ਆਂਡੇ ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਦੀ ਖੁਰਾਕ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਨਾਸ਼ਤੇ ਤੋਂ ਇਲਾਵਾ, ਇਹਨਾਂ ਨੂੰ ਮੁੱਖ ਕੋਰਸ ਭੋਜਨ ਅਤੇ ਸਨੈਕ ਵਜੋਂ ਵੀ ਖਾਧਾ ਜਾਂਦਾ ਹੈ। ਕਾਰਨ ਇਹ ਹੈ ਕਿ ਆਂਡੇ ਬਣਾਉਣਾ ਤਾਂ ਆਸਾਨ ਹੈ।
ਇਸ ਤੋਂ ਇਲਾਵਾ ਆਂਡੇ ਕੈਲਸ਼ੀਅਮ, ਪ੍ਰੋਟੀਨ, ਵਿਟਾਮਿਨ ਅਤੇ ਹੋਰ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ, ਜੋ ਸਾਡੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਲਾਭ ਪਹੁੰਚਾਉਂਦੇ ਹਨ।
ਪੋਸ਼ਕ ਤੱਤਾਂ ਨਾਲ ਵੀ ਭਰਪੂਰ ਹਨ। ਉਬਲੇ ਹੋਏ ਆਂਡੇ 'ਚ 77 ਕੈਲੋਰੀਜ਼ ਦੇ ਨਾਲ-ਨਾਲ ਵਿਟਾਮਿਨ-ਏ, ਬੀ5, ਬੀ12, ਡੀ, ਈ, ਕੇ, ਬੀ6, ਫੋਲੇਟ, ਫਾਸਫੋਰਸ, ਸੇਲੇਨਿਅਮ, ਕੈਲਸ਼ੀਅਮ, ਜ਼ਿੰਕ, ਪ੍ਰੋਟੀਨ ਦੀ ਚੰਗੀ ਮਾਤਰਾ ਹੁੰਦੀ ਹੈ।
ਆਂਡੇ ਦੀ ਜ਼ਰਦੀ ਵਿੱਚ ਚੰਗੀ ਮਾਤਰਾ ਵਿੱਚ ਲੂਟੀਨ ਤੇ ਜ਼ੈਕਸਨਥਿਨ ਹੁੰਦੇ ਹਨ, ਜੋ ਸਹਾਇਕ ਐਂਟੀਆਕਸੀਡੈਂਟ ਹੁੰਦੇ ਹਨ ਜੋ ਮੋਤੀਆਬਿੰਦ ਦੇ ਜੋਖਮ ਨੂੰ ਘਟਾਉਂਦੇ ਹਨ।
ਪ੍ਰੋਟੀਨ ਤੇ ਅਮੀਨੋ ਐਸਿਡ ਮਾਸਪੇਸ਼ੀਆਂ ਅਤੇ ਸਰੀਰ ਦੀ ਮਜ਼ਬੂਤੀ ਲਈ ਜ਼ਰੂਰੀ ਹਨ। ਇੱਕ ਆਂਡੇ ਵਿੱਚ ਅਮੀਨੋ ਐਸਿਡ ਦੇ ਨਾਲ 6 ਗ੍ਰਾਮ ਪ੍ਰੋਟੀਨ ਹੁੰਦਾ ਹੈ, ਜੋ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਨਾਲ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ
ਆਂਡੇ ਨੂੰ ਡਾਈਟ 'ਚ ਸ਼ਾਮਲ ਕਰਨ ਦੇ ਕਈ ਫਾਇਦੇ ਹਨ ਪਰ ਇਸ ਦੇ ਨਾਲ ਹੀ ਜੇਕਰ ਇਨ੍ਹਾਂ ਦਾ ਜ਼ਿਆਦਾ ਸੇਵਨ ਕੀਤਾ ਜਾਵੇ ਤਾਂ ਸਿਹਤ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ।
ਆਂਡੇ ਦੀ ਜ਼ਰਦੀ LDL ਭਾਵ ਖਰਾਬ ਕੋਲੈਸਟ੍ਰੋਲ ਨਾਲ ਭਰਪੂਰ ਹੁੰਦੀ ਹੈ, ਜਿਸ ਨਾਲ ਹਾਈ ਬਲੱਡ ਪ੍ਰੈਸ਼ਰ ਅਤੇ ਹਾਰਟ ਅਟੈਕ ਦਾ ਖਤਰਾ ਵਧ ਜਾਂਦਾ ਹੈ।
ਜੋ ਲੋਕ ਦਿਲ ਦੀ ਬਿਮਾਰੀ ਤੋਂ ਪੀੜਤ ਹਨ, ਉਨ੍ਹਾਂ ਨੂੰ ਅਜਿਹੀਆਂ ਚੀਜ਼ਾਂ (200 ਮਿਲੀਗ੍ਰਾਮ ਪ੍ਰਤੀ ਦਿਨ) ਦਾ ਸੇਵਨ ਘੱਟ ਕਰਨਾ ਚਾਹੀਦਾ ਹੈ ਜਿਸ ਵਿੱਚ ਕੋਲੇਸਟ੍ਰੋਲ ਦੀ ਮਾਤਰਾ ਵਧੇਰੇ ਹੁੰਦੀ ਹੈ।