ਜੇ ਬੱਚੇ ਨੂੰ ਲੱਗ ਗਈ ਹੈ ਬੁਰੀ ਨਜ਼ਰ ਤਾਂ ਇਨ੍ਹਾਂ ਉਪਾਅ ਨਾਲ ਪਾਓ ਛੁਟਕਾਰਾ
By Neha diwan
2023-11-13, 11:47 IST
punjabijagran.com
ਬੁਰੀ ਨਜ਼ਰ
ਤੁਸੀਂ ਅਕਸਰ ਘਰ ਦੇ ਬਜ਼ੁਰਗਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਜੇਕਰ ਬੱਚਾ ਜ਼ਿਆਦਾ ਰੋ ਰਿਹੈ ਤਾਂ ਇਹ ਬੁਰੀ ਨਜ਼ਰ ਕਾਰਨ ਵੀ ਹੋ ਸਕਦਾ ਹੈ।
ਨਕਾਰਾਤਮਕ ਊਰਜਾ
ਬੁਰੀ ਨਜ਼ਰ ਨੂੰ ਇੱਕ ਕਿਸਮ ਦੀ ਨਕਾਰਾਤਮਕ ਊਰਜਾ ਨਾਲ ਜੋੜਿਆ ਜਾ ਸਕਦਾ ਹੈ। ਜਦੋਂ ਇਹ ਘਰ 'ਚ ਦਾਖਲ ਹੁੰਦਾ ਹੈ ਤਾਂ ਘਰ ਦੇ ਮੈਂਬਰਾਂ 'ਤੇ ਇਸ ਦਾ ਬੁਰਾ ਪ੍ਰਭਾਵ ਪੈਣ ਲੱਗਦਾ ਹੈ।
ਲਾਲ ਮਿਰਚਾਂ ਨਾਲ ਪਾਓ ਛੁਟਕਾਰਾ
ਇਸ ਦੇ ਲਈ 7 ਸੁੱਕੀਆਂ ਲਾਲ ਮਿਰਚਾਂ ਲਓ ਤੇ ਉਨ੍ਹਾਂ ਨੂੰ ਬੱਚੇ ਦੇ ਸਿਰ 'ਤੇ ਘੜੀ ਦੀ ਦਿਸ਼ਾ 'ਚ 7 ਵਾਰ ਘੁਮਾਓ, ਇਨ੍ਹਾਂ ਸਾਰੀਆਂ ਲਾਲ ਮਿਰਚਾਂ ਨੂੰ ਅੱਗ ਵਿਚ ਸਾੜ ਦਿਓ। ਇਸ ਪੂਰੀ ਪ੍ਰਕਿਰਿਆ ਨੂੰ ਕੋਈ ਤੀਜਾ ਵਿਅਕਤੀ ਨਾ ਦੇਖੇ।
ਰਾਈ ਅਤੇ ਨਮਕ
ਇੱਕ ਮੁੱਠੀ ਰਾਈ ਤੇ ਇੱਕ ਚੱਮਚ ਨਮਕ ਲਓ ਇਨ੍ਹਾਂ ਦੋਵਾਂ ਚੀਜ਼ਾਂ ਨੂੰ ਬੱਚੇ ਦੇ ਸਿਰ 'ਤੇ ਸੱਤ ਵਾਰੀ ਘੁੰਮਾਓ ਅਤੇ ਘਰ ਦੇ ਬਾਹਰ ਬਗੀਚੇ ਜਾਂ ਘਾਹ 'ਚ ਪਾ ਦਿਓ।
ਸਰ੍ਹੋਂ ਦੇ ਤੇਲ
ਰੂੰ ਦੀ ਲੰਮੀ ਬੱਤੀ ਲਓ ਅਤੇ ਫਿਰ ਇਸ ਨੂੰ ਸਰ੍ਹੋਂ ਦੇ ਤੇਲ 'ਚ ਡੁਬੋ ਦਿਓ। ਹੁਣ ਇਸ ਨੂੰ ਬੱਚੇ ਦੇ ਸਿਰ 'ਤੇ ਘੜੀ ਦੀ ਦਿਸ਼ਾ 'ਚ 7 ਵਾਰ ਘੁਮਾਓ, ਇਸ ਤੋਂ ਬਾਅਦ ਇਸ ਨੂੰ ਜਲਾਓ ਤੇ ਫਿਰ ਇਸ ਨੂੰ ਚਿਮਟੇ ਨਾਲ ਫੜੋ ਤੇ ਪੂਰੀ ਤਰ੍ਹਾਂ ਸੜਣ ਦਿਓ।
ਲੂਣ ਨਾਲ ਨਜ਼ਰ ਹਟਾਓ
ਬੱਚੇ ਦੀ ਬੁਰੀ ਨਜ਼ਰ ਨੂੰ ਦੂਰ ਕਰਨ ਲਈ ਮੁੱਠੀ ਵਿੱਚ ਨਮਕ ਲੈ ਕੇ ਆਪਣੇ ਮਨਪਸੰਦ ਦੇਵਤੇ ਦੇ ਮੰਤਰ ਦਾ ਜਾਪ ਕਰਦੇ ਹੋਏ ਬੱਚੇ ਦੇ ਸਿਰ ਉੱਤੇ 7 ਵਾਰ ਘੁਮਾਓ ਤੇ ਨਮਕ ਨੂੰ ਉਸ ਨਾਲੇ ਵਿਚ ਵਹਾਓ।
ਫਿਟਕਰੀ
ਫਿਟਕਰੀ ਨੂੰ ਆਪਣੀ ਮੁੱਠੀ ਵਿੱਚ ਲੈ ਕੇ ਸਿਰ ਤੋਂ ਪੈਰਾਂ ਤੱਕ 7 ਵਾਰ ਘੁਮਾਓ। ਇਸ ਤੋਂ ਬਾਅਦ ਇਸ ਫਟਰੀ ਨੂੰ ਅੱਗ 'ਚ ਪਾ ਦਿਓ। ਫਿਟਕਰੀ ਨੂੰ ਸਾੜਨ ਨਾਲ ਬੱਚੇ ਦੀ ਬੁਰੀ ਨਜ਼ਰ ਵੀ ਦੂਰ ਹੋ ਜਾਵੇਗੀ।
ਨਿੰਬੂ
ਅੱਧੇ ਕੱਟੇ ਹੋਏ ਨਿੰਬੂ 'ਚ 7 ਲੌਂਗਾਂ ਪਾ ਕੇ ਬੱਚੇ ਦੇ ਸਿਰ 'ਤੇ 7 ਵਾਰ ਘੁਮਾਓ ਅਤੇ ਘਰ ਦੇ ਬਾਹਰ ਅਜਿਹੀ ਜਗ੍ਹਾ 'ਤੇ ਸੁੱਟ ਦਿਓ, ਜਿੱਥੇ ਕਿਸੇ ਦਾ ਪੈਰ ਨਾ ਲੱਗੇ। ਤੁਸੀਂ ਮੰਗਲਵਾਰ ਜਾਂ ਐਤਵਾਰ ਨੂੰ ਇਸ ਉਪਾਅ ਨੂੰ ਅਜ਼ਮਾ ਸਕਦੇ ਹੋ।
ਨੋਟ
ਇਹ ਉਪਾਅ ਜੋਤਿਸ਼ ਵਿਸ਼ਵਾਸਾਂ 'ਤੇ ਅਧਾਰਤ ਹਨ ਤੇ ਇਨ੍ਹਾਂ ਦਾ ਕੋਈ ਵਿਗਿਆਨਕ ਤਰਕ ਨਹੀਂ ਹੈ, ਪਰ ਜੋਤਿਸ਼ ਵਿਚ ਕੋਈ ਮਾੜਾ ਪ੍ਰਭਾਵ ਨਹੀਂ ਦੇਖਿਆ ਗਿਆ।
ਦੀਵਾਲੀ 'ਤੇ ਚਹੁੰ-ਮੁਖੀ ਦੀਵੇ ਕਿਸ ਸਮੇਂ ਜਗਾਉਣੇ ਚਾਹੀਦੇ ਹਨ?
Read More