ਜਾਣੋ ਕਿਉਂ ਆਂਵਲੇ ਦੇ ਰੁੱਖ ਦੀ ਛਾਂ 'ਚ ਖਾਂਦੇ ਹਨ ਖਾਣਾ
By Neha diwan
2023-11-19, 13:38 IST
punjabijagran.com
ਹਿੰਦੂ ਧਰਮ
ਹਿੰਦੂ ਧਰਮ ਵਿੱਚ ਕਾਰਤਿਕ ਦੇ ਮਹੀਨੇ ਵਿੱਚ ਕਈ ਮਹੱਤਵਪੂਰਨ ਤਿਉਹਾਰ ਮਨਾਏ ਜਾਂਦੇ ਹਨ। ਇਸ ਵਿੱਚ ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੀ ਨੌਵੀਂ ਤਰੀਕ ਨੂੰ ਅਕਸ਼ੈ ਨਵਮੀ ਜਾਂ ਅਮਲਾ ਨਵਮੀ ਮਨਾਈ ਜਾਂਦੀ ਹੈ।
ਆਂਵਲਾ ਨੌਮੀ
ਆਂਵਲਾ ਨੌਮੀ ਦੇ ਦਿਨ ਭਗਵਾਨ ਵਿਸ਼ਨੂੰ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਸ਼੍ਰੀ ਹਰੀ ਵਿਸ਼ਨੂੰ ਦੀ ਪੂਜਾ ਰੀਤੀ ਰਿਵਾਜਾਂ ਅਨੁਸਾਰ ਕੀਤੀ ਜਾਵੇ ਤਾਂ ਸ਼ਰਧਾਲੂਆਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।
ਜਾਣੋ ਅਕਸ਼ੈ ਨੌਮੀ ਕਦੋਂ ਹੈ
ਕਾਰਤਿਕ ਨੌਮੀ ਦੇ ਸ਼ੁਕਲ ਪੱਖ ਦੀ ਨੌਮੀ ਤਿਥੀ 21 ਨਵੰਬਰ, 2023 ਨੂੰ ਸਵੇਰੇ 3.16 ਵਜੇ ਸ਼ੁਰੂ ਹੋਵੇਗੀ ਤੇ ਇਹ ਮਿਤੀ 22 ਨਵੰਬਰ ਨੂੰ ਦੁਪਹਿਰ 1.09 ਵਜੇ ਸਮਾਪਤ ਹੋਵੇਗੀ।
ਪੌਰਾਣਿਕ ਮਾਨਤਾ
ਇਸ ਦਿਨ ਕੀਤੇ ਗਏ ਕਿਸੇ ਵੀ ਦਾਨ ਦਾ ਫਲ ਬਹੁਤ ਜ਼ਿਆਦਾ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਜੇਕਰ ਇਸ ਦਿਨ ਕੋਈ ਦਾਨ ਜਾਂ ਸ਼ੁਭ ਕਰਮ ਕੀਤਾ ਜਾਂਦਾ ਹੈ ਤਾਂ ਉਸ ਦਾ ਫਲ ਕਦੇ ਵੀ ਨਸ਼ਟ ਨਹੀਂ ਹੁੰਦਾ।
ਮਿਥਿਹਾਸਕ ਮਾਨਤਾ
ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੀ ਨੌਮੀ ਤਰੀਕ ਤੋਂ ਲੈ ਕੇ ਪੂਰਨਮਾਸ਼ੀ ਤੱਕ ਭਗਵਾਨ ਵਿਸ਼ਨੂੰ ਅਤੇ ਦੇਵੀ ਲਕਸ਼ਮੀ ਆਂਵਲੇ ਦੇ ਰੁੱਖ 'ਤੇ ਨਿਵਾਸ ਕਰਦੇ ਹਨ।
ਖਾਣਾ ਖਾਣ ਦੇ ਫਾਇਦੇ
ਇਸ ਦੌਰਾਨ ਕੋਈ ਆਂਵਲੇ ਦੇ ਦਰੱਖਤ ਦੀ ਪੂਜਾ ਕਰੇ ਤੇ ਆਂਵਲੇ ਦੇ ਦਰੱਖਤ ਦੀ ਛਾਂ ਹੇਠ ਬੈਠ ਜਾਵੇ ਤਾਂ ਲੋਕਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਆਂਵਲਾ ਨੌਮੀ 'ਤੇ ਆਂਵਲੇ ਦੇ ਦਰੱਖਤ ਹੇਠਾਂ ਬੈਠ ਕੇ ਭੋਜਨ ਕਰਨਾ ਸ਼ੁਭ ਮੰਨਿਆ ਜਾਂਦੈ।
ਲਿਵਿੰਗ ਏਰੀਏ 'ਚ ਸੋਫਾ ਲਗਾਉਂਦੇ ਸਮੇਂ ਵਾਸਤੂ ਦੇ ਇਨ੍ਹਾਂ ਨਿਯਮਾਂ ਦਾ ਰੱਖੋ ਧਿਆਨ
Read More