ਆਂਡਾ ਨੂੰ ਇੱਕ ਸੰਪੂਰਨ ਭੋਜਨ ਮੰਨਿਆ ਜਾਂਦਾ ਹੈ, ਕਿਉਂਕਿ ਇਹ ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਪਰ ਫਿਰ ਵੀ ਇਨ੍ਹਾਂ ਨੂੰ ਦਿਲ ਦੀ ਸਿਹਤ ਲਈ ਸਹੀ ਨਹੀਂ ਮੰਨਿਆ ਜਾਂਦਾ ਹੈ।
ਸੱਚ ਹੈ ਕਿ ਆਂਡਾ ਕੋਲੈਸਟ੍ਰੋਲ ਨਾਲ ਭਰਿਆ ਹੁੰਦੈ ਪਰ ਇਸ ਤੋਂ ਇਲਾਵਾ ਇਸ ਵਿਚ ਵਿਟਾਮਿਨ, ਖਣਿਜ ਤੇ ਸਿਹਤਮੰਦ ਚਰਬੀ ਵੀ ਹੁੰਦੀ ਹੈ। ਆਂਡਾ 'ਚ ਪੋਟਾਸ਼ੀਅਮ, ਕੈਲਸ਼ੀਅਮ, ਫਾਸਫੋਰਸ ਅਤੇ ਸੋਡੀਅਮ ਦੀ ਵੀ ਮਾਤਰਾ ਹੈ।
ਆਂਡੇ 'ਤੇ ਖੋਜ ਕੀਤੀ ਜਾ ਰਹੀ ਹੈ। ਕਈ ਖੋਜਾਂ ਵਿੱਚ ਇਹ ਦੱਸਿਆ ਗਿਆ ਹੈ ਕਿ ਦਿਨ ਵਿੱਚ ਇੱਕ ਆਂਡਾ ਖਾਣ ਨਾਲ ਤੁਹਾਡੇ ਸਰੀਰ ਨੂੰ ਜ਼ਰੂਰੀ ਪੋਸ਼ਣ ਮਿਲਦਾ ਹੈ
ਬੋਸਟਨ ਯੂਨੀਵਰਸਿਟੀ ਦੁਆਰਾ ਕੀਤੀ ਗਈ ਖੋਜ ਅਨੁਸਾਰ ਆਂਡੇ ਖਾਣ ਨਾਲ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ ਤੇ ਟਾਈਪ-2 ਡਾਇਬਟੀਜ਼ ਦਾ ਖਤਰਾ ਘੱਟ ਹੁੰਦਾ ਹੈ। ਕਿਹਾ ਜਾਂਦੈ ਕਿ ਇੱਕ ਆਂਡਾ ਖਾਣ ਨਾਲ ਕਿਸੇ ਨੂੰ ਨੁਕਸਾਨ ਨਹੀਂ ਹੁੰਦਾ।
ਇਸ ਸਵਾਲ ਦਾ ਜਵਾਬ ਮੁਸ਼ਕਲ ਹੈ, ਕਿਉਂਕਿ ਆਂਡੇ ਦੀ ਜ਼ਰਦੀ ਕੋਲੇਸਟ੍ਰੋਲ ਦਾ ਭੰਡਾਰ ਹੈ, ਅਤੇ ਜੋ ਲੋਕ ਉੱਚ ਕੋਲੇਸਟ੍ਰੋਲ ਨਾਲ ਜੂਝ ਰਹੇ ਹਨ ਉਨ੍ਹਾਂ ਨੂੰ ਇਨ੍ਹਾਂ ਦਾ ਸੇਵਨ ਕਰਨ ਤੋਂ ਮਨ੍ਹਾ ਕੀਤਾ ਗਿਆ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਜੋ ਲੋਕ ਪਹਿਲਾਂ ਹੀ ਸ਼ੂਗਰ, ਦਿਲ ਦੀ ਬਿਮਾਰੀ ਵਰਗੀਆਂ ਬਿਮਾਰੀਆਂ ਤੋਂ ਪੀੜਤ ਹਨ, ਉਨ੍ਹਾਂ ਨੂੰ ਆਂਡੇ ਦੀ ਜ਼ਰਦੀ ਦਾ ਸੇਵਨ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ।