹੱਥ ਵਿੱਚ ਸ਼ੇਰ ਦਾ ਮਾਸਕ ਵੀ ਲਿਆ ਹੋਇਆ ਹੈ।
ਹਰ ਤਸਵੀਰ ਵਿੱਚ ਉਸਦਾ ਅੰਦਾਜ਼ ਤੁਹਾਡਾ ਦਿਲ ਜਿੱਤ ਲਵੇਗਾ। ਤੁਹਾਨੂੰ ਦੱਸ ਦੇਈਏ ਕਿ ਜਾਹਨਵੀ ਕਪੂਰ ਦੇ ਇਸ ਸਟਾਈਲਿਸ਼ ਗਾਊਨ ਨੂੰ ਬਾਲੀਵੁੱਡ ਦੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਡਿਜ਼ਾਈਨ ਕੀਤਾ ਹੈ।
ਜਾਹਨਵੀ ਕਪੂਰ ਦੀਆਂ ਇਹ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ 'ਤੇ ਕਮੈਂਟ ਕਰਕੇ ਯੂਜ਼ਰਸ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।