ਨੌਮੀ 'ਤੇ ਲੌਕੀ ਦਾ ਸੇਵਨ ਕਰਨਾ ਹੈ ਅਸ਼ੁਭ, ਜਾਣੋ ਕਾਰਨ


By Neha Diwan2023-03-29, 13:46 ISTpunjabijagran.com

ਨਰਾਤੇ

ਹਿੰਦੂ ਧਰਮ ਵਿੱਚ ਨਰਾਤਿਆਂ ਦੀ ਅਸ਼ਟਮੀ ਤੇ ਨੌਮੀ ਤਿਥੀ ਦਾ ਵਿਸ਼ੇਸ਼ ਮਹੱਤਵ ਹੈ। ਅੱਜ ਅਸ਼ਟਮੀ ਤਿਥੀ ਹੈ। ਉਥੇ, ਕੱਲ ਯਾਨੀ ਵੀਰਵਾਰ ਨੂੰ ਨੌਮੀ ਹੈ। ਰਾਮ ਨੌਮੀ ਵੀ 30 ਮਾਰਚ ਨੂੰ ਮਨਾਈ ਜਾਵੇਗੀ।

ਸਾਤਿਵਕ ਭੋਜਨ

ਇਸ ਦੇ ਨਾਲ ਹੀ ਲੋਕ ਨੌਮੀ ਵਾਲੇ ਦਿਨ ਬੱਚੀਆਂ ਦੀ ਪੂਜਾ ਕਰਨਗੇ ਅਤੇ ਵਰਤ ਖੋਲਣਗੇ। ਨਰਾਤਿਆਂ ਦੀਆਂ ਅਸ਼ਟਮੀ ਤੇ ਨੌਮੀ ਤਾਰੀਖਾਂ 'ਤੇ ਸਾਤਵਿਕ ਪਕਵਾਨ ਤਿਆਰ ਕੀਤੇ ਜਾਂਦੇ ਹਨ ਅਤੇ ਮਾਂ ਦੁਰਗਾ ਨੂੰ ਭੋਗ ਚੜ੍ਹਾਇਆ ਜਾਂਦਾ ਹੈ।

ਲੌਕੀ ਨਾ ਖਾਓ

ਨਰਾਤਿਆਂ 'ਚ ਨਿਯਮਾਂ ਦੀ ਪਾਲਣਾ ਜ਼ਰੂਰੀ ਹੈ। ਕੁਝ ਚੀਜ਼ਾਂ ਖਾਣ ਦੀ ਮਨਾਹੀ ਹੈ। ਲਸਣ, ਪਿਆਜ਼ ਅਤੇ ਮਾਸਾਹਾਰੀ ਖਾਣ ਦੀ ਮਨਾਹੀ ਹੈ। ਇਸ ਤੋਂ ਇਲਾਵਾ ਇਕ ਸਬਜ਼ੀ ਵੀ ਹੈ, ਜਿਸ ਦਾ ਸੇਵਨ ਨੌਮੀ ਵਾਲੇ ਦਿਨ ਨਹੀਂ ਕਰਨਾ ਚਾਹੀਦਾ।

ਲੌਕੀ ਦੀ ਸਬਜ਼ੀ

ਸ਼ਾਸਤਰਾਂ ਅਨੁਸਾਰ ਨੌਮੀ 'ਤੇ ਲੌਕੀ ਦਾ ਸੇਵਨ ਕਰਨਾ ਮਾਸ ਖਾਣ ਦੇ ਬਰਾਬਰ ਹੈ। ਇਹ ਪਾਪ ਦਾ ਕਾਰਨ ਬਣਦਾ ਹੈ। ਦੂਜੇ ਪਾਸੇ ਅਸ਼ਟਮੀ ਵਾਲੇ ਦਿਨ ਨਾਰੀਅਲ ਅਤੇ ਲਾਲ ਸਾਗ ਨਹੀਂ ਖਾਣਾ ਚਾਹੀਦਾ।

ਮਾਂ ਅੰਬੇ ਨੂੰ ਇਹ ਚੀਜ਼ਾਂ ਭੇਂਟ ਕਰੋ

ਨੌਮੀ ਵਾਲੇ ਦਿਨ ਮਾਂ ਅੰਬੇ ਨੂੰ ਖੀਰ-ਪੁਰੀ, ਫਲ ਅਤੇ ਕਾਲੇ ਛੋਲੇ ਚੜ੍ਹਾਉਣੇ ਚਾਹੀਦੇ ਹਨ। ਨਾਲ ਹੀ ਇਹ ਭੋਜਨ ਲੜਕੀਆਂ ਨੂੰ ਵੀ ਦੇਣਾ ਚਾਹੀਦਾ ਹੈ। ਜਦੋਂ ਕਿ ਕੜ੍ਹੀ, ਪਕੌੜੇ, ਹਲਵਾ ਅਤੇ ਆਲੂ ਦੀ ਕਰੀ ਬਣਾਈ ਜਾ ਸਕਦੀ ਹੈ।

ਨੋਟ

ਇਸ ਲੇਖ ਵਿੱਚ ਪ੍ਰਦਾਨ ਕੀਤੀ ਜਾਣਕਾਰੀ/ਸਮੱਗਰੀ/ਗਣਨਾਵਾਂ ਦੀ ਪ੍ਰਮਾਣਿਕਤਾ ਜਾਂ ਭਰੋਸੇਯੋਗਤਾ ਦੀ ਗਰੰਟੀ ਨਹੀਂ ਹੈ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਇਸ ਦੀ ਵਰਤੋਂ ਦੀ ਜ਼ਿੰਮੇਵਾਰੀ ਉਪਭੋਗਤਾ ਜਾਂ ਪਾਠਕ ਦੀ ਖੁਦ ਹੋਵੇਗੀ।

ਔਰਤਾਂ ਜ਼ਿੰਦਗੀ ਵਿੱਚ ਚਾਹੁੰਦੀਆਂ ਹਨ ਤਰੱਕੀ, ਇਹ ਆਸਾਨ ਉਪਾਅ ਜ਼ਰੂਰ ਅਜ਼ਮਾਓ