ਧਨਤੇਰਸ 'ਤੇ ਅਜ਼ਮਾਓ ਨਮਕ ਦੇ ਇਹ ਉਪਾਅ, ਹੋਵੇਗੀ ਦੇਵੀ ਲਕਸ਼ਮੀ ਦੀ ਕਿਰਪਾ


By Neha diwan09, Nov 2023 11:08 AMpunjabijagran.com

ਦੀਵਾਲੀ ਦਾ ਤਿਉਹਾਰ

ਦੀਵਾਲੀ ਦਾ ਤਿਉਹਾਰ ਧਨਤੇਰਸ ਤੋਂ ਸ਼ੁਰੂ ਹੁੰਦਾ ਹੈ। ਇਸ ਸਾਲ ਦੀਵਾਲੀ 12 ਨਵੰਬਰ ਨੂੰ ਮਨਾਈ ਜਾਵੇਗੀ। ਧਨਤੇਰਸ ਦਾ ਤਿਉਹਾਰ 10 ਨਵੰਬਰ ਨੂੰ ਮਨਾਇਆ ਜਾਵੇਗਾ।

ਨਮਦ ਖਰੀਦੋ

ਧਨਤੇਰਸ ਦੇ ਦਿਨ ਕਈ ਤਰ੍ਹਾਂ ਦਾ ਸਾਮਾਨ ਖਰੀਦਣ ਦੀ ਪਰੰਪਰਾ ਹੈ। ਇਸ ਦਿਨ ਲੂਣ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਨਾਲ ਰੋਗ ਤੇ ਗਰੀਬੀ ਦੂਰ ਹੁੰਦੀ ਹੈ। ਦੇਵੀ ਲਕਸ਼ਮੀ ਸਕਾਰਾਤਮਕ ਊਰਜਾ ਪ੍ਰਦਾਨ ਕਰਦੀ ਹੈ।

ਕੱਚ ਦੇ ਜਾਰ ਵਿੱਚ ਲੂਣ

ਘਰ ਵਿੱਚ ਆਰਥਿਕ ਖੁਸ਼ਹਾਲੀ ਲਈ ਧਨਤੇਰਸ ਦੇ ਦਿਨ ਇੱਕ ਕੱਚ ਦੇ ਕਟੋਰੇ ਵਿੱਚ ਲੂਣ ਲਓ। ਇਸ ਕਟੋਰੇ ਨੂੰ ਘਰ ਦੇ ਉੱਤਰ-ਪੂਰਬ ਕੋਨੇ 'ਚ ਰੱਖੋ। ਇਸ ਉਪਾਅ ਨਾਲ ਘਰ ਦੀ ਗਰੀਬੀ ਦੂਰ ਹੁੰਦੀ ਹੈ।

ਲੂਣ ਦੇ ਪਾਣੀ ਨਾਲ ਪੋਚਾ ਲਗਾਓ

ਧਨਤੇਰਸ ਦੇ ਦਿਨ ਘਰ 'ਚ ਨਮਕ ਵਾਲੇ ਪਾਣੀ ਨਾਲ ਪੋਚਾ ਲਗਾਓ। ਇਸ ਨਾਲ ਨਕਾਰਾਤਮਕ ਊਰਜਾ ਦੂਰ ਹੋਵੇਗੀ। ਖੁਸ਼ਹਾਲੀ ਦੇ ਨਾਲ-ਨਾਲ ਘਰੇਲੂ ਝਗੜੇ ਵੀ ਖਤਮ ਹੋਣਗੇ।

ਰਿਸ਼ਤਿਆਂ 'ਚ ਆਵੇਗੀ ਮਿਠਾਸ

ਜੇ ਵਿਆਹੁਤਾ ਜੀਵਨ ਵਿੱਚ ਪਤੀ-ਪਤਨੀ ਵਿੱਚ ਝਗੜਾ ਹੁੰਦਾ ਹੈ। ਅਜਿਹੇ 'ਚ ਧਨਤੇਰਸ ਦੇ ਦਿਨ ਕੱਚ ਦੇ ਕਟੋਰੇ 'ਚ ਨਮਕ ਪਾ ਕੇ ਰੱਖੋ। ਇਸ ਉਪਾਅ ਨਾਲ ਦੋਵਾਂ ਦੇ ਮਤਭੇਦ ਦੂਰ ਹੁੰਦੇ ਹਨ ਅਤੇ ਪਿਆਰ ਵਧਦਾ ਹੈ।

ਨੌਕਰੀ ਲਈ ਕਰੋ ਇਹ ਉਪਾਅ

ਸਵੇਰੇ ਉੱਠਣ ਤੋਂ ਬਾਅਦ ਆਪਣੀ ਹਥੇਲੀ 'ਚ ਥੋੜ੍ਹਾ ਜਿਹਾ ਨਮਕ ਲਓ। ਇਸ ਨੂੰ ਪੰਜ ਵਾਰ ਆਪਣੇ ਉਪਰ ਤੋਂ ਵਾਰ ਕੇ ਵਗਦੇ ਪਾਣੀ 'ਚ ਵਹਾਅ ਦਿਓ। ਇਹ ਉਪਾਅ ਜੀਵਨ ਤੋਂ ਨਕਾਰਾਤਮਕ ਊਰਜਾ ਨੂੰ ਦੂਰ ਕਰ ਦੇਵੇਗਾ।

ਪੂਜਾ ਕਰਦੇ ਸਮੇਂ ਇਸ ਦਿਸ਼ਾ ਵੱਲ ਕਰੋ ਮੂੰਹ, ਪੂਰੀਆਂ ਹੋ ਸਕਦੀਆਂ ਹਨ ਮਨੋਕਾਮਨਾਵਾਂ