ਜਦ ਅੰਗਰੇਜ਼ੀ ਬਣੀ ਦਿਲਜੀਤ ਦੁਸਾਂਝ ਲਈ ਮੁਸੀਬਤ..
By Neha diwan
2024-04-16, 16:37 IST
punjabijagran.com
ਦਿਲਜੀਤ ਦੁਸਾਂਝ
ਪੰਜਾਬੀ ਫਿਲਮ ਇੰਡਸਟਰੀ 'ਚ ਆਪਣੀ ਛਾਪ ਛੱਡਣ ਤੋਂ ਬਾਅਦ ਦਿਲਜੀਤ ਦੁਸਾਂਝ ਨੇ ਹੁਣ ਬਾਲੀਵੁੱਡ 'ਚ ਵੀ ਆਪਣੇ ਪੈਰ ਜਮਾ ਲਏ ਹਨ।
ਅਮਰ ਸਿੰਘ ਚਮਕੀਲਾ
ਇਸ ਸਮੇਂ ਅਦਾਕਾਰ ਦਾ ਨਾਂ ਫਿਲਮ ਅਮਰ ਸਿੰਘ ਚਮਕੀਲਾ ਲਈ ਲਗਾਤਾਰ ਸੁਰਖੀਆਂ ਬਟੋਰ ਰਿਹਾ ਹੈ। ਗਾਇਕੀ ਦੇ ਨਾਲ-ਨਾਲ ਦਿਲਜੀਤ ਨੇ ਆਪਣੀ ਅਦਾਕਾਰੀ ਨਾਲ ਪ੍ਰਸ਼ੰਸਕਾਂ ਦਾ ਦਿਲ ਆਸਾਨੀ ਨਾਲ ਜਿੱਤ ਲਿਆ ਹੈ।
ਤਾਜ਼ਾ ਇੰਟਰਵਿਊ
ਪੰਜਾਬੀ ਫਿਲਮ ਜਗਤ ਨਾਲ ਜੁੜੇ ਦਿਲਜੀਤ ਦੁਸਾਂਝ ਨੇ ਹਾਲ ਹੀ 'ਚ ਇਕ ਅਖਬਾਰ ਨੂੰ ਤਾਜ਼ਾ ਇੰਟਰਵਿਊ ਦਿੱਤਾ ਹੈ ਤੇ ਇਸ ਦੌਰਾਨ ਉਨ੍ਹਾਂ ਨੇ ਕਈ ਅਹਿਮ ਮੁੱਦਿਆਂ 'ਤੇ ਖੁੱਲ੍ਹ ਕੇ ਗੱਲ ਕੀਤੀ ਹੈ।
ਅੰਗਰੇਜ਼ੀ ਬਣੀ ਮੁਸੀਬਤ
ਅਦਾਕਾਰ ਨੇ ਕਿਹਾ- ਅੰਗਰੇਜ਼ੀ ਚੰਗੀ ਤਰ੍ਹਾਂ ਨਾ ਬੋਲਣ ਕਾਰਨ ਮੈਂ ਕਈ ਇੰਟਰਵਿਊਜ਼ ਗੁਆ ਚੁੱਕਾ ਹਾਂ। ਮੈਂ ਇਸ ਦੇ ਲਈ ਕਾਫੀ ਟ੍ਰੇਨਿੰਗ ਵੀ ਲਈ, ਪਰ ਮੈਨੂੰ ਪਤਾ ਲੱਗਾ ਹੈ ਕਿ ਇਹ ਮੇਰੇ ਵੱਸ 'ਚ ਨਹੀਂ ਹੈ।
ਦਿਲਜੀਤ ਨੇ ਅੱਗੇ ਕਿਹਾ
ਲੋਕ ਮੰਨਦੇ ਸਨ ਕਿ ਪੱਗ ਬੰਨ੍ਹਣ ਕਾਰਨ, ਮੈਨੂੰ ਫਿਲਮਾਂ ਵਿੱਚ ਮੁੱਖ ਭੂਮਿਕਾਵਾਂ ਨਹੀਂ ਮਿਲਣਗੀਆਂ। ਪਰ ਮੈਂ ਆਪਣੀ ਪਛਾਣ ਅਤੇ ਸੱਭਿਆਚਾਰ ਨਹੀਂ ਬਦਲਿਆ ਤੇ ਮਜ਼ਬੂਤੀ ਨਾਲ ਖੜ੍ਹਾ ਰਿਹਾ।
11 ਸਾਲ ਦੀ ਉਮਰ 'ਚ ਛੱਡ ਦਿੱਤਾ ਸੀ ਘਰ
ਦਿਲਜੀਤ ਦੁਸਾਂਝ ਨੇ ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਬਾਰੇ ਕਿਹਾ, ਸਾਡੇ ਘਰ ਦੀ ਆਰਥਿਕ ਹਾਲਤ ਖਾਸ ਨਹੀਂ ਸੀ। 11 ਸਾਲ ਦੀ ਉਮਰ ਵਿੱਚ, ਮੈਂ ਘਰ ਛੱਡ ਦਿੱਤਾ ਤੇ ਆਪਣੇ ਮਾਮੇ ਨਾਲ ਰਹਿਣ ਲੱਗ ਪਿਆ।
ਪਹਿਲੀ ਐਲਬਮ
ਉਸਨੇ ਨੇ ਆਪਣੇ ਗਾਇਕੀ ਦੀ ਸ਼ੁਰੂਆਤ ਸਾਲ 2004 ਵਿੱਚ ਆਪਣੀ ਪਹਿਲੀ ਐਲਬਮ ਇਸ਼ਕ ਦਾ ਊੜਾ ਐੜਾ ਨਾਲ ਕੀਤੀ।
ਸੁਪਰਹਿੱਟ ਫ਼ਿਲਮਾਂ
ਉਸਨੇ ਪੰਜਾਬੀ ਸਿਨਮੇ ਵਿੱਚ 'ਜੱਟ ਐਂਡ ਜੂਲੀਅਟ', ਜੱਟ ਐਂਡ ਜੂਲੀਅਟ 2, ਪੰਜਾਬ 1984, ਸਰਦਾਰ ਜੀ, 'ਅੰਬਰਸਰੀਆ', ਸਰਦਾਰ ਜੀ 2 ਅਤੇ ਸੁਪਰ ਸਿੰਘ (2017) ਵਰਗੀਆਂ ਸੁਪਰਹਿੱਟ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ ਹੈ।
ਫਿਲਮਫੇਅਰ ਐਵਾਰਡ
ਉਸ ਨੇ 2016 ਵਿੱਚ ਉੜਤਾ ਪੰਜਾਬ ਫਿਲਮ ਨਾਲ ਆਪਣੀ ਬਾਲੀਵੁੱਡ ਵਿੱਚ ਸ਼ੁਰੂਆਤ ਕੀਤੀ ਜਿਸ ਲਈ ਉਸ ਨੇ ਸਭ ਤੋਂ ਵਧੀਆ ਪੁਰਸ਼ ਸ਼ੁਰੂਆਤ ਲਈ ਫਿਲਮਫੇਅਰ ਐਵਾਰਡ ਹਾਸਲ ਕੀਤਾ।
ALL PHOTO CREDIT : INSTAGRAM
ਬਿੱਗ ਬੌਸ OTT 3 'ਚ ਪਹਿਲਾ ਪ੍ਰਤੀਯੋਗੀ ਬਣੇਗਾ ਸੋਸ਼ਲ ਮੀਡੀਆ ਇਨਫਲੂਐਂਸਰ
Read More