ਕੈਲਸ਼ੀਅਮ ਤੇ ਪ੍ਰੋਟੀਨ ਭਰਪੂਰ ਪਨੀਰ ਹੱਡੀਆਂ ਦੀ ਮਜ਼ਬੂਤੀ, ਜੋੜਾਂ ਦੇ ਦਰਦ ਨੂੰ ਘੱਟ ਕਰਨ ਦੇ ਨਾਲ ਪਾਚਨ ਤੰਤਰ ਨੂੰ ਬਿਹਤਰ ਬਣਾਉਂਦਾ ਹੈ। ਪਰ ਇਸਦੇ ਜ਼ਿਆਦਾ ਸੇਵਨ ਦੇ ਬਹੁਤ ਸਾਰੇ ਨੁਕਸਾਨ ਵੀ ਹਨ।
ਹਾਲਾਂਕਿ ਪਨੀਰ ਪਾਚਨ ਤੇ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ, ਪਰ ਬਹੁਤ ਜ਼ਿਆਦਾ ਪਨੀਰ ਦੇ ਸੇਵਨ ਨਾਲ ਬਲੋਟਿੰਗ ਹੋ ਸਕਦੀ ਹੈ, ਜੋ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ।
ਇਹ ਦਿਲ 'ਚ ਜਲਨ ਤੇ ਗੰਭੀਰ ਪੇਟ ਦਰਦ ਦਾ ਕਾਰਨ ਵੀ ਬਣ ਸਕਦਾ ਹੈ, ਕਿਉਂਕਿ ਪਨੀਰ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ, ਜੋ ਪਚਣ 'ਚ ਸਮਾਂ ਲੈਂਦਾ ਹੈ। ਪੇਟ ਫੁੱਲਣ ਜਾਂ ਐਸਿਡਿਟੀ ਦਾ ਕਾਰਨ ਬਣ ਸਕਦਾ ਹੈ।
ਜ਼ਿਆਦਾ ਪਨੀਰ ਖਾਣ ਨਾਲ ਭਾਰ ਵਧ ਸਕਦਾ ਹੈ। ਇਸ ਲਈ ਜੇਕਰ ਤੁਸੀਂ ਭਾਰ ਘਟਾਉਣ ਬਾਰੇ ਸੋਚ ਰਹੇ ਹੋ ਤਾਂ ਪਨੀਰ ਨੂੰ ਆਪਣੀ ਡਾਈਟ 'ਚੋਂ ਕੱਢ ਦਿਓ। ਪਰ ਸਕਿਮਡ ਦੁੱਧ ਤੋਂ ਬਣੇ ਪਨੀਰ ਨੂੰ ਖੁਰਾਕ 'ਚ ਸ਼ਾਮਲ ਕੀਤਾ ਜਾ ਸਕਦਾ ਹੈ।
ਐਲਡੀਐਲ ਦਾ ਉੱਚ ਪੱਧਰ ਦਿਲ ਦੀ ਬਿਮਾਰੀ ਤੇ ਸਟ੍ਰੋਕ ਦੇ ਜੋਖ਼ਮ ਨੂੰ ਵਧਾਉਂਦਾ ਹੈ। ਪੋਸ਼ਣ ਮਾਹਰਾਂ ਅਨੁਸਾਰ, ਜੋ ਲੋਕ ਕੋਲੈਸਟ੍ਰੋਲ ਦੀ ਸਮੱਸਿਆ ਨਾਲ ਜੂਝ ਰਹੇ ਹਨ, ਉਨ੍ਹਾਂ ਨੂੰ ਪਨੀਰ ਨਹੀਂ ਖਾਣਾ ਚਾਹੀਦਾ।
ਜਿਹੜੇ ਲੋਕਾਂ ਨੂੰ ਦੁੱਧ ਤੋਂ ਐਲਰਜੀ ਹੈ, ਉਨ੍ਹਾਂ ਨੂੰ ਪਨੀਰ ਤੋਂ ਵੀ ਐਲਰਜੀ ਹੋ ਸਕਦੀ ਹੈ। ਨਾਲ ਹੀ ਘਟੀਆ ਗੁਣਵੱਤਾ ਵਾਲੇ ਦੁੱਧ ਜਾਂ ਖਰਾਬ ਪਨੀਰ ਤੋਂ ਬਣਿਆ ਪਨੀਰ ਵੀ ਐਲਰਜੀ ਦਾ ਕਾਰਨ ਬਣਦਾ ਹੈ।