ਸਾਲ 2023 'ਚ ਲੱਗਣਗੇ ਕੁੱਲ 4 ਗ੍ਰਹਿਣ, ਜਾਣੋ


By Seema Anand2022-11-25, 12:09 ISTpunjabijagran.com

2 ਸੂਰਜ ਤੇ 2 ਚੰਦਰ ਗ੍ਰਹਿਣ

ਜੋਤਿਸ਼ ਗਣਨਾ ਮੁਤਾਬਕ ਸਾਲ 2023 'ਚ ਕੁੱਲ 4 ਗ੍ਰਹਿਣ ਲੱਗ ਰਹੇ ਹਨ ਜਿਨ੍ਹਾਂ ਵਿੱਚੋਂ 2 ਚੰਦਰ ਗ੍ਰਹਿਣ ਅਤੇ 2 ਸੂਰਜ ਗ੍ਰਹਿਣ ਹਨ।

ਸੂਤਕ ਸਮਾਂ

ਸੂਰਜ ਗ੍ਰਹਿਣ ਦੌਰਾਨ ਸੂਤਕ ਕਾਲ 12 ਘੰਟੇ ਪਹਿਲਾਂ ਸ਼ੁਰੂ ਹੋ ਜਾਂਦਾ ਹੈ ਜਦਕਿ ਚੰਦਰ ਗ੍ਰਹਿਣ ਦੌਰਾਨ ਸੂਤਕ 9 ਘੰਟੇ ਪਹਿਲਾਂ ਸ਼ੁਰੂ ਹੁੰਦਾ ਹੈ।

ਪਹਿਲਾ ਗ੍ਰਹਿਣ

ਸਾਲ 2023 ਦਾ ਪਹਿਲਾ ਗ੍ਰਹਿਣ ਸੂਰਜ ਗ੍ਰਹਿਣ ਹੋਵੇਗਾ ਤੇ ਇਹ 20 ਅਪ੍ਰੈਲ ਨੂੰ ਲੱਗੇਗਾ। ਇਹ ਸੂਰਜ ਗ੍ਰਹਿਣ ਭਾਰਤ 'ਚ ਨਜ਼ਰ ਨਹੀਂ ਆਵੇਗਾ। ਇਸ ਲਈ ਸੂਤਕ ਕਾਲ ਨਹੀਂ ਮੰਨਿਆ ਜਾਵੇਗਾ।

ਦੂਜਾ ਗ੍ਰਹਿਣ

ਦੂਜਾ ਗ੍ਰਹਿਣ ਚੰਦਰ ਗ੍ਰਹਿਣ ਹੋਵੇਗਾ ਤੇ ਇਹ ਸ਼ੁੱਕਰਵਾਰ 5 ਮਈ 2023 ਨੂੰ ਲੱਗੇਗਾ। ਇਹ ਇਸ ਸਾਲ ਦਾ ਪਹਿਲਾ ਚੰਦਰ ਗ੍ਰਹਿਣ ਹੋਵੇਗਾ ਜੋ ਰਾਤ 8.45 ਵਜੇ ਸ਼ੁਰੂ ਹੋ ਕੇ 1 ਵਜੇ ਸਮਾਪਤ ਹੋਵੇਗਾ।

ਤੀਜਾ ਗ੍ਰਹਿਣ-

ਸਾਲ 2023 ਦਾ ਤੀਜਾ ਗ੍ਰਹਿਣ ਸੂਰਜ ਗ੍ਰਹਿਣ ਹੋਵੇਗਾ ਜੋ 14 ਅਕਤੂਬਰ ਦਿਨ ਸ਼ਨਿੱਚਰਵਾਰ ਨੂੰ ਲੱਗੇਗਾ। ਇਹ ਗ੍ਰਹਿਣ ਭਾਰਤ 'ਚ ਨਜ਼ਰ ਨਹੀਂ ਦੇਵੇਗਾ। ਇਸ ਲਈ ਸੂਤਕ ਕਾਲ ਵੀ ਨਹੀਂ ਮੰਨਿਆ ਜਾਵੇਗਾ।

ਆਖਰੀ ਤੇ ਚੌਥਾ ਗ੍ਰਹਿਣ

ਸਾਲ 2023 ਦਾ ਆਖਰੀ ਗ੍ਰਹਿਣ ਚੰਦਰ ਗ੍ਰਹਿਣ ਹੋਵੇਗਾ ਜੋ ਕਿ 29 ਅਕਤੂਬਰ ਦਿਨ ਐਤਵਾਰ ਨੂੰ ਲੱਗੇਗਾ। ਇਹ ਪੂਰਨ ਚੰਦਰ ਗ੍ਰਹਿਣ ਭਾਰਤ 'ਚ ਦਿਖਾਈ ਦੇਵੇਗਾ। ਇਸ ਲਈ ਸੂਤਕ ਕਾਲ ਮੰਨਿਆ ਜਾਵੇਗਾ।

ਮੰਦਰ ਬੰਦ ਰੱਖੋ

ਇਹ ਗੱਲ ਯਾਦ ਰੱਖਣੀ ਬੇਹੱਦ ਜ਼ਰੂਰੀ ਹੈ ਕਿ ਸੂਤਕ ਕਾਲ ਦੌਰਾਨ ਮੰਦਰ 'ਚ ਪੂਜਾ ਦੀ ਮਨਾਹੀ ਹੁੰਦੀ ਹੈ। ਭਗਵਾਨ ਦੀਆਂ ਮੂਰਤੀਆਂ ਨੂੰ ਬਿਲਕੁਲ ਨਹੀਂ ਛੂਹਣਾ ਚਾਹੀਦਾ।

ਭੋਜਨ 'ਚ ਪਾਓ ਤੁਲਸੀ

ਗ੍ਰਹਿਣ ਦੌਰਾਨ ਨਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ, ਇਸ ਲਈ ਤੁਲਸੀ ਦੀਆਂ ਪੱਤੀਆਂ ਖਾਣ ਵਾਲੇ ਭੋਜਨ ਵਿਚ ਪਾ ਦਿਉ। ਇਸ ਨਾਲ ਭੋਜਨ ਅਸ਼ੁੱਧ ਨਹੀਂ ਹੁੰਦਾ।

ਚੌਲਾਂ ਦੇ ਕੁਝ ਦਾਣੇ ਰੱਖੋ ਪਰਸ 'ਚ, ਨਹੀਂ ਹੋਵੇਗੀ ਪੈਸੇ ਦੀ ਕਮੀ