ਜ਼ਿਆਦਾ ਨਮਕ ਖਾਣ ਨਾਲ ਵੀ ਹੋ ਸਕਦੀ ਹੈ ਪੱਥਰੀ, ਜਾਣੋ ਕਾਰਨ


By Neha diwan2023-05-26, 12:12 ISTpunjabijagran.com

ਗਰਮੀਆਂ

ਗਰਮੀਆਂ 'ਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਇਨ੍ਹਾਂ ਦਿਨਾਂ 'ਚ ਸਰੀਰ 'ਚ ਪਾਣੀ ਦੀ ਕਮੀ ਹੋਣ ਕਾਰਨ ਪੱਥਰੀ ਦਾ ਖਤਰਾ ਵੀ ਵਧ ਜਾਂਦਾ ਹੈ। ਅਜਿਹੇ 'ਚ ਸਾਨੂੰ ਖਾਸ ਸਾਵਧਾਨੀ ਵਰਤਣ ਦੀ ਲੋੜ ਹੈ।

ਪਾਣੀ

ਗਰਮੀਆਂ ਵਿੱਚ ਸਾਨੂੰ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਪੱਥਰੀ ਹੋਣ ਦੇ ਖ਼ਤਰੇ ਤੋਂ ਬਚਿਆ ਜਾ ਸਕਦਾ ਹੈ।

ਬੇਵਜ੍ਹਾ ਖਾਣਾ ਵੀ ਪੱਥਰੀ ਦਾ ਕਾਰਨ

ਸਾਨੂੰ ਆਪਣੇ ਖਾਣ-ਪੀਣ ਦਾ ਵੀ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਬੇਵਜ੍ਹਾ ਖਾਣਾ ਵੀ ਪੱਥਰੀ ਦਾ ਇੱਕ ਕਾਰਨ ਹੈ।

ਪੱਥਰੀ ਦੇ ਲੱਛਣ

ਪੇਟ 'ਚ ਤੇਜ਼ ਦਰਦ, ਉਲਟੀਆਂ, ਵਾਰ-ਵਾਰ ਪਿਸ਼ਾਬ, ਪਿਸ਼ਾਬ 'ਚ ਖੂਨ ਆਉਣਾ ਹਨ। ਜੇ ਅਜਿਹੇ ਕੋਈ ਲੱਛਣ ਨਜ਼ਰ ਆਉਣ ਤਾਂ ਸਾਨੂੰ ਲਾਪਰਵਾਹੀ ਨਾ ਕਰਦੇ ਹੋਏ ਮਾਹਿਰਾਂ ਦੀ ਸਲਾਹ ਲੈ ਕੇ ਉਨ੍ਹਾਂ ਤੋਂ ਹੀ ਇਲਾਜ ਕਰਵਾਉਣਾ ਚਾਹੀਦੈ।

ਜ਼ਿਆਦਾ ਨਮਕ

ਉਨ੍ਹਾਂ ਕਿਹਾ ਕਿ ਜੋ ਲੋਕ ਜ਼ਿਆਦਾ ਨਮਕ ਦਾ ਸੇਵਨ ਕਰਦੇ ਹਨ, ਜਾਂ ਮਾਸਾਹਾਰੀ ਭੋਜਨ ਖਾਂਦੇ ਹਨ ਜਾਂ ਜਿੰਮ ਜਾ ਕੇ ਪ੍ਰੋਟੀਨ ਖਾਂਦੇ ਹਨ, ਉਨ੍ਹਾਂ ਲੋਕਾਂ ਨੂੰ ਪੱਥਰੀ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।

ਪਾਲਕ ਅਤੇ ਟਮਾਟਰ

ਬੋਰ ਦਾ ਪਾਣੀ ਵੀ ਪੱਥਰੀ ਦਾ ਕਾਰਨ ਬਣ ਸਕਦਾ ਹੈ। ਇਸ ਤੋਂ ਇਲਾਵਾ ਪਾਲਕ ਅਤੇ ਟਮਾਟਰ ਦਾ ਸੇਵਨ ਵੀ ਇਸ ਦਾ ਕਾਰਨ ਹੋ ਸਕਦਾ ਹੈ।

ਸ਼ੁੱਕਰਵਾਰ ਨੂੰ ਕਰੋ ਇਹ ਕੰਮ, ਖੁਸ਼ ਹੋਵੇਗੀ ਮਾਂ ਲਕਸ਼ਮੀ